ਪੜਚੋਲ ਕਰੋ

Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ

Wheat Production: ਪੰਜਾਬ ਵਿੱਚ ਅਚਾਨਕ ਗਰਮੀ ਵਧਣ ਕਾਰਨ ਕਿਸਾਨ ਫਿਕਰਮੰਦ ਹੋ ਗਏ ਹਨ। ਕਿਸਾਨਾਂ ਨੂੰ ਖਦਸ਼ਾ ਹੈ ਕਿ ਫਰਵਰੀ ਵਿੱਚ ਹੀ ਪਾਰਾ 30 ਡਿਗਰੀ ਤੋਂ ਪਾਰ ਹੋਣ ਨਾਲ ਕਣਕ ਦਾ ਝਾੜ ਘਟ ਸਕਦਾ ਹੈ।

Wheat Production: ਪੰਜਾਬ ਵਿੱਚ ਅਚਾਨਕ ਗਰਮੀ ਵਧਣ ਕਾਰਨ ਕਿਸਾਨ ਫਿਕਰਮੰਦ ਹੋ ਗਏ ਹਨ। ਕਿਸਾਨਾਂ ਨੂੰ ਖਦਸ਼ਾ ਹੈ ਕਿ ਫਰਵਰੀ ਵਿੱਚ ਹੀ ਪਾਰਾ 30 ਡਿਗਰੀ ਤੋਂ ਪਾਰ ਹੋਣ ਨਾਲ ਕਣਕ ਦਾ ਝਾੜ ਘਟ ਸਕਦਾ ਹੈ। ਕਿਸਾਨਾਂ ਦੀ ਚਿੰਤਾ ਨੂੰ ਵੇਖਦਿਆਂ ਖੇਤੀ ਵਿਗਿਆਨੀ ਵੀ ਫਸਲਾਂ ਦਾ ਮੁਆਇਨਾ ਕਰਨ ਲੱਗੇ ਹਨ। ਖੇਤੀ ਮਹਿਕਮੇ ਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਕਣਕ ਦੀ ਫਸਲ ਨੂੰ ਪਾਣੀ ਲਾਇਆ ਜਾਏ। ਇਸ ਨਾਲ ਗਰਮੀ ਦਾ ਅਸਰ ਘਟ ਜਾਏਗਾ ਤੇ ਝਾੜ ਉਪਰ ਅਸਰ ਨਹੀਂ ਪਏਗਾ। 

ਪੰਜਾਬ ਦੇ ਖੇਤੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਗਰਮੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨਾਂ ਨੂੰ ਤੁਰੰਤ ਕਣਕ ਸਮੇਤ ਹੋਰ ਹਾੜ੍ਹੀ ਦੀਆਂ ਫ਼ਸਲਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਮੌਸਮ ਵਿੱਚ ਖੁਸ਼ਕੀ ਤੇ ਹੁਣ ਇਕਦਮ ਪੈਣ ਲੱਗੀ ਗਰਮੀ ਦਾ ਕਿਸਾਨਾਂ ਨੂੰ ਟਾਕਰਾ ਕਰਨ ਦੀ ਜ਼ਰੂਰਤ ਹੈ ਤੇ ਫ਼ਸਲਾਂ ਨੂੰ ਪਾਣੀ ਦੇਣ ਤੋਂ ਬਿਲਕੁਲ ਸੁਸਤੀ ਨਹੀਂ ਵਰਤਣੀ ਚਾਹੀਦੀ।

ਉਂਝ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜੇ ਰਾਤਾਂ ਠੰਢੀਆਂ ਰਹਿਣਗੀਆਂ ਤੇ ਦਿਨ ਦਾ ਪਾਰਾ 30 ਡਿਗਰੀ ਦੇ ਨੇੜੇ-ਤੇੜੇ ਰਹਿ ਸਕਦਾ ਹੈ। ਜੇਕਰ ਰਾਤਾਂ ਠੰਢੀਆਂ ਰਹਿੰਦੀਆਂ ਹਨ ਤਾਂ ਫਸਲਾਂ ਉਪਰ ਜ਼ਿਆਦਾ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਜੇਕਰ ਅਗਲੇ ਦਿਨਾਂ ਵਿੱਚ ਬਾਰਸ਼ ਹੁੰਦੀ ਹੈ ਤਾਂ ਪਾਰਾ ਮੁੜ ਹੇਠਾਂ ਆ ਸਕਦਾ ਹੈ। ਖੇਤੀ ਮਾਹਿਰਾਂ ਮੁਤਾਬਕ ਅਗਲੇ ਦੋ ਹਫਤੇ ਕਣਕ ਦੀਆਂ ਫਸਲਾਂ ਲਈ ਬੇਹੱਦ ਅਹਿਮ ਹਨ। ਜੇਕਰ ਪਾਰਾ 30 ਡਿਗਰੀ ਤੋਂ ਹੇਠਾਂ ਰਹਿੰਦਾ ਹੈ ਤਾਂ ਨੁਕਸਾਨ ਤੋਂ ਬਚਾਅ ਹੀ ਰਹੇਗਾ।

ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਪੂਰੇ ਹਫ਼ਤੇ ਪਾਰਾ 24 ਤੋਂ 25 ਡਿਗਰੀ ਸੈਂਟੀਗਰੇਡ ਰਹਿਣ ਦੀ ਉਮੀਦ ਹੈ ਤੇ ਦਿਨ ਵੇਲੇ ਧੁੱਪ ਤੇਜ਼ ਖਿੜੇਗੀ। ਇਸ ਵਾਰ ਮਾਲਵਾ ਖੇਤਰ ਵਿੱਚ ਭਰਵਾਂ ਮੀਂਹ ਨਾ ਪੈਣ ਕਰਕੇ ਧਰਤੀ ਖੁਸ਼ਕ ਹੋਈ ਪਈ ਹੈ, ਜਿਸ ਨਾਲ ਫ਼ਸਲਾਂ ਆਮ ਦੇ ਮੁਕਾਬਲੇ ਜਲਦੀ ਪਾਣੀ ਮੰਗਣ ਲੱਗ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਨਵਰੀ ਦੇ ਅੰਤ ਵਿੱਚ ਆਮ ਦਿਨਾਂ ਨਾਲੋਂ ਜ਼ਿਆਦਾ ਠੰਢ ਚੱਲ ਰਹੀ ਸੀ ਪਰ ਹੁਣ ਲਗਾਤਾਰ ਗਰਮੀ ਵੱਧ ਰਹੀ ਹੈ, ਉਸ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਜ਼ਿਆਦਾ ਦੇਣਾ ਪਵੇਗਾ।

ਖੇਤੀ ਮਾਹਿਰਾਂ ਮੁਤਾਬਕ ਇਸ ਵੇਲੇ ਹਾੜ੍ਹੀ ਦੀਆਂ ਫ਼ਲੀਦਾਰ ਫ਼ਸਲਾਂ ਵਿੱਚ ਦਾਣੇ ਬਣਨ ਲੱਗੇ ਹਨ, ਜਿਸ ਕਰਕੇ ਬੂਟਿਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ। ਕਣਕ ਸਮੇਤ ਸਰ੍ਹੋਂ, ਛੋਲਿਆਂ ਦੀ ਫ਼ਸਲ ਨੂੰ ਹੁਣ ਪਾਣੀ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ, ਜਿਸ ਕਰਕੇ ਉਨ੍ਹਾਂ ਨੂੰ ਪਾਣੀ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਕਰਨੀ ਚਾਹੀਦੀ। ਮਾਹਿਰਾਂ ਨੇ ਕਿਹਾ ਕਿ ਜਿਹੜੀਆਂ ਫ਼ਸਲਾਂ ਨੂੰ ਪਾਣੀ ਲੱਗਿਆਂ ਇੱਕ ਹਫ਼ਤਾ ਹੋ ਗਿਆ ਹੈ, ਉਨ੍ਹਾਂ ਨੂੰ ਹਾਲੇ ਠਹਿਰ ਕੇ ਪਾਣੀ ਦਿੱਤਾ ਜਾ ਸਕਦਾ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਖਸ਼ ਨੂੰ ਖੁਦ ਨੂੰ ਮਾਰੀ ਗੋਲੀ, ਪਿੰਡ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਖਸ਼ ਨੂੰ ਖੁਦ ਨੂੰ ਮਾਰੀ ਗੋਲੀ, ਪਿੰਡ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਆਪਣੀ ਹੀ ਸਰਕਾਰ 'ਤੇ ਵਰ੍ਹੇ 'ਆਪ' ਵਿਧਾਇਕ, ਪਾਰਟੀ 'ਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਆਇਆ ਸਾਹਮਣੇ...
ਪੰਜਾਬ ਸਿਆਸਤ ਤੋਂ ਵੱਡੀ ਖਬਰ, ਆਪਣੀ ਹੀ ਸਰਕਾਰ 'ਤੇ ਵਰ੍ਹੇ 'ਆਪ' ਵਿਧਾਇਕ, ਪਾਰਟੀ 'ਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਆਇਆ ਸਾਹਮਣੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਆਗੂ ਦੇ ਭਰਾ ਨੂੰ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਪਹਿਲਾਂ ਕੀਤਾ ਬੇਹੋਸ਼, ਫਿਰ ਇੰਝ ਉਤਾਰਿਆ ਮੌਤ ਦੇ ਘਾਟ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਆਗੂ ਦੇ ਭਰਾ ਨੂੰ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਪਹਿਲਾਂ ਕੀਤਾ ਬੇਹੋਸ਼, ਫਿਰ ਇੰਝ ਉਤਾਰਿਆ ਮੌਤ ਦੇ ਘਾਟ...
ਪੰਜਾਬ CM ਨਾਲ ਮੁਲਾਕਾਤ ਨੂੰ ਬਾਬਾ ਲੱਖਾ ਸਿੰਘ ਨੇ ਭੁੱਲ ਦੱਸਿਆ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦਿੱਤਾ ਸਪੱਸ਼ਟੀਕਰਨ; ਕਿਹਾ- ਹਸਪਤਾਲ ਦੇ ਸਿਲਸਿਲੇ...
ਪੰਜਾਬ CM ਨਾਲ ਮੁਲਾਕਾਤ ਨੂੰ ਬਾਬਾ ਲੱਖਾ ਸਿੰਘ ਨੇ ਭੁੱਲ ਦੱਸਿਆ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦਿੱਤਾ ਸਪੱਸ਼ਟੀਕਰਨ; ਕਿਹਾ- ਹਸਪਤਾਲ ਦੇ ਸਿਲਸਿਲੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
Big News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
Congress Reshuffle: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
Embed widget