ਪੜਚੋਲ ਕਰੋ
ਛੋਟੇ ਜਿਹੇ ਸਿੱਖ ਨੇ ਜਿੱਤਿਆ ਦੁਨੀਆ ਦਾ ਦਿਲ, ਵੀਡੀਓ ਵਾਇਰਲ
ਇੱਕ ਗੁਰਦੁਆਰੇ 'ਚ ਸਿੱਖ ਬੱਚੇ ਦੀ ‘ਨਿਰਸਵਾਰਥ ਸੇਵਾ’ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਗੁਰਦੁਆਰੇ ‘ਚ ਛੋਟੇ ਮੁੰਡੇ ਦੀ ਮਦਦ ਕਰਨ ਦੀ ਇੱਕ ਮਿੰਟ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਨਵੀਂ ਦਿੱਲੀ: ਇੱਕ ਗੁਰਦੁਆਰੇ 'ਚ ਸਿੱਖ ਬੱਚੇ ਦੀ ‘ਨਿਰਸਵਾਰਥ ਸੇਵਾ’ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਗੁਰਦੁਆਰੇ ‘ਚ ਛੋਟੇ ਮੁੰਡੇ ਦੀ ਮਦਦ ਕਰਨ ਦੀ ਇੱਕ ਮਿੰਟ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਆਨਲਾਈਨ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰੇ ‘ਚ ਲੜਕੇ ਨੂੰ ‘ਲੰਗਰ’ ਤੋਂ ਬਾਅਦ ਸਾਫ਼-ਸਫ਼ਾਈ ‘ਚ ਸਹਾਇਤਾ ਕਰਦੇ ਦੇਖਿਆ ਗਿਆ ਸੀ। ਕਲਿੱਪ ਨੂੰ ਫੇਸਬੁੱਕ ਪੇਜ 'ਆਈ ਲਵ ਧੂਬਰੀ’ ‘ਤੇ ਸਾਂਝਾ ਕੀਤਾ ਗਿਆ ਸੀ। ਕਾਲਾ ਕੁਰਤਾ-ਪਜਾਮਾ ਪਾਏ ਇੱਕ ਮੁੰਡਾ ਸਟੀਲ ਦੀਆਂ ਪਲੇਟਾਂ ਚੁੱਕ ਕੇ ਟੋਕਰੀ ਵਿੱਚ ਰੱਖਦਾ ਵੇਖਿਆ ਜਾ ਸਕਦਾ ਹੈ। ਬਾਅਦ 'ਚ ਉਹ ਟੋਕਰੀ ਨੂੰ ਧੋਂਦੇ ਵਾਲੇ ਪਾਸੇ ਵੱਲ ਧੱਕਦਾ ਹੈ। ਅਜਿਹੀ ਕੋਮਲ ਉਮਰ 'ਚ ਸਹਾਇਤਾ ਦੇਣ ਲਈ ਪਹਿਲ ਕਰਦਿਆਂ ਵੇਖ ਬੱਚੇ ਦੀ ਵੀਡੀਓ ਨੇ ਲੋਕਾਂ ਦਾ ਦਿਲ ਜਿੱਤ ਲਿਆ। ਸ਼ੇਅਰ ਕਰਨ ਤੋਂ ਹੁਣ ਤਕ ਵੀਡੀਓ 'ਤੇ 6,000 ਕੁਮੈਂਟ ਦੇ ਨਾਲ 3.2 ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਹੋ ਚੁੱਕੇ ਹਨ।
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ
















