ਚੰਡੀਗੜ੍ਹ: ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਉਸ ਦੀ ਕਥਿਤ ਕੁੜੀ ਹਨੀਪ੍ਰੀਤ ਨੂੰ ਆਪਣੇ 'ਵਰਲਡ ਟੌਇਲਟ ਡੇਅ' ਪ੍ਰੋਗਰਾਮ ਦੇ ਸਮਰਥਨ ਲਈ ਸੱਦਾ ਭੇਜਿਆ। ਇਹ ਪ੍ਰੋਗਰਾਮ ਨਵੰਬਰ 'ਚ ਹੋਵੇਗਾ।


ਇੱਕ ਟਵੀਟ 'ਚ ਸੰਯੁਕਤ ਰਾਸ਼ਟਰ ਦੀ ਪਾਣੀਆਂ ਲਈ ਕੰਮ ਕਰਨ ਵਾਲੀ ਸੰਸਥਾ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਇਸ ਪ੍ਰਾਜੈਕਟ 'ਚ ਸਾਡੀ ਮਦਦ ਕਰਨਗੇ।" ਥੋੜ੍ਹੀ ਦੇਰ ਬਾਅਦ ਇਹ ਟਵੀਟ ਹਟਾ ਦਿੱਤਾ ਗਿਆ। ਇਸ ਦੌਰਾਨ ਦੋਹਾਂ ਨੂੰ ਇਨਵੀਟੇਸ਼ਨ ਨਾਲ ਲੋਕਾਂ ਨੂੰ ਧੱਕਾ ਲੱਗਿਆ ਹੈ।

ਹੈਰਾਨੀ ਵਾਲੀ ਗੱਲ ਹੈ ਕਿ ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਕੇਸ 'ਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਜੇਲ੍ਹ 'ਚ ਹੈ। ਹਨੀਪ੍ਰੀਤ ਨੂੰ ਕੱਲ੍ਹ ਹੀ ਦੇਸ਼ਧ੍ਰੋਹ ਦੇ ਕੇਸ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਣੀਆਂ ਲਈ ਕੰਮ ਕਰਨ ਵਾਲੀ ਸੰਸਥਾ ਕਲਰਵ ਨੇ ਇਸ ਘਟਨਾ ਦੇ ਸਮਰਥਨ 'ਚ ਸੰਯੁਕਤ ਰਾਸ਼ਟਰ ਵੱਲੋਂ ਦੋਹਾਂ ਨੂੰ ਸੱਦਾ ਭੇਜਣ 'ਤੇ ਸਵਾਲ ਖੜ੍ਹੇ ਕੀਤੇ ਹਨ।