ਇਮਰਾਨ ਖ਼ਾਨ


ਗੁਰਦਾਸਪੁਰ: ਲੋਕ ਸਭਾ ਚੋਣਾਂ ਦਾ ਮਾਹੌਲ ਭਖ਼ ਚੁੱਕਾ ਹੈ ਤੇ ਸਭ ਸਿਆਸਤਦਾਨ ਆਪੋ ਆਪਣੇ ਹਲਕਿਆਂ ਵਿੱਚ ਸਰਗਰਮ ਹੋਣ ਲੱਗੇ ਹਨ। ਇਸੇ ਤਰ੍ਹਾਂ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਵੀ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਆਪਣੀ ਦਾਅਵੇਦਾਰੀ ਜਤਾ ਰਹੀ ਹੈ।

ਵਿਨੋਦ ਖੰਨਾ ਨੇ 1997 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਮਗਰੋਂ ਬੀਜੇਪੀ ਦੀ ਟਿਕਟ 'ਤੇ ਗੁਰਦਾਸਪੁਰ ਤੋਂ ਹੀ ਚਾਰ ਵਾਰ ਸੰਸਦ ਮੈਂਬਰ ਚੁਣੇ ਗਏ ਹਨ ਤੇ ਸਿਰਫ ਇੱਕ ਵਾਰ ਹਾਰੇ ਹਨ। ਅਜਿਹੇ ਵਿੱਚ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਨੇ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।

'ਏਬੀਪੀ ਸਾਂਝਾ' ਨਾਲ ਖ਼ਾਸ ਤੌਰ 'ਤੇ ਗੱਲਬਾਤ ਕਰਦਿਆਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਆਪਣੇ ਸਿਆਸੀ ਪਾਰੀ ਸ਼ੁਰੂ ਕਰਨ ਦਾ ਐਲਾਨ ਕੀਤਾ। ਭਾਰਤੀ ਜਨਤਾ ਪਾਰਟੀ ਦੀ ਲੀਡਰ ਕਵਿਤਾ ਖੰਨਾ ਨੇ ਕਿਹਾ ਕਿ ਉਹ ਰਾਜਨੀਤੀ 'ਚ ਆਪਣੇ ਪਤੀ ਵਿਨੋਦ ਦੀ ਮਦਦ ਕਰਦੇ ਸਨ। ਇਸੇ ਲਈ ਗੁਰਦਾਸਪੁਰ ਦੀ ਜਨਤਾ ਚਾਹੁੰਦੀ ਹੈ ਕੇ ਮੈਂ ਉਨ੍ਹਾਂ ਦੀ ਐਮਪੀ ਬਣ ਸੰਸਦ ਵਿੱਚ ਨੁਮਾਇੰਦਗੀ ਕਰਾਂ।

ਕਵਿਤਾ ਨੇ ਕਿਹਾ ਕਿ ਉਨ੍ਹਾਂ 20 ਸਾਲ ਵਿਨੋਦ ਜੀ ਨਾਲ ਰਾਜਨੀਤੀ ਦੇ ਕੰਮ ਵੇਖੇ ਹਨ ਤੇ ਉਹ ਗੁਰਦਾਸਪੁਰ ਦੇ ਲੋਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਟਿਕਟ ਕਿਸ ਨੂੰ ਦੇਣੀ ਹੈ ਇਹ ਫੈਸਲਾ ਪਾਰਟੀ ਨੇ ਕਰਨਾ ਹੈ। ਲੋਕ ਸਭਾ ਚੋਣਾਂ ਵਿੱਚ ਐਨਡੀਏ ਦੀ ਸਥਿਤੀ ਸਾਫ ਕਰਦਿਆਂ ਕਿਹਾ ਕਿ ਬੀਜੇਪੀ ਅੱਗੇ ਮਹਾਗਠਬੰਧਨ ਤੇ ਠਗਬੰਧਨ ਨਹੀਂ ਚੱਲਣੇ। ਉਨ੍ਹਾਂ ਆਮ ਆਦਮੀ ਪਾਰਟੀ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਨੇ ਕਾਂਗਰਸ ਦੀ ਖ਼ਿਲਾਫ਼ ਕੀਤੀ ਸੀ ਤੇ ਸਟੇਜ ਸਾਂਝੀ ਹੈ।

ਉਨ੍ਹਾਂ ਵਿਨੋਦ ਖੰਨਾ ਦੀ ਮੌਤ ਮਗਰੋਂ ਹੋਈ ਜ਼ਿਮਨੀ ਚੋਣ ਬੀਜੇਪੀ ਦੇ ਪੱਖ ਵਿੱਚ ਨਾ ਜਾਣ ਬਾਰੇ ਕਿਹਾ ਕਿ ਕਾਂਗਰਸ ਗੁਰਦਾਸਪੁਰ 'ਚ ਪੂਰੀ ਤਾਕਤ ਲਾਈ ਸੀ, ਜਿਸ ਲਈ ਅਸੀਂ ਜ਼ਿਮਨੀ ਚੋਣ ਹਾਰੇ। ਪਰ ਹੁਣ ਲੋਕ ਇੱਕ ਵਾਰ ਵਿਨੋਦ ਜੀ ਨੂੰ ਵੋਟ ਦੇ ਕੇ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ। ਉਨ੍ਹਾਂ ਪਾਰਟੀ ਦੇ ਕੰਨੋਂ ਗੱਲ ਕੱਢਦਿਆਂ ਕਿਹਾ ਕਿ ਜੇਕਰ ਪਾਰਟੀ ਮੈਨੂੰ ਲੜਾਵੇ ਤਾਂ ਮੈਂ ਲੋਕਾਂ ਨੂੰ ਨਿਰਾਸ਼ ਨਹੀਂ ਕਰਾਂਗੀ। ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਜਾਣਦੀ ਹਾਂ ਉਹ ਬੀਜੇਪੀ ਦੇ ਨਾਲ ਚੱਲਣਗੇ।

ਉਨ੍ਹਾਂ ਕਿਹਾ ਕਿ ਵਿਨੋਦ ਜੀ ਨੇ ਚੋਣ ਲੜਨ ਵੇਲੇ ਹਰ ਵਾਲ ਮੇਰੇ ਨਾਲ ਸਲਾਹ-ਮਸ਼ਵਰੇ ਕੀਤੇ ਸਨ ਅਤੇ ਮੈਂ ਵਾਜਪਾਈ ਜੀ ਨਾਲ ਵੀ ਕੰਮ ਕੀਤਾ ਤੇ ਨੀਤੀਆਂ ਬਣਾਉਣ ਵਾਲੇ ਪੱਧਰ 'ਤੇ ਵੀ ਮਦਦ ਕੀਤੀ ਹੈ। ਕਵਿਤਾ ਨੇ ਲੋਕ ਸਭਾ ਚੋਣਾਂ ਬਾਰੇ ਜਾਰੀ ਤਿਆਰੀ ਬਾਰੇ ਕਿਹਾ ਕਿ ਫਿਲਹਾਲ ਉਹ ਆਪਣੇ ਪੱਧਰ 'ਤੇ ਲੱਗੇ ਹੋਏ ਹਨ ਪਰ ਟਿਕਟ ਮੰਗ ਕੇ ਨਹੀਂ ਲੈਣਗੇ।