Watch : 'ਆਮ ਆਦਮੀ' ਦੀ ਖਾਸ ਗੱਡੀ, ਪੰਜਾਬ ਚੋਣਾਂ 'ਚ ਸਕੂਟਰ 'ਤੇ ਨਾਮਜ਼ਦਗੀ ਦਾਖਲ ਕਰਨ ਵਾਲੇ 'ਆਪ ਵਿਧਾਇਕ' ਚਲਾਉਂਦੇ ਦਿਖੇ ਕਰੋੜਾਂ ਦੀ ਪੋਰਸ਼ ਕਾਰ, ਵੀਡੀਓ ਵਾਇਰਲ
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕੱਪੜੇ ਨਾਲ ਕਾਰ ਦੀ ਸਫਾਈ ਕਰ ਰਿਹਾ ਹੈ, ਜਦੋਂ ਵਿਧਾਇਕ ਇੱਕ ਵਿਅਕਤੀ ਨਾਲ ਦਫਤਰ ਤੋਂ ਬਾਹਰ ਆਇਆ
APP MLA Drives Luxury Porche: ਪੰਜਾਬ ਦੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਉਹ ਬੁੱਧਵਾਰ ਨੂੰ ਪੀਲੇ ਰੰਗ ਦੀ ਪੋਰਸ਼ ਕਾਰ 'ਚ ਆਪਣੇ ਦਫਤਰ ਪਹੁੰਚੇ ਸਨ। ਉਨ੍ਹਾਂ ਦੀ ਕਰੋੜਾਂ ਰੁਪਏ ਦੀ ਕਾਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਜਿਹਾ ਇਸ ਲਈ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਰਪ੍ਰੀਤ ਗੋਗੀ ਆਪਣੀ ਨਾਮਜ਼ਦਗੀ ਭਰਤ ਲਈ ਸਕੂਟਰ 'ਤੇ ਪਹੁੰਚੇ ਸਨ ਤੇ ਇਸ ਨੂੰ ਲੈ ਕੇ ਚਰਚਾ ਛਿੜ ਗਈ ਸੀ।
वाह रे @ArvindKejriwal की आम आदमी पार्टी...चुनाव से पहले स्कूटर - जीतने के बाद करोडों की पोर्चे कार..
— Tarun Chugh (@tarunchughbjp) May 4, 2022
लुधियाना पश्चिम से विधायक गुरप्रीत गोगी जी पोर्चे कार में अपने ऑफिस पहुंचे... ये वही शख्स है जो अपना नॉमिनेशन भरने के लिए स्कूटर पर गए थे।
ये ठगने का खेल ज्यादा दिन नहीं चलेगा। pic.twitter.com/8CMdJEMLq8
ਹੁਣ ਵਿਧਾਇਕ ਗੁਰਪ੍ਰੀਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਫ਼ਤਰ ਦੇ ਬਾਹਰ ਇੱਕ ਪੀਲੇ ਰੰਗ ਦੀ ਪੋਰਸ਼ ਕਾਰ ਖੜ੍ਹੀ ਹੈ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕੱਪੜੇ ਨਾਲ ਕਾਰ ਦੀ ਸਫਾਈ ਕਰ ਰਿਹਾ ਹੈ, ਜਦੋਂ ਵਿਧਾਇਕ ਇੱਕ ਵਿਅਕਤੀ ਨਾਲ ਦਫਤਰ ਤੋਂ ਬਾਹਰ ਆਇਆ ਤੇ ਆਪਣੇ ਹੀ ਅੰਦਾਜ਼ ਵਿੱਚ ਕਾਰ ਵਿਚ ਬੈਠ ਗਿਆ। ਕਾਰ ਦੀ ਛੱਤ ਤੇ ਪਿਛਲੀ ਸਾਈਡ ਖੁੱਲ੍ਹ ਜਾਂਦੀ ਹੈ ਤੇ ਉਹ ਕਾਰ ਵਿੱਚ ਬੈਠ ਜਾਂਦੇ ਹਨ। ਜਾਣਕਾਰੀ ਅਨੁਸਾਰ ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕਾਰ ਉਨ੍ਹਾਂ ਦੇ ਲੜਕੇ ਦੀ ਹੈ।
ਭਾਜਪਾ ਨੇ ਘੇਰਿਆ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਵਿਧਾਇਕ 'ਤੇ ਚਾਰੇ ਪਾਸਿਓਂ ਹਮਲੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਯੂਥ ਵਿੰਗ ਦੇ ਕੌਮੀ ਸਕੱਤਰ ਤਜਿੰਦਰ ਸਿੰਘ ਬੱਗਾ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦਾ ਵੀਡੀਓ ਟਵੀਟ ਕੀਤਾ ਤੇ ਲਿਖਿਆ ਕਿ 'ਹੁਣ ਆਮ ਆਦਮੀ ਕਰੋੜਾਂ ਦੀ ਕਾਰ ਵੀ ਨਹੀਂ ਚਲਾ ਸਕਦਾ?'
ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ, ਵਾਹ ਰੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ... ਚੋਣਾਂ ਤੋਂ ਪਹਿਲਾਂ ਸਕੂਟਰ ਜਿੱਤਣ ਤੋਂ ਬਾਅਦ ਕਰੋੜਾਂ ਦੀ ਪੋਰਸ਼ ਕਾਰ... ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਜੀ ਪੋਰਸ਼ ਕਾਰ 'ਚ ਆਪਣੇ ਦਫ਼ਤਰ ਪਹੁੰਚੇ... ਉਹੀ ਵਿਅਕਤੀ ਜੋ ਆਪਣੀ ਨਾਮਜ਼ਦਗੀ ਭਰਨ ਲਈ ਸਕੂਟਰ 'ਤੇ ਗਿਆ ਸੀ। ਇਹ ਧੋਖਾਧੜੀ ਦੀ ਖੇਡ ਜ਼ਿਆਦਾ ਦੇਰ ਨਹੀਂ ਚੱਲੇਗੀ।
ਗੋਗੀ ਪਹਿਲਾਂ ਕਾਂਗਰਸ 'ਚ ਸਨ
ਦੱਸ ਦੇਈਏ ਕਿ ਮੌਜੂਦਾ ਸਮੇਂ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਇਸ ਪਾਰਟੀ ‘ਚ ਆਏ ਸਨ। ਪਾਰਟੀ ਨੇ ਉਨ੍ਹਾਂ ਨੂੰ ਹਲਕਾ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾਇਆ ਅਤੇ ਉਹ ਚੋਣ ਜਿੱਤ ਗਏ। 'ਆਪ' 'ਚ ਸ਼ਾਮਲ ਹੋਣ ਤੋਂ ਪਹਿਲਾਂ ਗੋਗੀ ਕਰੀਬ ਦੋ ਦਹਾਕਿਆਂ ਤਕ ਕਾਂਗਰਸ 'ਚ ਸਨ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵਿੱਚ ਉਹ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਦੇ ਚੇਅਰਮੈਨ ਵੀ ਸਨ। ਇੱਕ ਵਾਰ ਫਿਰ ਵਿਧਾਇਕ ਗੋਗੀ ਸਿਆਸੀ ਚਰਚਾ ਵਿੱਚ ਹਨ।