ਦਿਲਚਸਪ ਹੈ ਕਿ ਦੋਵੇਂ ਆਪੋ-ਆਪਣੇ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ 2017 ’ਚ ਪਹਿਲੀ ਵਾਰ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਪੁੱਜੇ ਸਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਬੀਤੇ ਸਾਲ ਵਿਦੇਸ਼ ਯਾਤਰਾ ’ਚ ਗਏ ਸਭ ਤੋਂ ਛੋਟੀ ਉਮਰ ਦੇ ਵਿਧਾਇਕਾਂ ’ਚ ਇਹ ਦੋਵੇਂ ਵੀ ਸ਼ਾਮਲ ਸਨ ਤੇ ਉੱਥੇ ਹੀ ਦੋਵਾਂ ਦੇ ਆਪਸੀ ਤੌਰ ’ਤੇ ਮਿਲੇ ਵਿਚਾਰ ਇਸ ਕਦਰ ਰੰਗ ਲਿਆਏ ਕਿ ਦੋਵੇਂ ਪਰਿਵਾਰਕ ਰੂਪ ’ਚ ਇੱਕ ਹੋ ਗਏ।
ਦੋਵੇਂ ਵਿਧਾਇਕਾਂ ਦਾ ਪਰਿਵਾਰਕ ਪਿਛੋਕੜ ਵੀ ਪੀੜ੍ਹੀ ਦਰ ਪੀੜ੍ਹੀ ਸਿਆਸਤ ਵਾਲਾ ਹੈ। ਜਿੱਥੇ ਅੰਗਦ ਸਿੰਘ ਦੇ ਦਾਦਾ, ਪਿਤਾ, ਮਾਤਾ ਤੇ ਚਾਚਾ ਸਾਰੇ ਹੀ ਨਵਾਂਸ਼ਹਿਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ, ਉੱਥੇ ਆਦਿਤੀ ਸਿੰਘ ਦੇ ਪਿਤਾ ਨੂੰ ਵੀ ਉੱਤਰ ਪ੍ਰਦੇਸ਼ ’ਚ ਵੀ ਕਈ ਵਾਰ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆ।
ਵਿਧਾਇਕ ਅੰਗਦ ਸਿੰਘ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 21 ਨਵੰਬਰ ਨੂੰ ਨਵੀਂ ਦਿੱਲੀ ’ਚ ਵਿਆਹ ਹੋਵੇਗਾ ਜਿਸ ’ਚ ਸਿਰਫ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਤੇ ਨੇੜਲੇ ਸਬੰਧੀਆਂ ਦੀ ਹੀ ਸ਼ਮੂਲੀਅਤ ਹੀ ਹੋਵੇਗੀ। ਨਵਾਂਸ਼ਹਿਰ ’ਚ 25 ਨਵੰਬਰ ਨੂੰ ਵਿਆਹ ਸਬੰਧੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ’ਚ ਅਨੇਕਾਂ ਆਗੂ ਤੇ ਵਰਕਰ ਸ਼ਮੂਲੀਅਤ ਕਰਨਗੇ।