ਵਿਜੀਲੈਂਸ ਵੱਲੋਂ ਪਾਵਰਕੌਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨਾਲ ਮੁੱਦਈ ਤਰਲੋਚਨ ਸਿੰਘ ਦੇ ਘਰ ਮਿਤੀ 30.03.2022 ਨੂੰ ਰੇਡ ਕਰਕੇ ਬਿਜਲੀ ਚੋਰੀ ਦੇ ਕੇਸ ਨੁੰ ਰਫਾ ਦਫਾ ਕਰਨ ਲਈ ਹੌਲਦਾਰ (ਪੀ.ਆਰ.) ਹਰਪ੍ਰੀਤ ਸਿੰਘ ਵੱਲੋਂ 15,000/-ਰੁਪਏ ਦੀ ਰਿਸ਼ਵਤ ਮੰਗੀ ਗਈ ਹੈ
ਚੰਡੀਗੜ੍ਹ: ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ੀਰੋ ਟਾਲਰੈਂਸ ਤੇ ਕੰਮ ਕਰ ਰਹੀ ਹੈ। ਏ ਡੀ.ਜੀ.ਪੀ-ਕਮ-ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਵਰਿੰਦਰ ਕੁਮਾਰ ਦੇ ਨਿਰਦੇਸ਼ਾਂ ਅਧੀਨ ਵਿੱਢੀ ਮੁਹਿੰਮ ਤਹਿਤ ਅਤੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਿਜਲੀ ਦੀ ਚੋਰੀ ਰੋਕੂ ਪੁਲਿਸ ਦੇ ਵਿਸ਼ੇਸ਼ ਦਸਤੇ ਦੇ ਹੌਲਦਾਰ ਹਰਪ੍ਰੀਤ ਸਿੰਘ ਤੇ ਉਸ ਦੇ ਇਕ ਸਾਥੀ ਕਰਮਜੀਤ ਸਿੰਘ ਕੰਮਾ (ਪ੍ਰਾਈਵੇਟ ਵਿਅਕਤੀ) ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਹੈ। ਵਿਭਾਗ ਵੱਲੋਂ ਇਸ ਸਬੰਧ ‘ਚ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਵਿਚ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨਾਲ ਮੁੱਦਈ ਤਰਲੋਚਨ ਸਿੰਘ ਦੇ ਘਰ ਮਿਤੀ 30.03.2022 ਨੂੰ ਰੇਡ ਕਰਕੇ ਬਿਜਲੀ ਚੋਰੀ ਦੇ ਕੇਸ ਨੁੰ ਰਫਾ ਦਫਾ ਕਰਨ ਲਈ ਹੌਲਦਾਰ (ਪੀ.ਆਰ.) ਹਰਪ੍ਰੀਤ ਸਿੰਘ ਵੱਲੋਂ 15,000/-ਰੁਪਏ ਦੀ ਰਿਸ਼ਵਤ ਮੰਗੀ ਗਈ ਹੈ ਅਤੇ ਮੁੱਦਈ ਉਕਤ ਵੱਲੋ ਮਿੰਨਤ-ਤਰਲਾ ਕਰਨ ਤੇ ਸੌਦਾ 6,000/-ਰੁਪਏ ਦੇਣੇ ਆਡੀਓ ਰਿਕਾਰਡਿੰਗ ਵਿੱਚ ਤੈਅ ਹੋਏ।
ਮੁਦੱਈ ਉਕਤ ਵੱਲੋਂ ਕਰੋਨਾ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ ਫਿਰ ਦੁਬਾਰਾ ਦੋਸ਼ੀ ਹੌਲਦਾਰ ਹਰਪ੍ਰੀਤ ਸਿੰਘ ਦਾ ਮਿੰਨਤ ਤਰਲਾ ਕੀਤਾ ਤਾਂ ਸੌਦਾ 5,000/–ਰੁਪਏ ਵਿੱਚ ਦੇਣਾ ਤੈਅ ਹੋ ਗਿਆ।
ਇਹ ਵੀ ਪੜ੍ਹੋ- CU MMS Scandal: MMS ਸਕੈਂਡਲ ਮਾਮਲੇ 'ਚ ਵਿਦਿਆਰਥੀਆਂ ਨੇ ਕਾਲੇ ਕਪੜੇ ਪਾ ਕੀਤਾ ਰੋਸ ਪ੍ਰਦਰਸ਼ਨ
ਮਿਤੀ 16.09.2022 ਨੂੰ ਮੁਦੱਈ ਤਰਲੋਚਨ ਸਿੰਘ ਪਾਸੋਂ ਹੌਲਦਾਰ ਹਰਪ੍ਰੀਤ ਸਿੰਘ ਲਈ5,000/–ਰੁ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਕਰਮਜੀਤ ਸਿੰਘ ਉਰਫ਼ ਕੰਮਾ (ਪ੍ਰਾਈਵੇਟ ਵਿਅਕਤੀ) ਨੂੰ ਇੰਸਪੈਕਟਰ ਪ੍ਰਿਤਪਾਲ ਸਿੰਘ, ਵਬ, ਰੇਂਜ ਰੂਪਨਗਰ ਐਟ ਐਸ.ਏ.ਐਸ. ਨਗਰ ਨੇ ਸਮੇਤ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਰੰਗੇਂ ਹੱਥੀਂ ਕਾਬੂ ਕੀਤਾ ਗਿਆ, ਅੱਗੇ ਤਫਤੀਸ਼ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।