ਪੜਚੋਲ ਕਰੋ
Advertisement
ਟਰੈਨਿੰਗ ਦੌਰਾਨ ਦੁਰਘਟਨਾ 'ਚ ਪੰਜਾਬ ਦੇ ਦੋ ਫੌਜੀ ਜਵਾਨ ਸ਼ਹੀਦ
ਦੇਸ਼ ਦੀ ਸੇਵਾ 'ਚ ਲੱਗੇ ਭਾਰਤੀ ਸੇਨਾ ਦੇ ਦੋ ਹੋਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਚੰਡੀਗੜ੍ਹ: ਦੇਸ਼ ਦੀ ਸੇਵਾ 'ਚ ਲੱਗੇ ਭਾਰਤੀ ਸੇਨਾ ਦੇ ਦੋ ਹੋਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਟਰੇਨਿੰਗ ਦੌਰਾਨ ਵਾਪਰੀ ਦੁਰਘਟਨਾ 'ਚ ਸਿਪਾਹੀ ਜ਼ੋਰਾਵਾਰ ਸਿੰਘ ਅਤੇ ਸਿਪਾਹੀ ਪਰਮਿੰਦਰ ਸਿੰਘ ਦੀ ਮੌਤ ਹੋ ਗਈ।
ਸਿਪਾਹੀ ਜ਼ੋਰਾਵਾਰ ਸਿੰਘ 6 ਸਿੱਖ ਰੈਜੀਮੈਂਟ ਨਾਲ ਸਬੰਧਿਤ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਸਿਪਾਹੀ ਪਰਮਿੰਦਰ ਸਿੰਘ 19 ਸਿੱਖ ਰੈਜੀਮੈਂਟ ਤੋਂ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੀ।ਉਨ੍ਹਾਂ ਦੀ ਇਸ ਦੁੱਖਦ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।
ਇਸ ਦੇ ਨਾਲ ਹੀ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਸੂਬੇਦਾਰ ਰਾਜੇਸ਼ ਕੁਮਾਰ ਦਾ ਰਾਸ਼ਟਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।ਉਹ ਰਾਜੌਰੀ (ਜੰਮੂ ਕਸ਼ਮੀਰ) ਵਿਖੇ ਡਿਊਟੀ ਦੌਰਾਨ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਸੀ।ਸੂਬੇਦਾਰ ਰਾਜੇਸ਼ ਕੁਮਾਰ ਭੰਗਾਲਾ ਦੇ ਪਿੰਡ ਕਲੀਚਪੁਰ ਕੋਲਤਾ ਦੇ ਰਹਿਣ ਵਾਲੇ ਸੀ।Saddened to learn of tragic death of 2 of our brave young soldiers - Sepoy Zorawar Singh of 6 Sikh belonging to Tarn Taran & Sepoy Parminder Singh of Moga from 19 Sikh who lost their lives in a training mishap. My heartfelt condolences and prayers are with their families. RIP. 🇮🇳 pic.twitter.com/oxQwfV6MBk
— Capt.Amarinder Singh (@capt_amarinder) September 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement