ਪੜਚੋਲ ਕਰੋ

ਪੰਜਾਬ ਪੁਲਿਸ ਦੀ ਖਾਕੀ 'ਤੇ ਇੱਕ ਹੋਰ 'ਕਲੰਕ'

ਪੰਜਾਬ ਪੁਲਿਸ ਇੱਕ ਵਾਰ ਮੁੜ ਦਾਗਦਾਰ ਹੋ ਗਈ ਹੈ। ਇਸ ਵਾਰ ਏਆਈਜੀ ਪੱਧਰ ਦਾ ਅਫਸਰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਿਆ ਹੈ। ਇਸ ਮਾਮਲੇ ਨਾਲ ਹੋਰ ਵੀ ਦਿਲ ਕੰਬਾਊ ਸੱਚਾਈਆਂ ਸਾਹਮਣੇ ਆ ਰਹੀਆਂ ਹਨ। ਚਰਚਿਤ ਪੁਲਿਸ ਅਫਸਰ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਪੜਤਾਲ ਮਗਰੋਂ ਏਆਈਜੀ ਅਸ਼ੀਸ਼ ਕਪੂਰ ਨੂੰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਿਆ ਸੀ। ਉਨ੍ਹਾਂ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪੁਲਿਸ ਅਫਸਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਪੁਲਿਸ ਇੱਕ ਵਾਰ ਮੁੜ ਦਾਗਦਾਰ ਹੋ ਗਈ ਹੈ। ਇਸ ਵਾਰ ਏਆਈਜੀ ਪੱਧਰ ਦਾ ਅਫਸਰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਿਆ ਹੈ। ਇਸ ਮਾਮਲੇ ਨਾਲ ਹੋਰ ਵੀ ਦਿਲ ਕੰਬਾਊ ਸੱਚਾਈਆਂ ਸਾਹਮਣੇ ਆ ਰਹੀਆਂ ਹਨ। ਚਰਚਿਤ ਪੁਲਿਸ ਅਫਸਰ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਪੜਤਾਲ ਮਗਰੋਂ ਏਆਈਜੀ ਅਸ਼ੀਸ਼ ਕਪੂਰ ਨੂੰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਿਆ ਸੀ। ਉਨ੍ਹਾਂ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪੁਲਿਸ ਅਫਸਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਕ ਇੱਕ ਮਹਿਲਾ ਨੇ ਕਿਹਾ ਹੈ ਕਿ 2 ਜੁਲਾਈ ਨੂੰ ਮੁਹਾਲੀ ਦੀ ਡਿਊਟੀ ਮੈਜਿਸਟਰੇਟ ਰੁਚੀ ਕੰਬੋਜ ਦੀ ਅਦਾਲਤ ਵਿੱਚ ਧਾਰਾ 164 ਤਹਿਤ ਦਰਜ ਬਿਆਨਾਂ ਨੂੰ ਹੀ ਮਾਮਲੇ ਸਬੰਧੀ ਬਿਆਨ ਮੰਨਿਆ ਜਾਵੇ। ਪੁਲਿਸ ਮੁਤਾਬਕ ਪਹਿਲੀ ਮਈ ਨੂੰ ਦਰਜ ਐਫਆਈਆਰ ਨੰਬਰ 3 ਵਿੱਚ ਧਾਰਾ 376 (ਏ) (ਬੀ) (ਡੀ), 376 (ਸੀ) (ਸੀ) ਤੇ 354, 419 ਤੇ 506 ਦਾ ਵਾਧਾ ਕਰ ਦਿੱਤਾ ਹੈ। ਮਹਿਲਾ ਨੇ ਬਿਆਨਾਂ ਵਿੱਚ ਇੰਕਸ਼ਾਫ਼ ਕੀਤਾ ਹੈ ਕਿ ਅਸ਼ੀਸ਼ ਕੁਮਾਰ ਜਦੋਂ ਅੰਮ੍ਰਿਤਸਰ ਜੇਲ੍ਹ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ ਤਾਂ ਜੇਲ੍ਹ ਦੇ ਅੰਦਰ ਹੀ ਉਸ ਨਾਲ ਮੇਲ ਜੋਲ ਹੋਇਆ। ਪੁਲਿਸ ਅਧਿਕਾਰੀਆਂ ਮੁਤਾਬਕ ਕਿਸੇ ਵੀ ਪੁਲਿਸ ਅਫ਼ਸਰ ਦੇ ਜੇਲ੍ਹ ਜਾਂ ਥਾਣੇ ਅੰਦਰ ਕਿਸੇ ਮਹਿਲਾ ਨਾਲ ਸਥਾਪਤ ਹੋਏ ਸਬੰਧਾਂ ਨੂੰ ਬੇਹੱਦ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਹ ਅਪਰਾਧ ‘ਹਿਰਾਸਤੀ ਬਲਾਤਕਾਰ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਸ਼ੀਸ਼ ਕਪੂਰ ’ਤੇ ਮਹਿਲਾ ਨਾਲ ਜ਼ਿਆਦਤੀ ਕਰਨ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਆਈਜੀ ਰੈਂਕ ਦੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਪਟਿਆਲਾ ਜੇਲ੍ਹ ਵਿੱਚ ਜੇਲ੍ਹ ਅਫ਼ਸਰਾਂ ਵੱਲੋਂ ਚਲਾਈਆਂ ਜਾਂਦੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਂਚ ਵਿੱਢੀ। ਇਸ ਮਾਮਲੇ ਵਿੱਚ ਸਰਕਾਰ ਨੇ ਕਈ ਜੇਲ੍ਹ ਅਫ਼ਸਰਾਂ ਵਿਰੁੱਧ ਕਾਰਵਾਈ ਕੀਤੀ ਤੇ ਕੇਸ ਦਰਜ ਕੀਤੇ। ਇਸੇ ਦੌਰਾਨ ਹੀ ਉਕਤ ਮਹਿਲਾ ਨੇ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਸ਼ਿਕਾਇਤ ਦੇ ਕੇ ਏਆਈਜੀ ਅਸ਼ੀਸ਼ ਕਪੂਰ ’ਤੇ ਧੱਕੇਸ਼ਾਹੀ ਕਰਨ ਤੇ ਜ਼ੀਰਕਪੁਰ ਥਾਣੇ ਵਿੱਚ ਝੂਠਾ ਕੇਸ ਦਰਜ ਕਰਵਾਉਣ ਦੇ ਕਥਿਤ ਦੋਸ਼ ਲਾਏ। ਆਈਜੀ ਨੇ ਸ਼ਿਕਾਇਤ ਦੇ ਅਧਾਰ ’ਤੇ ਉਕਤ ਮਹਿਲਾ ਦੇ ਅਦਾਲਤ ਵਿੱਚ ਧਾਰਾ 364 ਅਧੀਨ ਬਿਆਨ ਦਰਜ ਕਰਾ ਦਿੱਤੇ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ। ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ।

ਟਾਪ ਹੈਡਲਾਈਨ

ਬਿਜਲੀ ਖਪਤਕਾਰਾਂ ਨੂੰ ਲੱਗਿਆ ਵੱਡਾ ਝਟਕਾ, ਕੱਲ੍ਹ ਤੋਂ ਮਹਿੰਗਾ ਹੋਵੇਗਾ ਕੁਨੈਕਸ਼ਨ ਲੈਣਾ; ਜਾਣੋ ਨਵੇਂ ਰੇਟ
ਬਿਜਲੀ ਖਪਤਕਾਰਾਂ ਨੂੰ ਲੱਗਿਆ ਵੱਡਾ ਝਟਕਾ, ਕੱਲ੍ਹ ਤੋਂ ਮਹਿੰਗਾ ਹੋਵੇਗਾ ਕੁਨੈਕਸ਼ਨ ਲੈਣਾ; ਜਾਣੋ ਨਵੇਂ ਰੇਟ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਥਾਣਾ ਮੁਖੀਆਂ ਸਣੇ ਕਈਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਥਾਣਾ ਮੁਖੀਆਂ ਸਣੇ ਕਈਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
CM ਮਾਨ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਧੂਰੀ ਤੋਂ ਚੋਣ ਲੜਨਗੇ ਮੁੱਖ ਮੰਤਰੀ ਮਾਨ; ਜਾਣੋ ਕਿਸ ਨੂੰ ਕਿਥੋਂ ਐਲਾਨਿਆ ਉਮੀਦਵਾਰ
CM ਮਾਨ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਧੂਰੀ ਤੋਂ ਚੋਣ ਲੜਨਗੇ ਮੁੱਖ ਮੰਤਰੀ ਮਾਨ; ਜਾਣੋ ਕਿਸ ਨੂੰ ਕਿਥੋਂ ਐਲਾਨਿਆ ਉਮੀਦਵਾਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Embed widget