ਪਟਿਆਲਾ: ਚੌਕਸੀ ਬਿਊਰੋ ਨੇ ਪੰਜਾਬ ਪੁਲਿਸ ਦੇ ਦੋ ਸਹਾਇਕ ਥਾਣੇਦਾਰਾਂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਪੁਲਿਸ ਅਧਿਕਾਰੀਆਂ ਨੇ ਧੋਖਾਧੜ੍ਹੀ ਦੇ ਕੇਸ ਵਿੱਚ ਮੁਲਜ਼ਮ ਦੀ ਪਤਨੀ ਦੀ ਜ਼ਮਾਨਤ ਤੇ ਕੇਸ ਨੂੰ ਨਰਮ ਕਰਨ ਲਈ ਕਥਿਤ ਤੌਰ 'ਤੇ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਵਿੱਚੋਂ ਉਹ 10,000 ਰੁਪਏ ਬਤੌਰ ਰਿਸ਼ਵਤ ਪ੍ਰਾਪਤ ਕਰ ਚੁੱਕੇ ਸਨ ਅਤੇ 25 ਹਜ਼ਾਰ ਦੀ ਅਗਲੀ ਕਿਸ਼ਤ ਲੈਂਦੇ ਸਮੇਂ ਕਾਬੂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਖੇ ਏਐਸਆਈ ਸ਼ਮਸ਼ੇਰ ਸਿੰਘ, ਨੰਬਰ 2351/ਪਟਿਆਲਾ, ਥਾਣਾ ਅਰਬਨ ਅਸਟੇਟ, ਪਟਿਆਲਾ ਅਤੇ ਏਐਸਆਈ ਰਣਜੀਤ ਸਿੰਘ, ਨੰਬਰ 494/ਪਟਿਆਲਾ, ਥਾਣਾ ਵੂਮੈਨ ਸੈਲ, ਪਟਿਆਲਾ ਵਿਰੁੱਧ ਮੁਕੱਦਮਾ ਨੰਬਰ 06 ਮਿਤੀ 30-05-2019 ਅ/ਧ 7 ਪੀ.ਸੀ.ਐਕਟ 1988 (ਅਮੈਂਡਮੈਂਟ ਐਕਟ-2018) ਅਤੇ 120-ਬੀ, ਆਈ.ਪੀ.ਸੀ ਤਹਿਤ ਦਰਜ ਕੀਤਾ ਗਿਆ ਹੈ।
ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁੱਦਈ ਦੇ ਪਰਿਵਾਰ ਦੇ ਵਿਰੁੱਧ ਮੁਕੱਦਮਾ ਨੰਬਰ 68/2019 ਅ/ਧ 420, 406 ਆਈ.ਪੀ.ਸੀ, ਥਾਣਾ ਅਰਬਨ ਅਸਟੇਟ, ਪਟਿਆਲਾ ਵਿਖੇ ਦਰਜ ਸੀ ਜਿਸ ਵਿੱਚ ਇਨ੍ਹਾਂ ਦੋਵੇਂ ਥਾਣੇਦਾਰਾਂ ਵੱਲੋਂ ਮੁਦਈ ਦੀ ਪਤਨੀ ਨਵਨੀਤ ਕੌਰ ਦੀ ਜ਼ਮਾਨਤ ਕਰਵਾਉਣ ਵਿੱਚ ਮਦਦ ਕਰਨ, ਮੁਦਈ ਤੇ ਮਾਤਾ ਪਿਤਾ ਦਾ ਨਾਂਅ ਮੁਕੱਦਮਾ ਵਿੱਚ ਨਾ ਦਰਜ ਕਰਨ ਅਤੇ ਮੁਕੱਦਮਾ ਵਿੱਚ ਮਦਦ ਕਰਨ ਬਦਲੇ ਏਐਸਆਈ ਸ਼ਮਸ਼ੇਰ ਸਿੰਘ ਤਫਤੀਸ਼ੀ ਅਫਸਰ ਨਾਲ 50,000 ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 10,000 ਰੁਪਏ ਦੀ ਪਹਿਲੀ ਕਿਸ਼ਤ ਏਐਸਆਈ ਸ਼ਮਸ਼ੇਰ ਸਿੰਘ ਨੇ ਪਹਿਲਾਂ ਹੀ ਹਾਸਲ ਕਰ ਲਏ ਸਨ ਅਤੇ 25,000 ਰੁਪਏ ਅੱਜ ਮੰਗੇ ਸਨ।
ਸਿੱਧੂ ਨੇ ਦੱਸਿਆ ਕਿ ਵਿਚੋਲੇ ਏਐਸਆਈ ਰਣਜੀਤ ਸਿੰਘ ਨੂੰ ਅੱਜ 25,000 ਰੁਪਏ ਬਤੌਰ ਰਿਸ਼ਵਤ ਵਜੋਂ ਹਾਸਲ ਕਰਦੇ ਹੋਏ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਰੰਗੇ ਹੱਥੀ ਗ੍ਰਿਫਤਾਰ ਕੀਤਾ। ਗਿਫ਼ਤਾਰ ਕਰਨ ਤੋਂ ਬਾਅਦ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਏਐਸਆਈ ਰਣਜੀਤ ਸਿੰਘ ਦੀ ਰਿਸ਼ਵਤ ਹਾਸਲ ਕਰਨ ਸਬੰਧੀ ਗੱਲਬਾਤ ਏਐਸਆਈ ਸ਼ਮਸ਼ੇਰ ਸਿੰਘ ਨਾਲ ਕਰਵਾਈ ਗਈ, ਜਿਸ 'ਤੇ ਉਸਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਅਤੇ ਏਐਸਆਈ ਸ਼ਮਸ਼ੇਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਕੱਦਮਾ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।
ਧੋਖਾਧੜ੍ਹੀ ਦਾ ਕੇਸ ਕਮਜ਼ੋਰ ਕਰਨ ਲਈ ਰਿਸ਼ਵਤ ਲੈਂਦੇ 2 ਥਾਣੇਦਾਰ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
30 May 2019 08:06 PM (IST)
ਦੋਵਾਂ ਪੁਲਿਸ ਅਧਿਕਾਰੀਆਂ ਨੇ ਧੋਖਾਧੜ੍ਹੀ ਦੇ ਕੇਸ ਵਿੱਚ ਮੁਲਜ਼ਮ ਦੀ ਪਤਨੀ ਦੀ ਜ਼ਮਾਨਤ ਤੇ ਕੇਸ ਨੂੰ ਨਰਮ ਕਰਨ ਲਈ ਕਥਿਤ ਤੌਰ 'ਤੇ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ
- - - - - - - - - Advertisement - - - - - - - - -