ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਕਾਂਗਰਸੀ ਸਮਰਥਕਾਂ ਨੂੰ ਕੁਝ ਲੋਕ ਕੁੱਟਦੇ ਵਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਨ। ਇਹ ਤਸਵੀਰਾਂ ਦੂਜੇ ਸੂਬਿਆਂ ਵਿੱਚ ਵਾਇਰਲ ਹੋ ਰਹੀਆਂ ਹਨ।


ਤਸਵੀਰ ਵਿੱਚ ਕੈਪਸ਼ਨ ਵੀ ਲਿਖਿਆ ਗਿਆ ਹੈ, "ਹਾਰਪਿਕ ਪਟੇਲ ਦੀ ਪਿਟਾਈ ਮਗਰੋਂ ਇਮਰਾਨ ਖ਼ਾਨ ਦੇ ਸਕੇ ਭਰਾ ਨਵਜਿਓਤ ਸਿੰਘ ਸਿੱਧੂ ਨੂੰ ਦੇਸ਼ਭਗਤ ਪੰਜਾਬੀ ਭਰਾਵਾਂ ਨੇ ਭਜਾ ਭਜਾ ਕੇ ਕੁੱਟਿਆ।" ਪਰ ਇਹ ਤਸਵੀਰ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ। ਇਹ ਤਸਵੀਰ 25 ਸਤੰਬਰ 2016 ਦੀ ਹੈ। ਇਸ ਦਿਨ ਕਾਂਗਰਸ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਸੀ ਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋਏ ਸਨ। ਇਸੇ ਦਿਨ ਦੀ ਤਸਵੀਰ ਨੂੰ ਅਗਲੇ ਦਿਨ ਕਈ ਅਖ਼ਬਾਰਾਂ ਨੇ ਵੀ ਪ੍ਰਕਾਸ਼ਿਤ ਕੀਤਾ ਸੀ।