Punjab News: ਪੰਜਾਬ ਸਰਕਾਰ ਸੂਬੇ ਵਿੱਚ ਲਗਾਤਾਰ ਅਧਿਕਾਰੀਆਂ ਦੇ ਤਬਾਦਲਿਆਂ ਵਿੱਚ ਲੱਗੀ ਹੋਈ ਹੈ। ਮਾਲ ਵਿਭਾਗ ਨੇ ਹੁਣੇ-ਹੁਣੇ ਤਹਿਸੀਲਦਾਰਾਂ ਤੋਂ ਜ਼ਿਲ੍ਹਾ ਮਾਲ ਅਫ਼ਸਰ (ਡੀਆਰਓ) ਵਜੋਂ ਪਦਉੱਨਤ ਹੋਏ ਤਹਿਸੀਲਦਾਰਾਂ ਦੀ ਤਾਇਨਾਤੀ ਤੋਂ ਬਾਅਦ ਹੁਣ ਤਹਿਸੀਲਦਾਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।  ਪੰਜਾਬ ਸਰਕਾਰ ਨੇ 19 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਨਾ ਸਿਰਫ਼ ਉਨ੍ਹਾਂ ਦੇ ਤਬਾਦਲੇ ਕੀਤੇ ਗਏ ਹਨ, ਸਗੋਂ ਜੋ ਤਹਿਸੀਲਾਂ ਤਰੱਕੀ ਤੋਂ ਬਾਅਦ ਖਾਲੀ ਹੋ ਗਈਆਂ ਸਨ, ਉਨ੍ਹਾਂ ਨੂੰ ਵੀ ਵਾਧੂ ਚਾਰਜ ਦਿੱਤਾ ਗਿਆ ਹੈ।