Ferozepur News : ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਐਚਕੇਐਲ ਕਾਲਜ ਆਫ਼ ਨਰਸਿੰਗ ਵਿੱਚ ਪੜ੍ਹ ਰਹੀਆਂ ਦੋ ਕਸ਼ਮੀਰੀ ਵਿਦਿਆਰਥਣਾਂ ਦਾ ਕਾਲਜ ਨਾਲ ਵਿਵਾਦ ਹੋ ਗਿਆ ਹੈ। ਇਹ ਵਿਵਾਦ ਐਨਾ ਵੱਧ ਗਿਆ ਕਿ ਕਸ਼ਮੀਰੀ ਵਿਦਿਆਰਥਣਾਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕਰਕੇ ਕਾਲਜ ਬੁਲਾਇਆ। ਇਸ ਤੋਂ ਬਾਅਦ ਖ਼ੁਦ ਹੀ ਦੋਵੇਂ ਵਿਦਿਆਰਥਣਾਂ ਕਾਲਜ ਛੱਡ ਕੇ ਆਪਣੇ ਘਰ ਕਸ਼ਮੀਰ ਲਈ ਰਵਾਨਾ ਹੋ ਗਈਆਂ ਹਨ।

 

ਦਰਅਸਲ 'ਚ ਦੋਵੇਂ ਕਸ਼ਮੀਰੀ ਵਿਦਿਆਰਥਣਾਂ ਇਕਰਾ ਮਕਬੋਲ ਅਤੇ ਨਬੀਲਾ ਇਸਲਾਮ ਦਾ ਕਾਲਜ ਵਿੱਚ ਵਿਵਾਦ ਹੋ ਗਿਆ ਸੀ ਅਤੇ ਉਨ੍ਹਾਂ ਨੇ ਕਈ ਆਰੋਪ ਲਗਾਏ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੂਤੇ ਫਟ ਗਏ ਸਨ, ਇਸ ਲਈ ਅਸੀਂ ਹੋਰ ਜੂਤੇ ਪਹਿਨੇ ਹੋਏ ਸੀ ਪਰ ਸਾਨੂੰ ਡਿਊਟੀ ਜਾਣ ਨਹੀਂ ਦਿੱਤਾ ਗਿਆ।
  

 


 

ਜਦੋਂ ਅਸੀਂ ਇਸ ਬਾਰੇ ਸੀ.ਈ.ਓ. ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਸਾਨੂੰ ਬੁਰਾ ਭਲਾ ਬੋਲਿਆ ਅਤੇ ਸਾਨੂੰ ਬਾਹਰ ਵੀ ਜਾਣ ਨਹੀਂ ਦਿੱਤਾ ਗਿਆ ਅਤੇ ਸਾਨੂੰ ਇੱਥੋਂ ਹੀ ਘਰ ਜਾਣ ਲਈ ਕਿਹਾ ਗਿਆ ਅਤੇ ਸਾਡੇ ਦਸਤਾਵੇਜ਼ ਵੀ ਸਾਡੇ ਸੀਨੀਅਰ ਨੂੰ ਫੜਾ ਦਿੱਤੇ ਗਏ ਸੀ। ਅਸੀਂ ਹੁਣ ਇੱਥੇ ਨਹੀਂ ਰਹਿਣਾ ਚਾਹੁੰਦੇ ,ਇਸ ਲਈ ਅਸੀਂ ਘਰ ਜਾ ਰਹੇ ਹਾਂ। 


ਚੈਕਿੰਗ ਅਧਿਕਾਰੀ ਆਤਮਾ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਘਰ ਜਾ ਰਹੀਆਂ ਹਨ। ਉਨ੍ਹਾਂ ਨੇ ਕਾਲਜ ਨੂੰ ਲਿਖ ਕੇ ਦਿੱਤਾ ਹੈ ,ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਕਿਹਾ ਸੀ ਕਿ ਕਾਲਜ ਇਨ੍ਹਾਂ ਨੂੰ ਬਾਹਰ ਨਹੀਂ ਆਉਣ ਦਿੰਦਾ, ਇਸ ਲਈ ਅਸੀਂ ਆਏ ਹਾਂ। 

ਜਦੋਂ ਐਚਕੇਐਲ ਕਾਲਜ ਆਫ਼ ਨਰਸਿੰਗ ਦੀ ਸੀਈਓ ਸਮਿਕਸ਼ਾ ਗੁਪਤਾ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਕਤ ਕਾਲਜ ਦੇ ਮੁਲਾਜ਼ਮ ਕੈਮਰੇ ਦੇ ਸਾਹਮਣੇ ਨਹੀਂ ਆਏ ਅਤੇ ਕਿਹਾ ਕਿ ਕਾਲਜ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।