Punjab Breaking News Live 31 May: ਅੱਜ ਤੋਂ ਬਦਲੇਗਾ ਮੌਸਮ, ਪਿਛਲੇ ਚਾਰ ਦਿਨਾਂ 'ਚ ਪਾਰਾ 48 ਤੋਂ ਰਿਹਾ ਪਾਰ, ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਪੰਜਾਬ 'ਚ 350 ਤੋਂ ਵੱਧ ਰੈਲੀਆਂ, ਕਿਹੜੀ ਪਾਰਟੀ ਨੇ ਕਿੰਨੇ ਕੀਤੇ ਰੋਡ ਸ਼ੋਅ, 'ਲੋਕ ਸਭਾ ਚੋਣਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੋਂਦ ਹੋਵੇਗੀ ਖ਼ਤਮ'

Punjab Breaking News Live 31 May: ਅੱਜ ਤੋਂ ਬਦਲੇਗਾ ਮੌਸਮ, ਪਿਛਲੇ ਚਾਰ ਦਿਨਾਂ 'ਚ ਪਾਰਾ 48 ਤੋਂ ਰਿਹਾ ਪਾਰ, ਪੰਜਾਬ 'ਚ 350 ਤੋਂ ਵੱਧ ਰੈਲੀਆਂ, ਕਿਹੜੀ ਪਾਰਟੀ ਨੇ ਕਿੰਨੇ ਕੀਤੇ ਰੋਡ ਸ਼ੋਅ, 'ਚੋਣਾ ਤੋਂ ਬਾਅਦ ਆਪ ਦੀ ਹੋਂਦ ਹੋਵੇਗੀ ਖ਼ਤਮ'

ABP Sanjha Last Updated: 31 May 2024 12:35 PM

ਪਿਛੋਕੜ

Punjab Breaking News Live 31 May: ਨੋਤਪਾ ਪੰਜਾਬ ਲਈ ਹੁਣ ਤੱਕ ਬਹੁਤ ਗਰਮ ਰਿਹਾ ਹੈ। ਮਈ ਦੇ ਪਿਛਲੇ ਚਾਰ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਤੋਂ ਉਪਰ ਬਣਿਆ...More

ਵੱਡੀ ਖ਼ਬਰ ! ਆਪ ਵਿਧਾਇਕ ਦੇ ਪਤੀ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

Punjab News: ਜਲੰਧਰ ਦੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਆਪਣੇ ਘਰ ਹੀ ਮੌਜੂਦ ਸੀ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਨਕੋਦਰ ਵਿਖੇ ਕੀਤਾ ਜਾਵੇਗਾ।