Weather Update: ਹੌਲ਼ੀ ਹੋਈ ਮਾਨਸੂਨ ਦੀ ਰਫਤਾਰ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਨੂੰ ਕਰਨਾ ਪਵੇਗਾ ਇੰਤਜ਼ਾਰ
ਆਈਐਮਡੀ ਦੇ ਰੀਜ਼ਨਲ ਪ੍ਰੀਡਿਕਸ਼ਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ-ਐਨਸੀਆਰ 'ਚ 26 ਜੂਨ ਦੇ ਆਸਪਾਸ ਹਲਕੀ ਬਾਰਸ਼ ਹਣ ਦਾ ਅੰਦਾਜ਼ਾ ਹੈ। ਪਰ ਇਸ ਖੇਤਰ ਨੂੰ ਅਜੇ ਮਾਨਸੂਨੀ ਬਾਰਸ਼ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਚੰਡੀਗੜ੍ਹ: ਦਿੱਲੀ, ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਨਹੀਂ ਹੈ। ਆਈਐਮਡੀ ਨੇ ਇਕ ਬਿਆਨ 'ਚ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਹੁਣ ਤਕ ਰਾਜਸਥਾਨ, ਦਿੱਲੀ, ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ 'ਚ ਛਾਅ ਚੁੱਕਿਆ ਹੈ।
ਇਸ ਸਾਲ ਮਾਨਸੂਨ ਦੀ ਮੁੱਖ ਵਿਸ਼ੇਸ਼ਤਾ ਪੂਰਬੀ, ਮੱਧ ਤੇ ਉੱਤਰ-ਪੱਛਮੀ ਭਾਰਤ ਤ ਆਮ ਨਾਲੋਂ ਪਹਿਲਾਂ ਅੱਗੇ ਵਧਣਾ ਹੈ। ਹਾਲਾਂਕਿ ਅਗਲੇ ਸੱਤ ਦਿਨਾਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ 'ਚ ਇਸ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਨਹੀਂ ਹੈ।
ਆਈਐਮਡੀ ਦੇ ਰੀਜ਼ਨਲ ਪ੍ਰੀਡਿਕਸ਼ਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ-ਐਨਸੀਆਰ 'ਚ 26 ਜੂਨ ਦੇ ਆਸਪਾਸ ਹਲਕੀ ਬਾਰਸ਼ ਹਣ ਦਾ ਅੰਦਾਜ਼ਾ ਹੈ। ਪਰ ਇਸ ਖੇਤਰ ਨੂੰ ਅਜੇ ਮਾਨਸੂਨੀ ਬਾਰਸ਼ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ। ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਅੰਦਾਜ਼ਾ ਲਾਇਆ ਸੀ ਕਿ ਮਾਨਸੂਨ 12 ਦਿਨ ਪਹਿਲਾਂ ਯਾਨੀ 15 ਜੂਨ ਤਕ ਦਿੱਲੀ ਪਹੁੰਚ ਸਕਦਾ ਹੈ। ਆਮਤੌਰ 'ਤੇ ਮਾਨਸੂਨ 27 ਜੂਨ ਤਕ ਦਿੱਲੀ ਪਹੁੰਚ ਜਾਂਦਾ ਹੈ ਤੇ ਅੱਠ ਜੁਲਾਈ ਤਕ ਪੂਰੇ ਦੇਸ਼ 'ਚ ਛਾਅ ਜਾਂਦਾ ਹੈ।
ਮੌਸਮ ਦਾ ਅਨੁਮਾਨ ਲਾਉਣ ਵਾਲੀ ਨਿੱਜੀ ਕੰਪਨੀ ਸਕਾਈਮੈੱਟ ਵੈਦਰ ਮੁਤਾਬਕ ਪੱਛਮੀ ਹਵਾਵਾਂ ਕੁਝ ਦਿਨਾਂ ਤੋਂ ਉੱਤਰ-ਪੱਛਮੀ ਭਾਰਤ ਦੇ ਬਾਕੀ ਹਿੱਸਿਆਂ 'ਚ ਮਾਨਸੂਨ ਅੱਗੇ ਵਧਣ ਤੋਂ ਰੋਕ ਰਹੀਆਂ ਹਨ। ਇਨ੍ਹਾਂ ਦੇ ਘੱਟੋ-ਘੱਟ ਇਕ ਹਫ਼ਤਾ ਬਣੇ ਰਹਿਣ ਦੀ ਉਮੀਦ ਹੈ।
ਦੇਸ਼ ਦੇ ਇਸ ਮਾਨਸੂਨੀ ਮੌਸਮ 'ਚ ਹੁਣ ਤਕ 37 ਫੀਸਦ ਵਾਧੂ ਬਾਰਸ਼ ਹੋ ਚੁੱਕੀ ਹੈ। ਮੌਸਮ ਵਿਭਾਗ ਦੇ ਮੁਤਾਬਕ 21 ਜੂਨ ਤਕ ਆਮ 10.05 ਸੈਂਟੀਮੀਟਰ ਦੇ ਮੁਕਾਬਲੇ 13.78 ਮੈਂਟੀਮੀਟਰ ਬਾਰਸ਼ ਦਰਜ ਕੀਤੀ ਗਈ। ਉੱਤਰ-ਪੱਛਮੀ ਭਾਰਤ 'ਚ 40.5 ਮਿਲੀਮੀਟਰ ਆਮ ਬਾਰਸ਼ ਦੇ ਮੁਕਾਬਲੇ 71.3 ਮਿਮੀ ਬਾਰਸ਼ ਹੋਈ ਜੋ 76 ਫੀਸਦ ਜ਼ਿਆਦਾ ਹੈ।
ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੀ ਲੜਾਈ ਜਾਰੀ, ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ਬਾਰੇ ਮੰਗੀ ਰਿਪੋਰਟ
ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/apps/details?id=com.winit.starnews.hin