ਚੰਡੀਗੜ੍ਹ: ਹੁਣ ਇੱਕੋ ਘਰ ਵਿੱਚ ਦੋ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ। ਜੀ ਹਾਂ, ਚੰਡੀਗੜ੍ਹ ਦੇ ਦੋ ਸਕੇ ਭਰਾਵਾਂ ਨੇ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਪਹਿਲਾਂ ਤੋਂ ਹੀ ਆਈਪੀਐਸ ਅਧਿਕਾਰੀ ਹੈ। ਆਓ ਤੁਹਾਨੂੰ ਮਿਲਵਾਉਂਦੇ ਹਾਂ ਚੰਡੀਗੜ੍ਹ ਦੇ ਦੁੱਗਲ ਭਰਾਵਾਂ ਨਾਲ।


 

ਉਤਕਰਸ਼ ਦੁੱਗਲ ਤੇ ਅਨਿਕੇਤ ਦੁੱਗਲ ਨੇ ਆਪਣੀ ਮਿਹਨਤ ਨਾਲ ਯੂਪੀਐਸਸੀ ਦਾ ਟੀਚਾ ਸਰ ਕੀਤਾ ਹੈ। ਅਨਿਕੇਤ ਦੁੱਗਲ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਤਕਰਸ਼ ਦਾ ਪੂਰੇ ਦੇਸ਼ ਵਿੱਚੋਂ 17ਵਾਂ ਰੈਂਕ ਤੇ ਉਨ੍ਹਾਂ ਦਾ 261ਵਾਂ ਰੈਂਕ ਆਇਆ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਉਤਕਰਸ਼ ਜੰਮੂ ਕਸ਼ਮੀਰ ਵਿੱਚ ਮੌਜੂਦਾ IPS ਅਧਿਕਾਰੀ ਵਜੋਂ ਤੈਨਾਤ ਹੈ।

ਅਨਿਕੇਤ ਨੇ ਕਿਹਾ ਕਿ ਭਰਾ ਕਰਕੇ ਉਨ੍ਹਾਂ ਦੀ ਬਹੁਤ ਮਦਦ ਹੋਈ, ਉਨ੍ਹਾਂ ਕੋਲ ਤਜ਼ਰਬਾ ਸੀ। ਉਨ੍ਹਾਂ ਦੱਸਿਆ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦਾ ਹਨ ਕਿਉਂਕਿ ਦੇਸ਼ ਵਿੱਚ ਸਿੱਖਿਆ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਦੀ ਬਹੁਤ ਸਪੋਰਟ ਰਹੀ ਤੇ ਉਹ ਹੀ ਮੇਰੇ ਲਈ ਐਨਰਜੀ ਸਰੋਤ ਸਨ।