ਪੜਚੋਲ ਕਰੋ
Advertisement
ਜਲੰਧਰ ਦੇ ਦੋ ਨੌਜਵਾਨਾਂ ਦੀ ਝੀਲ 'ਚ ਡੁੱਬਣ ਕਾਰਨ ਮੌਤ
ਜਲੰਧਰ : ਪੰਜਾਬ ਦੇ ਦੋ ਨੌਜਵਾਨਾਂ ਦੀ ਹਿਮਾਚਲ ਪ੍ਰਦੇਸ਼ ਦੇ ਗੋਬਿਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੀਰ ਨਿਗਾਹੇ ’ਤੇ ਮੱਥਾ ਟੇਕਣ ਲਈ ਦੋਵੇ ਦੋਸਤ ਗਏ। ਇਨ੍ਹਾਂ ਦੀ ਪਛਾਣ ਸੁਖਦੇਵ ਕੁਮਾਰ (24) ਅਤੇ ਪਰਮਜੀਤ (23) ਵਾਸੀ ਬਦਰੀ ਕਾਲੋਨੀ ਬਸਤੀ ਦਾਨਿਸ਼ਮੰਦਾਂ ਵਜੋਂ ਹੋਈ।
ਦੋਵੇਂ ਸ਼ਹਿਰ ’ਚ ਫੁੱਟਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਸਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਕੱਲ੍ਹ 6 ਜਣਿਆਂ ਦਾ ਗੁਰੱਪ ਪੀਰ ਨਿਗਾਹੇ ’ਤੇ ਮੱਥਾ ਟੇਕਣ ਮੋਟਰਸਾਈਕਲਾਂ ’ਤੇ ਗਿਆ ਸੀ। ਅੱਜ ਉਹ ਮੱਥਾ ਟੇਕਣ ਬਾਅਦ ਗੋਬਿੰਦ ਸਾਗਰ ਝੀਲ ਵਿੱਚ ਨਹਾਉਣ ਲੱਗੇ। ਝੀਲ ਵਿੱਚ ਅਚਾਨਕ ਡੂੰਘੀ ਥਾਂ ’ਤੇ ਚਲੇ ਜਾਣ ਕਾਰਨ ਉਹ ਡੁੱਬ ਗਏ।
ਇਸ ਘਟਨਾ ਦਾ ਪਤਾ ਲੱਗਣ ’ਤੇ ਪੀੜਤ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਿਮਾਚਲ ਪ੍ਰਦੇਸ਼ ਪੁਲੀਸ ਨੇ ਵੀ ਨੌਜਵਾਨਾਂ ਦੇ ਡੁੱਬਣ ਦੀ ਪੁਸ਼ਟੀ ਕੀਤੀ ਹੈ। ਪੀੜਤ ਪਰਿਵਾਰ ਲਾਸ਼ਾਂ ਲੈਣ ਲਈ ਊਨੇ ਚਲੇ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement