(Source: ECI/ABP News)
ਮੀਂਹ ਨਾਲ ਘਟਿਆ ਪਾਰਾ, ਦੋ ਦਿਨ ਬਾਅਦ ਮੁੜ ਤੋਂ ਬੱਦਲਵਾਈ ਦੀ ਸੰਭਾਵਨਾ
ਪੰਜਾਬ 'ਚ ਮੌਸਮ ਸਾਫ ਰਹਿਣ ਦੀ ਸੰਭਵਨਾ ਹੈ। ਓਧਰ ਦੋ-ਤਿੰਨ ਦਿਨ ਬਾਅਦ ਨਿੱਕਲੀ ਕੜਕਵੀਂ ਧੁੱਪ ਦਾ ਵੀ ਲੋਕਾਂ ਨੇ ਖੂਬ ਨਜ਼ਾਰਾਂ ਲਿਆ।

ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ। ਇਸ ਤਹਿਤ ਚੰਡੀਗੜ੍ਹ ਦਾ ਤਾਪਮਾਨ ਪੰਜਾਬ, ਦਿੱਲੀ ਤੇ ਜੰਮੂ ਦੇ ਮੁਕਾਬਲੇ ਕਾਫੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪਾਲ ਸ਼ਰਮਾ ਨੇ ਦੱਸਿਆ ਕਿ ਅਜੇ ਆਉਣ ਵਾਲੇ ਦੋ ਦਿਨ ਬਾਅਦ ਫਿਰ ਤੋਂ ਬੱਦਲ ਛਾਅ ਸਕਦੇ ਹਨ। ਇਸ ਨਾਲ ਠੰਡ ਹੋਰ ਵਧੇਗੀ।
ਪੰਜਾਬ 'ਚ ਮੌਸਮ ਸਾਫ ਰਹਿਣ ਦੀ ਸੰਭਵਨਾ ਹੈ। ਓਧਰ ਦੋ-ਤਿੰਨ ਦਿਨ ਬਾਅਦ ਨਿੱਕਲੀ ਕੜਕਵੀਂ ਧੁੱਪ ਦਾ ਵੀ ਲੋਕਾਂ ਨੇ ਖੂਬ ਨਜ਼ਾਰਾਂ ਲਿਆ। ਸੁਖਨਾ ਲੇਕ ਤੇ ਵੀ ਲੋਕ ਟਹਿਲਦੇ ਨਜ਼ਰ ਆਏ। ਹਾਲਾਂਕਿ ਸ਼ਾਮ ਦੇ ਵੇਲੇ ਠੰਡ ਇਕਦਮ ਵਧ ਗਈ। ਮੰਨਿਆ ਜਾ ਰਿਹਾ ਕਿ ਇਸ ਵਾਰ ਠੰਡ ਦੇ ਰਿਕਰਾਡ ਟੁੱਟਣਗੇ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਠੰਡ ਪਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
