ਪ੍ਰੇਮੀ ਜੋੜਿਆਂ ਦੀ ਪੁਲਿਸ ਦੀ ਹਾਜ਼ਰੀ ’ਚ ਕੁੱਟਮਾਰ, ਮੂਕ ਦਰਸ਼ਕ ਬਣੀ ਪੁਲਿਸ
ਏਬੀਪੀ ਸਾਂਝਾ
Updated at:
07 Nov 2018 11:24 AM (IST)
NEXT
PREV
ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਇੱਕ ਵਾਇਰਲ ਵੀਡੀਓ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਲੋਕ ਦੋ ਮਹਿਲਾਵਾਂ ਤੇ ਲੜਕਿਆਂ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਰੋੜਾ ਵਾਲੀ ਥਾਣੇ ਅਧੀਨ ਪਿੰਡ ਨਕੇਰਿਆ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕਮਰੇ ਵਿੱਚ ਫੜੇ ਗਏ ਇਹ ਚਾਰੋਂ ਪ੍ਰੇਮੀ ਜੋੜੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮੌਕੇ ’ਤੇ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਕੁੱਟਮਾਰ ਬਾਅਦ ਇਨ੍ਹਾਂ ਨੂੰ ਥਾਣਾ ਅਰਨੀਵਾਲਾ ਦੇ ਅਧੀਨ ਚੌਕੀ ਰੋੜਾ ਵਾਲੀ ਮੰਡੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧੀ ਥਾਣਾ ਅਰਨੀਵਾਲਾ ਦੇ ਐਸਐਚਓ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਮੰਡੀ ਰੋਡਾ ਵਾਲੀ ਦੇ ਇੰਚਾਰਜ ਨੇ ਆਪਣੀ ਦੇਖਰੇਖ ਵਿੱਚ ਜੋੜਿਆ ਨੂੰ ਛੱਡ ਦਿੱਤਾ ਹੈ। ਇਸੇ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਜ਼ਿਆਦਾ ਖੁਲ੍ਹ ਕੇ ਜਾਣਕਾਰੀ ਨਹੀਂ ਦਿੱਤੀ, ਪਰ ਵੀਡੀਓ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਮੰਡੀ ਰੋਡਾ ਵਾਲੀ ਦੀ ਪੁਲਿਸ ਦੀ ਜਿਪਸੀ ਵਿੱਚ ਕੁਝ ਪੁਲਿਸ ਮੁਲਾਜ਼ਮ ਮਹਿਲਾਵਾਂ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਜਾ ਰਹੇ ਹਨ।
ਮਹਿਲਾਵਾਂ ਦੀ ਕੁੱਟਮਾਰ ਕਰਨ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਹਾਲੇ ਤਕ ਗ੍ਰਿਫਤਾਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਔਰਤਾਂ ਦੀ ਕੁੱਟ- ਮਾਰ ਪੁਲਿਸ ਦੀ ਹਾਜ਼ਰੀ ਵਿੱਚ ਹੀ ਹੋ ਰਹੀ ਹੈ। ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਪਰ ਕਿਸੇ ਨੇ ਉਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।

- - - - - - - - - Advertisement - - - - - - - - -