ਵਿਜੀਲੈਂਸ ਨੇ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕੀਤਾ ਕਾਬੂ
ਵਿਜੀਲੈਸ ਰੇਂਜ ਫ਼ਿਰੋਜ਼ਪੁਰ ਦੀ ਟੀਮ ਨੇ ਇੱਕ ਹੌਲਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਪੁਲਿਸ ਦੇ ਇਸ ਹੌਲਦਾਰ ਦੀ ਪਛਾਣ ਕਾਰਜ ਸਿੰਘ ਵਜੋਂ ਹੋਈ ਹੈ ਜੋ ਥਾਣਾ ਜ਼ੀਰਾ ਵਿੱਚ ਤਾਇਨਾਤ ਸੀ।
ਫਿਰੋਜ਼ਪੁਰ: ਵਿਜੀਲੈਸ ਰੇਂਜ ਫ਼ਿਰੋਜ਼ਪੁਰ ਦੀ ਟੀਮ ਨੇ ਇੱਕ ਹੌਲਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਪੁਲਿਸ ਦੇ ਇਸ ਹੌਲਦਾਰ ਦੀ ਪਛਾਣ ਕਾਰਜ ਸਿੰਘ ਵਜੋਂ ਹੋਈ ਹੈ ਜੋ ਥਾਣਾ ਜ਼ੀਰਾ ਵਿੱਚ ਤਾਇਨਾਤ ਸੀ। ਵਿਜੀਲੈਂਸ ਨੇ ਉਸਨੂੰ 20000 ਰਿਸ਼ਵਤ ਲੈਦੇ ਰੰਗੇ ਹੱਥੀ ਜ਼ੀਰਾ ਤੋ ਗ੍ਰਿਫਤਾਰ ਕੀਤਾ ਹੈ।
ਹੌਲਦਾਰ ਨੇ ਮਿਤੀ 11-8-22 ਨੂੰ ਪਿੰਡ ਢੰਡੀਆਂ ਦੇ ਅਮਰਜੀਤ ਸਿੰਘ ਦੇ ਖ਼ਿਲਾਫ਼ ਰੇਤਾ ਚੋਰੀ ਦਾ ਮੁਕੱਦਮਾ ਦਰਜ ਕੀਤਾ ਸੀ। ਅਮਰਜੀਤ ਸਿੰਘ ਦੇ ਭਰਾ ਕਾਰਜ ਸਿੰਘ ਤੋਂ ਉਸਦੇ ਭਰਾ ਦੀ ਗ੍ਰਿਫ਼ਤਾਰੀ ਨਾ ਕਰਨ ਅਤੇ ਮੁਕੱਦਮੇ ਵਿੱਚ ਮੱਦਦ ਕਰਨ ਸੰਬੰਧੀ 30,000 ਰਿਸ਼ਵਤ ਦੀ ਮੰਗ ਕੀਤੀ ਸੀ ਤੇ ਅੱਜ ਜ਼ੀਰਾ ਤੋਂ ਤਲਵੰਡੀ ਰੋੜ ਤੇ ਰਿਸ਼ਵਤ ਲੈਣ ਲਈ ਕਾਰਜ ਸਿੰਘ ਨੂੰ ਬੁਲਾਇਆ ਸੀ।
ਕਾਰਜ ਸਿੰਘ ਨੇ ਵਿਜੀਲੈਸ ਫ਼ਿਰੋਜ਼ਪੁਰ ਨਾਲ ਸੰਪਰਕ ਕੀਤਾ ਅਤੇ ਵਿਜੀਲੈਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੌਲਦਾਰ ਨੂੰ ਮੋਕੇ ਤੇ 20000 ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਜਿਸ ਸੰਬੰਧੀ ਥਾਣਾ ਵਿਜੀਲੈਂਸ ਬਿਉਰੋ ਰੇਂਜ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਡੀਐਸਪੀ ਸਾਮਾ ਨੇ ਕਿਹਾ ਹੈ ਕਿਸੇ ਵੀ ਤਰਾ ਦੀ ਕਰੱਪਸ਼ਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਭ੍ਰਿਸ਼ਟ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਾਉਣ ਲਈ ਵਿਜੀਲੈਸ ਦਾ ਸਹਿਯੋਗ ਕੀਤਾ ਜਾਵੇ।