ਅੰਮ੍ਰਿਤਸਰ: ਆਬੂ-ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਡ੍ਰੋਨ ਹਮਲੇ ਵਿੱਚ ਮਰਨ ਵਾਲੇ ਪੰਜਾਬ ਨਾਲ ਸਬੰਧਤ ਦੋ ਨੌਜਵਾਨਾਂ ਦੀਆਂ ਦੇਹਾਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਪੁੱਜੀਆਂ। ਇਨ੍ਹਾਂ ਨੌਜਵਾਨਾਂ ਦੀ ਪਛਾਣ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਸਮਪੁਰਾ ਦੇ ਹਰਦੀਪ ਸਿੰਘ ਤੇ ਮੋਗਾ ਜ਼ਿਲ੍ਹੇ ਦੇ ਪ੍ਰਦੀਪ ਸਿੰਘ ਵਜੋਂ ਹੋਈ।
ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਪਰ ਇਨ੍ਹਾਂ ਦੀਆਂ ਦੇਹਾਂ ਲੈਣ ਲਈ ਪਹੁੰਚੇ ਪਰਿਵਾਰਕ ਮੈਂਬਰ ਵਿਰਲਾਪ ਕਰ ਰਹੇ ਸਨ। ਹਵਾਈ ਅੱਡਾ ਵਿਖੇ ਪੁਲਿਸ ਅਧਿਕਾਰੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸੀਐਮ ਚੰਨੀ ਠੋਕਣਗੇ ਕੇਜਰੀਵਾਲ 'ਤੇ ਮਾਣਹਾਨੀ ਦੀ ਮਕੱਦਮਾ! ਕੇਜਰੀਵਾਲ ਦਾ ਦਾਅਵਾ, ਚੰਨੀ ਚਮਕੌਰ ਸਾਹਿਬ ਤੋਂ ਹਾਰ ਜਾਣਗੇ
ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਦੇ ਹਵਾਈ ਅੱਡੇ 'ਤੇ ਸੋਮਵਾਰ ਨੂੰ ਡ੍ਰੋਨ ਹਮਲੇ 'ਚ ਇੱਕ ਪਾਕਿਸਤਾਨੀ ਤੇ ਦੋ ਭਾਰਤੀਆਂ ਦੀ ਮੌਤ ਹੋ ਗਈ ਸੀ। ਇਹ ਧਮਾਕਾ ਪੈਟਰੋਲ ਟੈਂਕਰ 'ਤੇ ਕੀਤਾ ਗਿਆ, ਜਿਸ ਨੂੰ ਤਿੰਨ ਨੌਜਵਾਨ ਚਲਾ ਰਹੇ ਸਨ, ਜਿਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕ ਹਰਦੀਪ ਸਿੰਘ ਦੀ ਲਾਸ਼ ਲੈਣ ਲਈ ਉਸ ਦਾ ਪਰਿਵਾਰ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ, ਜਦਕਿ ਹਰਦੇਵ ਸਿੰਘ ਦਾ ਭਰਾ ਸੁਖਦੇਵ ਸਿੰਘ ਖੁਦ ਲਾਸ਼ ਲੈ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ। ਮ੍ਰਿਤਕ ਹਰਦੀਪ ਦੇ ਭਰਾ ਰਾਜਬੀਰ ਨੇ ਦੱਸਿਆ ਕਿ ਉਸ ਦੀ ਉਮਰ 26 ਸਾਲ ਸੀ। 8 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਰਦੀਪ ਦੀ ਪਤਨੀ ਕੈਨੇਡਾ ਚਲੀ ਗਈ ਤੇ ਉਹ ਖੁਦ ਯੂਏਈ ਵਿੱਚ ਤੇਲ ਦਾ ਟੈਂਕਰ ਚਲਾਉਂਦਾ ਸੀ।
ਇਹ ਵੀ ਪੜ੍ਹੋ : Namrita Malla Photos: ਭੋਜਪੁਰੀ ਫਿਲਮਾਂ ਦੀ ਅਭਿਨੇਤਰੀ Namrita Malla ਨੇ ਬਿਕਨੀ ਲੁੱਕ ਨਾਲ ਉਡਾਈ ਫੈਨਜ਼ ਦੀ ਨੀਂਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490