ਜਲਦ ਹੀ ਪੰਜਾਬ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਬਣਾਏਗੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ: ਟਰਾਂਸਪੋਰਟ ਮੰਤਰੀ ਭੁੱਲਰ
ਭੁੱਲਰ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜਲਦ ਹੀ ਪੰਜਾਬ ਨੂੰ ਕਰਜ਼ ਮੁਕਤ ਬਣਾਵੇਗੀ। ਚੋਣਾਂ ਦੌਰਾਨ ਆਪ ਪਾਰਟੀ ਨੇ ਜੋ ਜੋ ਗਰੰਟੀਆਂ ਪੰਜਾਬੀਆਂ ਨੂੰ ਦਿਤੀਆਂ ਸਨ, ਉਹ ਸਾਰੀ ਪੂਰੀਆਂ ਕੀਤੀਆਂ ਜਾਣਗੀਆਂ।
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਸ੍ਰੀ ਹਰਮੰਦਰ ਸਾਹਿਬ ਹੋਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਦੇ ਨਾਲ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਦੇ ਨਾਲ ਹੀ ਉਹ ਮੀਡੀਆ ਦੇ ਰੂ ਬ ਰੂ ਵੀ ਹੋਏ। ਭੁੱਲਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ `ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ `ਚ ਬੇਹਤਰੀਨ ਕੰਮ ਕਰ ਰਹੀ ਹੈ। ਪੁਰਾਣੀਆਂ ਰਵਾਇਤੀ ਪਾਰਟੀਆਂ ਪੰਜਾਬ `ਚ ਕਿੰਨੇ ਸਾਲ ਸੱਤਾ `ਚ ਰਹੀਆਂ, ਪਰ ਉਨ੍ਹਾਂ ਨੇ ਕੁੱਝ ਕੰਮ ਨਹੀਂ ਕੀਤਾ। ਮੌਜੂਦਾ ਪੰਜਾਬ ਸਰਕਾਰ ਹਰ ਪਲ ਪੰਜਾਬੀਆਂ ਦਾ ਭਲਾ ਸੋਚਦੀ ਹੈ ਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ।
ਇਸ ਦੇ ਨਾਲ ਹੀ ਭੁੱਲਰ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜਲਦ ਹੀ ਪੰਜਾਬ ਨੂੰ ਕਰਜ਼ ਮੁਕਤ ਬਣਾਵੇਗੀ। ਚੋਣਾਂ ਦੌਰਾਨ ਆਪ ਪਾਰਟੀ ਨੇ ਜੋ ਜੋ ਗਰੰਟੀਆਂ ਪੰਜਾਬੀਆਂ ਨੂੰ ਦਿਤੀਆਂ ਸਨ, ਉਹ ਸਾਰੀ ਲਫ਼ਜ਼-ਬਾ-ਲਫ਼ਜ਼ ਪੂਰੀ ਕੀਤੀਆਂ ਜਾ ਰਹੀਆਂ ਹਨ ਅਤੇ ਅੱਗੇ ਵੀ ਪੂਰੀਆਂ ਕੀਤੀਆਂ ਜਾਣਗੀਆਂ।
1 ਜੁਲਾਈ ਤੋਂ ਪੰਜਾਬੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਸ਼ੁਰੂ ਹੋ ਗੲੂ ਹੈ, ਇਸ ਫ਼ੈਸਲੇ ਦਾ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਭੁੱਲਰ ਨੇ ਕੈਪਟਨ ਅਮਰਿੰਦਰ ਸਿੰਘ ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਬਹੁਤ ਪਹਿਲਾਂ ਤੋਂ ਹੀ ਭਾਜਪਾ `ਚ ਸ਼ਾਮਲ ਸਨ, ਪਰ ਰਸਮੀ ਐਲਾਨ ਬਹੁਤ ਬਾਅਦ ;ਚ ਕੀਤਾ।
ਇਸ ਦੇ ਨਾਲ ਹੀ ਭੁੱਲਰ ਨੇ ਕਿਹਾ ਕਿ ਆਪ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਅਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ `ਚ ਮੂੰਗੀ ਦੀ ਫ਼ਸਲ `ਤੇ ਕਿਸਾਨਾਂ ਨੂੰ ਸਰਕਾਰੀ ਰੇਟ ਦਿਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਆਨਲਾਈਨ ਲਾਇਸੰਸ ਅਪਲਾਈ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦੇ ਲੋਕ ਘਰ ਬੈਠੇ ਹੀ ਆਪਣੇ ਲਾਇਸੈਂਸ ਆਨਲਾਈਨ ਅਪਲਾਈ ਕਰ ਸਕਦੇ ਹਨ ਇਸ ਸਹੂਲਤ ਨੂੰ ਵੇਖ ਕੇ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਐਨਆਰਆਈ ਲੋਕਾਂ ਦੀ ਅਪੀਲ ਸੀ ਕਿ ਦਿੱਲੀ ਏਅਰਪੋਰਟ ਲਈ ਵੋਲਵੋ ਬੱਸਾਂ ਚਲਾਈਆਂ ਜਾਣ ਜੋ ਕਿ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਕਰ ਦਿੱਤੀ ਹੈ ਹੁਣ ਪੰਜਾਬ ਤੋਂ ਉਸ ਦੀਆਂ ਦਿੱਲੀ ਏਅਰਪੋਰਟ ਲਈ ਵਧੀਆ ਪਨਬੱਸ ਦੀਆਂ ਵੋਲਵੋ ਬੱਸਾਂਚਲਾਈਆਂ ਗਈਆਂ ਹਨ ਘੱਟ ਰੇਟ ਤੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਸਕਾਰ ਰਿਸ਼ਵਤਖੋਰੀ ਤੇਭ੍ਰਿਸ਼ਟਾਚਾਰ ਖਤਮ ਕਰ ਰਹੀ ਹੈ ਤੇ ਜਿਹੜੇ ਰੂਟ ਬੰਦ ਪਏ ਹਨ ਜਿਨ੍ਹਾਂ ਤੇ ਬੱਸਾਂ ਨਹੀਂ ਚੱਲੀਆਂ ਉਨ੍ਹਾਂ ਦੀ ਜਾਂਚ ਕਰਵਾ ਜਲਦ ਉੱਥੇ ਵੀ ਬੱਸਾਂ ਚਲਾਈਆਂ ਜਾਣਗੀਆਂ।