ਤਰਨ ਤਾਰਨ: ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਦਾ ਪਰਿਵਾਰ ਉਸ 'ਤੇ ਮਾਣ ਮਹਿਸੂਸ ਕਰ ਰਿਹਾ ਸੀ ਪਰ ਹੁਣ ਉਨ੍ਹਾਂ ਦੀ ਖੁਸ਼ੀ ਉਦਾਸੀ 'ਚ ਬਦਲਦੀ ਨਜ਼ਰ ਆ ਰਹੀ ਹੈ। ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰ ਪੁਲਿਸ ਦੀ ਸੰਭਵ ਕਾਰਵਾਈ ਤੋਂ ਭੈਅ ਵਿੱਚ ਹਨ। ਜੁਗਰਾਜ ਦੇ ਮਾਪੇ ਪਿੰਡ ਛੱਡ ਕੇ ਕਿਤੇ ਚਲੇ ਗਏ ਹਨ।


ਦਰਅਸਲ, ਇਹ ਮੰਨਿਆ ਜਾ ਰਿਹਾ ਹੈ ਕਿ ਤਰਨ ਤਾਰਨ ਦੇ ਵਾਨ ਤਾਰਾ ਸਿੰਘ ਪਿੰਡ ਦੇ ਵਸਨੀਕ 23 ਸਾਲਾ ਜੁਗਰਾਜ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿਖੇ ਕੇਸਰੀ ਝੰਡਾ ਲਹਿਰਾਇਆ ਸੀ। ਇਸੇ ਦੌਰਾਨ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਜੁਗਰਾਜ ਦੇ ਮਾਤਾ-ਪਿਤਾ ਪਿੰਡ ਛੱਡ ਲਾਂਭੇ ਹੋ ਗਏ ਹਨ।

ਜੁਗਰਾਜ ਦੇ ਦਾਦਾ ਮਹਿਲ ਸਿੰਘ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਉਤਸ਼ਾਹਿਤ ਸੀ, ਪਰ ਬੁੱਧਵਾਰ ਨੂੰ ਉਨ੍ਹਾਂ ਦਾ ਜੋਸ਼ ਡਰ ਵਿੱਚ ਬਦਲ ਗਿਆ। ਮੰਗਲਵਾਰ ਨੂੰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੋਤੇ ਦੇ ਇਸ ਕੰਮ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਤਾਂ ਜੁਗਰਾਜ ਦੇ ਦਾਦਾ ਜੀ ਨੇ ਕਿਹਾ, "ਵੱਡੀ ਬਰਕਤ ਬਾਬੇ ਦੀ ਹੈ, ਬਹੁਤ ਸੋਹਣਾ ਹੈ।" ਬੁੱਧਵਾਰ ਨੂੰ ਇਸ ਪ੍ਰਸ਼ਨ ਦਾ ਜਵਾਬ ਸੀ, 'ਸਾਨੂੰ ਨਹੀਂ ਪਤਾ ਕਿ ਕੀ ਹੋਇਆ ਜਾਂ ਇਹ ਕਿਵੇਂ ਹੋਇਆ, ਜੁਗਰਾਜ ਚੰਗਾ ਲੜਕਾ ਹੈ ਜਿਸ ਨੇ ਸਾਨੂੰ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।'

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਨੇ ਜੁਗਰਾਜ ਦੇ ਘਰ 'ਤੇ ਕਈ ਵਾਰ ਰੇਡ ਮਾਰੀ ਤੇ ਹਰ ਵਾਰ ਖਾਲੀ ਹੱਥ ਪਰਤੀ। ਮਹਿਲ ਸਿੰਘ ਦੇ ਘਰ ਮੌਜੂਦ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਜਦੋਂ ਲਾਲ ਕਿਲ੍ਹੇ ‘ਤੇ ਇਹ ਘਟਨਾ ਵਾਪਰੀ ਤਾਂ ਉਸ ਨੇ ਇਸ ਨੂੰ ਟੀਵੀ ‘ਤੇ ਦੇਖਿਆ। ਗੁਆਂਢੀਆਂ ਦਾ ਕਹਿਣਾ ਹੈ ਕਿ ਜੁਗਰਾਜ ਇੱਕ ਮਿਹਨਤੀ ਲੜਕਾ ਹੈ।

ਇਹ ਵੀ ਪੜ੍ਹੋਸਾਵਧਾਨ! ਮੋਬਾਈਲ ਰੇਡੀਏਸ਼ਨ ਪਾਉਂਦਾ ਮਨੁੱਖੀ ਦਿਮਾਗ਼ ’ਤੇ ਮਾੜਾ ਅਸਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904