ਜੇਲ੍ਹਾਂ 'ਚ ਵੀਆਈਪੀ ਸਹੂਲਤਾਂ ਤੇ ਪੀਜ਼ੇ ਮਿਲਣ ਦੇ ਦਿਨ ਗਏ, ਗੋਲਡੀ ਬਰਾੜ ਦੀ ਧਮਕੀ ਤੋਂ ਬਾਅਦ ਹਰਜੋਤ ਬੈਂਸ ਦਾ ਕਰਾਰਾ ਜਵਾਬ
ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੀਆਈਪੀ ਸਹੂਲਤਾਂ ਤੇ ਪੀਜ਼ਾ ਮਿਲਦੇ ਸਨ ਪਰ ਹੁਣ ਨਹੀਂ। ਹੁਣ ਜੇਲ੍ਹਾਂ ਅਸਲ ਵਿੱਚ ਸੁਧਾਰ ਘਰ ਬਣਨਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਗਿਆ ਹੈ
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਚੰਡੀਗੜ੍ਹ: ਜੇਲ੍ਹਾਂ 'ਚ ਹਰ ਵਾਰ ਚੈਕਿੰਗ ਕਰਨ ਸਮੇਂ ਮੋਬਾਈਲ ਮਿਲਣ ਤੇ ਡਰੱਗਜ਼ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਬਾਅਦ ਲਗਾਤਾਰ ਜੇਲ੍ਹ ਮੰਤਰੀ 'ਤੇ ਵਿਰੋਧੀ ਧਿਰਾਂ ਸਵਾਲ ਚੁੱਕਦੀਆਂ ਰਹਿੰਦੀਆਂ ਹਨ ਕਿ ਜੇਲ੍ਹਾਂ 'ਚ ਗੈਂਗਸਟਰਾਂ ਜਾਂ ਹੋਰ ਕੈਦੀਆਂ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਜਾਂਦਾ ਹੈ।
ਇਸ ਬਾਰੇ ਹੁਣ ਹਰਜੋਤ ਬੈਂਸ ਨੇ ਇੱਕ ਟਵੀਟ ਕੀਤਾ ਹੈ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੀਆਈਪੀ ਸਹੂਲਤਾਂ ਤੇ ਪੀਜ਼ਾ ਮਿਲਦੇ ਸਨ ਪਰ ਹੁਣ ਨਹੀਂ। ਹੁਣ ਜੇਲ੍ਹਾਂ ਅਸਲ ਵਿੱਚ ਸੁਧਾਰ ਘਰ ਬਣਨਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਗਿਆ ਹੈ, ਉਦੋਂ ਤੋਂ ਉਹ ਤੇ ਉਨ੍ਹਾਂ ਦੇ ਅਫਸਰ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਹਨ। ਹੁਣ ਜੇਲ੍ਹਾਂ ਅਸਲ ਵਿੱਚ ਸੁਧਾਰ ਘਰ ਬਣਨਗੀਆਂ। ਅਸੀਂ ਜੇਲ੍ਹਾਂ ਨੂੰ ਡਰੱਗ, ਮੋਬਾਈਲ ਤੇ ਕ੍ਰਾਈਮ ਮੁਕਤ ਕਰਕੇ ਸਾਹ ਲਵਾਂਗੇ। ਕੋਈ ਵੀ ਸਾਨੂੰ ਰੋਕ ਨਹੀਂ ਸਕਦਾ....।
Earlier Gangsters were getting VIP Facilities & Pizzas in Jails but not any more.
— Harjot Singh Bains (@harjotbains) August 29, 2022
Since the day my CM has given me Jail Portfolio; my all Officers are committed to transform Jails into Real Sudhar Ghars.
We are committed to Crime/Mobile/Drug Free Jails.
NOTHING CAN STOP IT…
ਦਰਅਸਲ ਕੁਝ ਸਮਾਂ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਨੇੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝਾ ਕੀਤਾ ਹੈ ਉਸ 'ਚ ਪੰਜਾਬ ਪੁਲਿਸ ਨੂੰ ਧਮਕੀ ਦਿਤੀ ਹੈ। ਜਿਸ ਤੋਂ ਜੇਲ੍ਹ ਮੰਤਰੀ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਬਠਿੰਡਾ ਜੇਲ੍ਹ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਮੂਸੇਵਾਲਾ ਕਤਲਕਾਂਡ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪਵੇਗਾ। ਗੋਲਡੀ ਨੇ ਇਹ ਧਮਕੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਗੋਲਡੀ ਬਰਾੜ ਨੇ ਕਿਹਾ ਹੈ ਕਿ ਬਠਿੰਡਾ ਜੇਲ੍ਹ 'ਚ ਇੰਦਰਜੀਤ ਕਾਹਲੋਂ ਵੱਲੋਂ ਬੌਬੀ ਮਲਹੋਤਰਾ, ਸਾਰਜ ਸੰਧੂ ਅਤੇ ਜਗਰੋਸ਼ਨ ਹੁੰਦਲ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ। ਉਹ ਬਿਨਾਂ ਕਾਰਨ ਉਨ੍ਹਾਂ ਨੂੰ ਕੁੱਟਦਾ ਹੈ। ਮੈਂ ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕਰਦਾ ਹਾਂ ਕਿ ਸਾਡੇ ਭਰਾਵਾਂ ਦੀ ਜੇਲ੍ਹ ਨੂੰ ਬਦਲਿਆ ਜਾਵੇ। ਡਿਪਟੀ ਕਾਹਲੋਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜੇਕਰ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਜੇਲ੍ਹ ਪੁਲਿਸ ਦੀ ਹੋਵੇਗੀ।
ਪੁਲਿਸ ਸਾਨੂੰ ਦੁਬਾਰਾ ਕੋਈ ਵੱਡਾ ਅਪਰਾਧ ਕਰਨ ਲਈ ਮਜਬੂਰ ਨਾ ਕਰੇ। ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਆਪਣੀ ਡਿਊਟੀ ਨਿਭਾਉਣ। ਜੇਕਰ ਵਿੱਕੀ ਮਿੱਡੂਖੇੜਾ ਅਤੇ ਸੰਦੀਪ ਨੰਗਲ ਅੰਬੀਆ ਨੂੰ ਪਹਿਲਾਂ ਹੀ ਇਨਸਾਫ ਮਿਲ ਗਿਆ ਹੁੰਦਾ ਤਾਂ ਅਸੀਂ ਸਿੱਧੂ ਮੂਸੇਵਾਲਾ ਨੂੰ ਨਾ ਮਾਰਦੇ। ਮੁੱਕਦੀ ਗੱਲ ਇਹ ਹੈ ਕਿ ਜੋ ਕੋਈ ਸਾਡੀਆਂ ਵਿਰੋਧੀ ਪੋਸਟਾਂ ਪਾ ਰਿਹਾ ਹੈ ਕਿ ਅਸੀਂ ਬਦਲਾ ਲਵਾਂਗੇ। ਉਹ ਪਹਿਲਾਂ ਆਪਣੀ ਜਾਨ ਬਚਾ ਲਵੇ, ਬਾਕੀ ਬਾਅਦ ਵਿੱਚ ਵੇਖੇ। ਗੋਲਡੀ ਨੇ ਹੇਠਾਂ ਜੱਗੂ ਭਗਵਾਨਪੁਰੀਆ ਗਰੁੱਪ ਅਤੇ ਲਾਰੈਂਸ ਗਰੁੱਪ ਦਾ ਨਾਂ ਲਿਖਿਆ ਹੈ।