Punjab News: 'ਬਦਲਾਅ' ਦੇ ਨਾਂਅ 'ਤੇ ਪੰਜਾਬ ਨੂੰ ਢਾਈ ਸਾਲਾਂ 'ਚ ਕੀ ਮਿਲਿਆ ? ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਤੋਂ ਪੁੱਛਿਆ ਸਵਾਲ
ਇਸ ਨੂੰ ਲੈ ਕੇ ਸ਼੍ਰੋਮਮੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, 'ਬਦਲਾਅ' ਦੇ ਨਾਂਅ 'ਤੇ ਪੰਜਾਬ ਨੂੰ ਢਾਈ ਸਾਲਾਂ 'ਚ ਕੀ ਮਿਲਿਆ ? ਹਾਲਾਂਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ 44974 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
Punjab News: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪੰਜਾਬ ਵਿੱਚ ਵਿਕਾਸ ਕਰਨ ਤੇ ਨੌਕਰੀਆਂ ਦੇ ਦਾਅਵੇ ਕਰ ਰਹੀ ਹੈ ਹਾਲਾਂਕਿ ਵਿਰੋਧੀ ਇਨ੍ਹਾਂ ਮੁੱਦਿਆਂ ਉੱਤੇ ਹੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ। ਵਿਰੋਧੀਆਂ ਵੱਲੋਂ ਨਸ਼ੇ ਨਾਲ ਹੋ ਰਹੀਆਂ ਮੌਤਾਂ ਤੇ ਕਾਨੂੰਨ ਵਿਵਸਥਾਨ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਤੋਂ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ।
ਇਸ ਨੂੰ ਲੈ ਕੇ ਸ਼੍ਰੋਮਮੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, 'ਬਦਲਾਅ' ਦੇ ਨਾਂਅ 'ਤੇ ਪੰਜਾਬ ਨੂੰ ਢਾਈ ਸਾਲਾਂ 'ਚ ਕੀ ਮਿਲਿਆ ? ਕਰਜ਼ੇ ਦੀ ਪੰਡ, ਕਰੋੜਾਂ ਦੀ ਇਸ਼ਤਿਹਾਰਬਾਜ਼ੀ, ਨਸ਼ਿਆਂ ‘ਚ ਗਲਤਾਨ ਨੌਜਵਾਨੀ, ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ, ਜੰਗਲ-ਰਾਜ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਿਹਤ ਸਹੂਲਤਾਂ ਠੱਪ, ਸਿੱਖਿਆ ਢਾਂਚੇ ‘ਚ ਗਿਰਾਵਟ, ਗਰੀਬਾਂ-ਲੋੜਵੰਦਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬੰਦ, ਟੈਕਸਾਂ 'ਚ ਵਾਧਾ, ਮੰਤਰੀਆਂ ਵੱਲੋਂ ਘੁਟਾਲੇ ਅਤੇ ਪੁਰਾਣੇ ਕੰਮਾਂ ਨੂੰ ਕੂਚੀ, ਕੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ‘ਬਦਲਾਅ’ ਦੇ ਨਾਂਅ ‘ਤੇ ਇਹੀ ਕੁੱਝ ਦੇਣ ਦਾ ਵਾਅਦਾ ਕੀਤਾ ਸੀ
'ਬਦਲਾਅ' ਦੇ ਨਾਂ 'ਤੇ ਪੰਜਾਬ ਨੂੰ ਢਾਈ ਸਾਲਾਂ 'ਚ ਕੀ ਮਿਲਿਆ ❓
— Shiromani Akali Dal (@Akali_Dal_) September 16, 2024
ਕਰਜ਼ੇ ਦੀ ਪੰਡ, ਕਰੋੜਾਂ ਦੀ ਇਸ਼ਤਿਹਾਰਬਾਜ਼ੀ, ਨਸ਼ਿਆਂ ‘ਚ ਗਲਤਾਨ ਨੌਜਵਾਨੀ, ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ, ਜੰਗਲ-ਰਾਜ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਿਹਤ ਸਹੂਲਤਾਂ ਠੱਪ, ਸਿੱਖਿਆ ਢਾਂਚੇ ‘ਚ ਗਿਰਾਵਟ, ਗਰੀਬਾਂ-ਲੋੜਵੰਦਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬੰਦ,… pic.twitter.com/TuxVOjybKT
ਜਿਕਰ ਕਰ ਦਈਏ ਕਿ ਪਿਛਲੇ ਦਿਨੀਂ ਭਗਵੰਤ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਹੁਣ ਤੱਕ 44974 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਜਿਸ ਕਰਕੇ ਬਹੁਤ ਸਾਰੇ ਨੌਜਵਾਨ ਹੁਣ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਇੱਥੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਤਿਆਰੀ ਕਰ ਰਹੇ ਹਨ। ਇਸ ਸਮੇਂ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਆਪਣੇ ਸਿਖਰ ‘ਤੇ ਹੈ, ਪਰ ਮਾਨ ਸਰਕਾਰ ਨੇ ਇਸ ਸਮੱਸਿਆ ਨਾਲ ਦੋ-ਦੋ ਹੱਥ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮ ਵਿੱਢੀ ਹੈ। ਮਾਨ ਸਰਕਾਰ ਨੇ ਸਿਰਫ਼ ਢਾਈ ਸਾਲਾਂ ‘ਚ ਹੀ ਹਜ਼ਾਰਾਂ ਨੌਕਰੀਆਂ ਦਿੱਤੀਆਂ ਅਤੇ ਨੌਕਰੀਆਂ ਦੇਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।