ਪੜਚੋਲ ਕਰੋ

ਆਬਕਾਰੀ ਵਿਭਾਗ ਦੇ ਹੀ ਮੁਲਾਜ਼ਮ ਲਗਾ ਰਹੇ ਸੀ ਸਰਕਾਰ ਨੂੰ ਚੂਨਾ, ਵਿਜੀਲੈਂਸ ਨੇ ਟ੍ਰੈਪ ਲਗਾ ਕੇ ਕੀਤੇ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਆਬਕਾਰੀ ਤੇ ਕਰ ਵਿਭਾਗ, ਪੰਜਾਬ ਦੇ ਕਪੂਰਥਲਾ ਵਿਖੇ ਤਾਇਨਾਤ ਦੋ ਕਰਮਚਾਰੀਆਂ ਜਤਿੰਦਰਪਾਲ ਸਿੰਘ, ਇੰਸਪੈਕਟਰ ਅਤੇ ਸੰਜੀਵ ਮਲਹੋਤਰਾ, ਕਲਰਕ ਵਿਰੁੱਧ 10,000 ਰੁਪਏ ਰਿਸ਼ਵਤ ਲੈਣ ਅਤੇ 20,000 ਰੁਪਏ ਦੀ ਹੋਰ ਰਿਸ਼ਵਤ...

ਪੰਜਾਬ ਵਿਜੀਲੈਂਸ ਬਿਊਰੋ ਨੇ ਆਬਕਾਰੀ ਤੇ ਕਰ ਵਿਭਾਗ, ਪੰਜਾਬ ਦੇ ਕਪੂਰਥਲਾ ਵਿਖੇ ਤਾਇਨਾਤ ਦੋ ਕਰਮਚਾਰੀਆਂ ਜਤਿੰਦਰਪਾਲ ਸਿੰਘ, ਇੰਸਪੈਕਟਰ ਅਤੇ ਸੰਜੀਵ ਮਲਹੋਤਰਾ, ਕਲਰਕ ਵਿਰੁੱਧ 10,000 ਰੁਪਏ ਰਿਸ਼ਵਤ ਲੈਣ ਅਤੇ 20,000 ਰੁਪਏ ਦੀ ਹੋਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮੁਕੱਦਮੇ ਵਿੱਚ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਖਿਲਾਫ ਮੁਹੱਲਾ ਕਿਆਮਪੁਰਾ, ਕਪੂਰਥਲਾ ਸ਼ਹਿਰ ਦੇ ਵਸਨੀਕ ਨੀਰਜ ਸ਼ਰਮਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਕਪੂਰਥਲਾ ਸ਼ਹਿਰ ਦੇ ਕਿਆਮਪੁਰਾ ਵਿਖੇ ਬਿਜਲੀ ਦੇ ਸਮਾਨ ਦੀ ਇੱਕ ਦੁਕਾਨ ਚਲਾ ਰਿਹਾ ਹੈ ਅਤੇ ਉਸਨੇ ਮਾਰਚ ਮਹੀਨੇ ਵਿੱਚ ਇੱਕ ਕੂਲਰ ਵੇਚਿਆ ਸੀ ਤੇ ਕਿਸੇ ਕਾਰਨ ਕੂਲਰ ਖ਼ਰੀਦਣ ਵਾਲੇ ਗਾਹਕ ਨਾਲ ਕੋਈ ਵਿਵਾਦ ਹੋ ਗਿਆ ਸੀ ਜਿਸ ਦੇ ਨਿਪਟਾਰੇ ਲਈ ਉਕਤ ਦੋਵੇਂ ਮੁਲਜ਼ਮਾਂ ਨੇ ਦਖਲ ਦਿੱਤਾ ਸੀ। 

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਮੋਬਾਈਲ ਫ਼ੋਨ ’ਤੇ ਆਪਣੇ ਲੇਖਾਕਾਰ ਨਾਲ ਦਫ਼ਤਰ ਆਉਣ ਲਈ ਕਿਹਾ, ਜਿੱਥੇ ਉਕਤ ਬਿੱਲ ਵਿੱਚ ਬੇਨਿਯਮੀਆਂ ਦੇ ਨਿਪਟਾਰੇ ਲਈ ਉਸ ਤੋਂ 45,000 ਰੁਪਏ  ਰਿਸ਼ਵਤ ਦੀ ਮੰਗ ਕੀਤੀ। 

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਕਲਰਕ ਸੰਜੀਵ ਮਲਹੋਤਰਾ ਨੇ ਵਟਸਐਪ ਕਾਲ ’ਤੇ ਉਸ ਕੋਲ਼ੋਂ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 30000 ਰੁਪਏ ’ਚ ਤੈਅ ਹੋ ਗਿਆ ਅਤੇ ਉਸ ਨੇ ਅਗਲੇ ਦਿਨ ਪਹਿਲੀ ਕਿਸ਼ਤ ਵਜੋਂ 10000 ਰੁਪਏ ਲੈ ਲਏ ਅਤੇ ਹੁਣ ਉਹ ਬਕਾਇਆ 20000 ਰੁਪਏ ਦੀ ਮੰਗ ਕਰ ਰਹੇ ਸਨ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਫੋਨ ’ਤੇ ਹੋਈ ਗੱਲਬਾਤ ਰਿਕਾਰਡ ਕਰਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।


ਬੁਲਾਰੇ ਨੇ ਅੱਗੇ ਦੱਸਿਆ ਕਿ  ਪੜਤਾਲ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ-ਵ-ਦਰੁਸਤ ਪਾਏ ਗਏ ਹਨ ਕਿਉਂਕਿ ਇਹ ਜ਼ੁਬਾਨੀ ਸਬੂਤ ਵਜੋਂ ਪੇਸ਼ ਕੀਤੀ  ਰਿਕਾਰਡਿਡ ਗੱਲਬਾਤ ਨਾਲ ਮੇਲ ਖਾਂਦੇ ਹਨ। ਇਸ ਤਫਤੀਸ਼ੀ ਰਿਪੋਰਟ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਵਿਰੁੱਧ ਐਫਆਈਆਰ ਨੰਬਰ 17 ਮਿਤੀ 14.8.24 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ ਧਾਰਾ 384, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ।

 ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਅੱਜ ਉਸ ਦੇ ਦਫ਼ਤਰ ਕਪੂਰਥਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁਲਜ਼ਮ ਸੰਜੀਵ ਮਲਹੋਤਰਾ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਟਾਪ ਹੈਡਲਾਈਨ

Punjab Assembly Elections 2027: ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ 'ਅਕਾਲੀ ਦਲ' ਨੇ ਖਿੱਚ ਤਿਆਰੀ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ...
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ 'ਅਕਾਲੀ ਦਲ' ਨੇ ਖਿੱਚ ਤਿਆਰੀ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ...
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਭਾਜਪਾ' 'ਚ ਸ਼ਾਮਲ, ਬੋਲੇ- ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਭਾਜਪਾ' 'ਚ ਸ਼ਾਮਲ, ਬੋਲੇ- ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਨਿਯੁਕਤ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਨਿਯੁਕਤ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Durga Pandal Stampede: ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
Embed widget