(Source: ECI/ABP News/ABP Majha)
Flood in Punjab: ਘੱਗਰ 'ਚ ਮੁੜ ਚੜ੍ਹਿਆ ਪਾਣੀ, ਚਾਰ ਜ਼ਿਲ੍ਹਿਆਂ 'ਚ ਹੜ੍ਹਾਂ ਦਾ ਖਤਰਾ
ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਅਗਲੇ ਦੋ ਦਿਨ ਤੇਜ਼ ਬਾਰਸ਼ ਨਹੀਂ ਹੋਏਗੀ ਪਰ ਇਸ ਤੋਂ ਬਾਅਦ ਮੌਸਮ ਮੁੜ ਵਿਗੜ ਸਕਦਾ ਹੈ। ਸੂਬੇ ਵਿੱਚ ਐਤਵਾਰ ਤੇ ਸੋਮਵਾਰ ਨੂੰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਦੋ ਦਿਨ ਆਮ ਮੀਂਹ ਪੈਣ ਦਾ ਅਨੁਮਾਨ ਹੈ।
Flood in Punjab: ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਘੱਗਰ ਦੇ ਪਾਣੀ ਦਾ ਪੱਧਰ 748 ਫੁੱਟ ਤੋਂ ਉੱਪਰ ਚਲਾ ਗਿਆ ਹੈ, ਜੋ ਪਿਛਲੇ ਕੁਝ ਦਿਨਾਂ ਤੋਂ 744 ਫੁੱਟ ਦੇ ਨੇੜੇ ਸੀ। ਇਸ ਕਾਰਨ ਇੱਕ ਵਾਰ ਫਿਰ ਮੋਹਾਲੀ ਦੇ ਡੇਰਾਬੱਸੀ ਖੇਤਰ, ਸੰਗਰੂਰ ਦੇ ਖਨੌਰੀ, ਪਟਿਆਲਾ ਦੇ ਖਨੌਰੀ ਤੇ ਮਾਨਸਾ ਵਿੱਚ ਹੜ੍ਹਾਂ ਦੀ ਚਿੰਤਾ ਵਧਣ ਲੱਗੀ ਹੈ। ਅਜੇ ਤੱਕ ਘੱਗਰ ਦੀਆਂ ਦਰਾਰਾਂ ਨਹੀਂ ਭਰੀਆਂ ਗਈਆਂ। ਪਾਣੀ ਦਾ ਪੱਧਰ ਵਧਣ ਕਾਰਨ ਕਈ ਖੇਤ ਪਾਣੀ ਵਿੱਚ ਡੁੱਬ ਗਏ ਹਨ।
ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 20 ਫੁੱਟ ਹੇਠਾਂ ਰਹਿ ਗਿਆ ਹੈ। ਭਾਖੜਾ ਡੈਮ ਦੇ ਅੱਜ ਪਾਣੀ ਦਾ ਪੱਧਰ 1660.71 ਫੁੱਟ ਤੱਕ ਪਹੁੰਚ ਗਿਆ। ਇੱਥੇ ਪਾਣੀ ਦੀ ਆਮਦ 63884 ਕਿਊਸਿਕ ਦਰਜ ਕੀਤੀ ਗਈ ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ਼ 41535 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਨੂੰ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਨੂੰ 10150 ਕਿਊਸਿਕ, ਸਤਲੁਜ ਦਰਿਆ ਨੂੰ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਅਗਲੇ ਦੋ ਦਿਨ ਤੇਜ਼ ਬਾਰਸ਼ ਨਹੀਂ ਹੋਏਗੀ ਪਰ ਇਸ ਤੋਂ ਬਾਅਦ ਮੌਸਮ ਮੁੜ ਵਿਗੜ ਸਕਦਾ ਹੈ। ਸੂਬੇ ਵਿੱਚ ਐਤਵਾਰ ਤੇ ਸੋਮਵਾਰ ਨੂੰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਦੋ ਦਿਨ ਆਮ ਮੀਂਹ ਪੈਣ ਦਾ ਅਨੁਮਾਨ ਹੈ। ਇਸ ਦਰਮਿਆਨ ਬੱਦਲ ਛਾਏ ਰਹਿਣਗੇ ਤੇ ਕੁਝ ਥਾਵਾਂ 'ਤੇ ਧੁੱਪ ਵੀ ਨਿਕਲ ਸਕਦੀ ਹੈ, ਪਰ ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਤੱਕ ਗਰਜ਼-ਤੂਫਾਨ ਨਾਲ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab News: ਪੁਲਿਸ ਦੀ ਵੱਡੀ ਕਾਰਵਾਈ ! ਔਰਤ ਸਮੇਤ 5 ਤਸਕਰ ਨਸ਼ੇ ਤੇ ਨਗਦੀ ਸਮੇਤ ਗ੍ਰਿਫ਼ਤਾਰ, ਜਾਇਦਾਦ ਕੀਤੀ ਜਾਵੇਗੀ ਜ਼ਬਤ ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।