ਪੜਚੋਲ ਕਰੋ

India vs Pakistan: ਭਾਰਤ ਨਾਲ ਪੰਗਾ ਲੈਣ ਵਾਲੇ ਦੋਵੇਂ ਪਾਕਿਸਤਾਨੀ 'ਕਪਤਾਨ' ਪੰਜਾਬੀ! ਸ਼ਰੀਫ ਦਾ ਤਰਨ ਤਾਰਨ ਤੇ ਜਨਰਲ ਮੁਨੀਰ ਦਾ ਜਲੰਧਰ ਨਾਲ ਜੁੜਿਆ ਪਿਛੋਕੜ

Who is General Asim Munir: ਭਾਰਤ ਤੇ ਪਾਕਿਸਤਾਨ ਵਿਚਕਾਰ ਵਧਦੇ ਫੌਜੀ ਤਣਾਅ ਦੇ ਵਿਚਕਾਰ ਪਾਕਿਸਤਾਨ ਦੇ ਦੋ ਸ਼ਖਸ ਕਾਫੀ ਚਰਚਾ ਵਿੱਚ ਹਨ। ਇੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਦੂਜੇ ਫੌਜ ਮੁਖੀ ਜਨਰਲ ਅਸੀਮ ਮੁਨੀਰ।

Who is General Asim Munir: ਭਾਰਤ ਤੇ ਪਾਕਿਸਤਾਨ ਵਿਚਕਾਰ ਵਧਦੇ ਫੌਜੀ ਤਣਾਅ ਦੇ ਵਿਚਕਾਰ ਪਾਕਿਸਤਾਨ ਦੇ ਦੋ ਸ਼ਖਸ ਕਾਫੀ ਚਰਚਾ ਵਿੱਚ ਹਨ। ਇੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਦੂਜੇ ਫੌਜ ਮੁਖੀ ਜਨਰਲ ਅਸੀਮ ਮੁਨੀਰ। ਇਹ ਦੋਵੇਂ ਪੰਜਾਬੀ ਹਨ ਤੇ ਇਨ੍ਹਾਂ ਦਾ ਪਿਛੋਕੜ ਵੀ ਭਾਰਤ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਪਰਿਵਾਰ ਤਰਨ ਤਾਰਨ ਤੇ ਜਨਰਲ ਅਸੀਮ ਮੁਨੀਰ ਦਾ ਪਰਿਵਾਰ ਜਲੰਧਰ ਵਿੱਚ ਰਹਿੰਦਾ ਸੀ। ਜਾਨੀ ਭਾਰਤ ਨਾਲ ਟਕਰਾਉਣ ਵਾਲੇ ਦੋਵੇਂ ਪੰਜਾਬੀ ਹੀ ਸਨ। 

ਜਾਤੀ ਉਮਰਾ ਪਿੰਡ ਦੇ ਰਹਿਣ ਵਾਲੇ ਸ਼ਾਹਬਾਜ਼ ਸ਼ਰੀਫ 

ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਜੜ੍ਹਾਂ ਪੰਜਾਬ ਦੇ ਤਰਨ ਤਾਰਨ ਦੇ ਪਿੰਡ ਜਾਤੀ ਉਮਰਾ ਵਿੱਚ ਹਨ। ਇਹ ਉਨ੍ਹਾਂ ਦਾ ਜੱਦੀ ਪਿੰਡ ਹੈ, ਜੋ ਅੰਮ੍ਰਿਤਸਰ ਤੋਂ ਸਿਰਫ਼ 35-40 ਕਿਲੋਮੀਟਰ ਦੂਰ ਹੈ। ਜਾਤੀ ਉਮਰਾ ਪਿੰਡ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੋਂ ਦਾ ਸ਼ਰੀਫ ਪਰਿਵਾਰ ਦਹਾਕਿਆਂ ਤੋਂ ਪਾਕਿਸਤਾਨ ਦੀ ਰਾਜਨੀਤੀ 'ਤੇ ਰਾਜ ਕਰ ਰਿਹਾ ਹੈ। ਜਿੱਥੇ ਮੁਹੰਮਦ ਸ਼ਰੀਫ ਯਾਨੀ ਸ਼ਾਹਬਾਜ਼ ਤੇ ਨਵਾਜ਼ ਦੇ ਪਿਤਾ ਦਾ ਜੱਦੀ ਘਰ ਹੁੰਦਾ ਸੀ, ਅੱਜ ਉਸ ਜਗ੍ਹਾ 'ਤੇ ਇੱਕ ਵੱਡਾ ਗੁਰਦੁਆਰਾ ਹੈ। ਭਾਵੇਂ ਇਹ ਜ਼ਮੀਨ ਨਵਾਜ਼ ਤੇ ਸ਼ਾਹਬਾਜ਼ ਸ਼ਰੀਫ ਦੇ ਪਰਿਵਾਰ ਦੀ ਹੈ ਪਰ ਹੁਣ ਇਸ 'ਤੇ ਜੋ ਪਿੰਡ ਵਾਸੀਆਂ ਦੇ ਦਾਨ ਨਾਲ ਉਸਾਰੀ ਕੀਤੀ ਜਾ ਰਹੀ ਹੈ।

1976 ਤੋਂ ਪਹਿਲਾਂ ਇੱਥੇ ਸ਼ਰੀਫ ਪਰਿਵਾਰ ਦੀ ਇੱਕ ਹਵੇਲੀ ਹੁੰਦੀ ਸੀ। ਨਵਾਜ਼ ਸ਼ਰੀਫ ਦੇ ਭਰਾ ਅੱਬਾਸ ਸ਼ਰੀਫ ਨੇ ਇਸ ਨੂੰ ਪਿੰਡ ਨੂੰ ਦਾਨ ਕਰ ਦਿੱਤਾ ਸੀ। ਅੱਬਾਸ ਪੇਸ਼ੇ ਤੋਂ ਇੱਕ ਵਪਾਰੀ ਸੀ। ਉਹ ਅਕਸਰ ਇੱਥੇ ਆਉਂਦਾ ਰਹਿੰਦਾ ਸੀ। ਹਾਲਾਂਕਿ, ਉਹ ਹੁਣ ਇਸ ਦੁਨੀਆਂ ਵਿੱਚ ਨਹੀਂ। 2013 ਵਿੱਚ ਉਸ ਦੀ ਮੌਤ ਹੋ ਗਈ। ਜਦੋਂ ਅੱਬਾਸ 1976 ਵਿੱਚ ਪਿੰਡ ਆਇਆ ਸੀ, ਤਾਂ ਉਸ ਨੂੰ ਹਵੇਲੀ ਦੀ ਖਸਤਾ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ। ਇੱਥੇ ਇਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਇਸੇ ਲਈ ਉਸ ਨੇ ਇਸ ਨੂੰ ਪਿੰਡ ਨੂੰ ਦਾਨ ਕਰ ਦਿੱਤਾ। ਪਹਿਲਾਂ ਉਸ ਦੀ ਹਵੇਲੀ ਦੇ ਨਾਲ ਇੱਕ ਛੋਟਾ ਜਿਹਾ ਗੁਰਦੁਆਰਾ ਸੀ। ਉਸ ਦੀ ਜ਼ਮੀਨ ਪ੍ਰਾਪਤ ਕਰਨ ਤੋਂ ਬਾਅਦ ਗੁਰਦੁਆਰੇ ਦਾ ਵਿਸਥਾਰ ਕੀਤਾ ਗਿਆ।

ਨਵਾਜ਼ ਸ਼ਰੀਫ ਦੇ ਪੁਰਖਿਆਂ ਦੀਆਂ ਕਬਰਾਂ ਪਹਿਲਾਂ ਵਾਂਗ ਹੀ ਹਨ। ਸਮੇਂ-ਸਮੇਂ 'ਤੇ ਉਨ੍ਹਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਪਿੰਡ ਵਾਸੀ ਇਕੱਠੇ ਹੋ ਕੇ ਉਸ ਦੇ ਪਰਿਵਾਰ ਦੀ ਹਰ ਪੁਰਾਣੀ ਚੀਜ਼ ਦੀ ਦੇਖਭਾਲ ਕਰਦੇ ਹਨ। ਸ਼ਰੀਫ ਪਰਿਵਾਰ ਇਸ ਪਿੰਡ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਇਕਬਾਲ ਤਹਿਸੀਲ ਵਿੱਚ ਯੂਨੀਅਨ ਕੌਂਸਲ 124 ਵਿੱਚ ਇਸੇ ਨਾਮ ਨਾਲ ਇੱਕ ਹੋਰ ਪਿੰਡ ਬਣਾਇਆ। ਸ਼ਰੀਫ ਪਰਿਵਾਰ ਦੀ ਇਸ ਪਿੰਡ ਵਿੱਚ ਇੱਕ ਆਲੀਸ਼ਾਨ ਹਵੇਲੀ ਤੇ ਜਾਇਦਾਦ ਹੈ। ਨਵਾਜ਼ ਦੇ ਪੋਤੇ ਜ਼ਾਇਦ ਹੁਸੈਨ ਨਵਾਜ਼ ਦਾ ਵਿਆਹ ਵੀ ਇੱਥੇ ਹੀ ਹੋਇਆ ਸੀ। ਪਿੰਡ ਵਾਲੇ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜਦੋਂ ਹਾਲਾਤ ਵਿਗੜਦੇ ਸਨ ਤਾਂ ਸੰਪਰਕ ਟੁੱਟ ਜਾਂਦਾ ਸੀ। ਨਹੀਂ ਤਾਂ ਕੋਈ ਨਾ ਕੋਈ ਆਉਂਦਾ-ਜਾਂਦਾ ਰਹਿੰਦਾ ਹੈ। 

ਜਲੰਧਰ ਦੇ ਰਹਿਣ ਵਾਲੇ ਜਨਰਲ ਅਸੀਮ ਮੁਨੀਰ

ਫੌਜ ਮੁਖੀ ਜਨਰਲ ਅਸੀਮ ਮੁਨੀਰ ਵੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਾਰਤ ਖਿਲਾਫ ਲੜੇ ਮੁਨੀਰ ਦੇ ਪਰਿਵਾਰਕ ਸਬੰਧ ਭਾਰਤ ਦੇ ਹੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਹਨ। ਜਨਰਲ ਮੁਨੀਰ ਦੇ ਪਿਤਾ ਸਈਦ ਸਰਵਰ ਵੰਡ ਤੋਂ ਪਹਿਲਾਂ ਜਲੰਧਰ ਵਿੱਚ ਰਹਿੰਦੇ ਸਨ ਤੇ 1947 ਦੀ ਵੰਡ ਦੌਰਾਨ ਪਾਕਿਸਤਾਨ ਚਲੇ ਗਏ ਸਨ। ਜਦੋਂ 1947 ਵਿੱਚ ਭਾਰਤ-ਪਾਕਿਸਤਾਨ ਵੰਡ ਹੋਈ ਤਾਂ ਪੰਜਾਬ ਭਰ ਵਿੱਚ ਫਿਰਕੂ ਦੰਗੇ ਭੜਕ ਉੱਠੇ। ਜਨਰਲ ਮੁਨੀਰ ਦੇ ਪਿਤਾ ਸਈਦ ਸਰਵਰ ਮੁਨੀਰ ਕੁਝ ਸਮੇਂ ਲਈ ਪਾਕਿਸਤਾਨੀ ਪੰਜਾਬ ਦੇ ਟੋਬਾ ਟੇਕ ਸਿੰਘ ਜ਼ਿਲ੍ਹੇ ਵਿੱਚ ਆਪਣੇ ਪਰਿਵਾਰ ਨਾਲ ਰਹੇ ਤੇ ਫਿਰ ਉਹ ਰਾਵਲਪਿੰਡੀ ਦੇ ਢੇਰੀ ਹਸਨਾਬਾਦ ਇਲਾਕੇ ਵਿੱਚ ਵਸ ਗਏ। ਉਹ ਰਾਵਲਪਿੰਡੀ ਵਿੱਚ ਇੱਕ ਅਧਿਆਪਕ ਸਨ ਤੇ ਇੱਕ ਮਸਜਿਦ ਵਿੱਚ ਇਮਾਮਤ ਵੀ ਕਰਦੇ ਸਨ।

ਜਨਰਲ ਅਸੀਮ ਮੁਨੀਰ ਪਾਕਿਸਤਾਨੀ ਫੌਜ ਦੇ ਉਨ੍ਹਾਂ ਕੁਝ ਅਧਿਕਾਰੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਪੂਰਾ ਕੁਰਾਨ ਸ਼ਰੀਫ ਯਾਦ ਕੀਤਾ ਹੋਇਆ ਹੈ। ਯਾਨੀ ਕਿ ਉਹ ਹਾਫਿਜ਼-ਏ-ਕੁਰਾਨ ਹਨ। ਉਨ੍ਹਾਂ ਨੇ ਇਹ ਸਬੂਤ ਉਦੋਂ ਦਿੱਤਾ ਜਦੋਂ ਉਹ ਸਾਊਦੀ ਅਰਬ ਵਿੱਚ ਇੱਕ ਪਾਕਿਸਤਾਨੀ ਫੌਜੀ ਅਫਸਰ ਵਜੋਂ ਤਾਇਨਾਤ ਸਨ। ਮੁਨੀਰ ਨੇ ਅਫਸਰ ਟ੍ਰੇਨਿੰਗ ਸਕੂਲ (OTS) ਰਾਹੀਂ ਪਾਕਿਸਤਾਨੀ ਫੌਜ ਵਿੱਚ ਦਾਖਲਾ ਲਿਆ, ਜਿਸ ਨੂੰ ਪਾਕਿਸਤਾਨ ਮਿਲਟਰੀ ਅਕੈਡਮੀ ਦੇ ਮੁਕਾਬਲੇ ਇੱਕ ਵਿਕਲਪਿਕ ਤੇ ਘੱਟ ਵੱਕਾਰੀ ਰਸਤਾ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ, ਉਨ੍ਹਾਂ ਨੂੰ ਲਗਾਤਾਰ ਫੌਜ ਵਿੱਚ ਤਰੱਕੀ ਮਿਲਦੀ ਰਹੀ ਤੇ ਹੁਣ ਉਨ੍ਹਾਂ ਨੂੰ ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ।

ਮੁਨੀਰ ਪਾਕਿਸਤਾਨ ਦੇ ਪਹਿਲੇ ਫੌਜ ਮੁਖੀ ਹਨ ਜਿਨ੍ਹਾਂ ਨੇ ਖੁਫੀਆ ਏਜੰਸੀਆਂ ਮਿਲਟਰੀ ਇੰਟੈਲੀਜੈਂਸ (MI) ਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੋਵਾਂ ਦੀ ਅਗਵਾਈ ਕੀਤੀ ਹੈ। 2018 ਵਿੱਚ ISI ਮੁਖੀ ਵਜੋਂ ਨਿਯੁਕਤ ਹੋਣ ਤੋਂ ਬਾਅਦ, ਉਨ੍ਹਾਂ ਨੇ ਨੌਂ ਮਹੀਨਿਆਂ ਦੇ ਅੰਦਰ ਇਮਰਾਨ ਖਾਨ ਨੂੰ ਆਪਣੀ ਪਤਨੀ ਬੁਸ਼ਰਾ ਬੀਬੀ ਦੀਆਂ ਕਥਿਤ ਭ੍ਰਿਸ਼ਟ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਨੇ 2022 ਵਿੱਚ ਇਮਰਾਨ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਫੌਜ ਮੁਖੀ ਬਣ ਕੇ ਉਸ ਅਪਮਾਨ ਦਾ ਬਦਲਾ ਲਿਆ। ਫਿਰ ਉਨ੍ਹਾਂ ਨੇ ਕਈ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਇਮਰਾਨ ਨੂੰ ਜੇਲ੍ਹ ਭੇਜ ਦਿੱਤਾ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
Punjab News: ਪੰਜਾਬ ਪੁਲਿਸ 'ਚ ਮੱਚਿਆ ਹੜਕੰਪ, SI ਹੈਰੋਇਨ ਸਣੇ ਗ੍ਰਿਫ਼ਤਾਰ: CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ...
ਪੰਜਾਬ ਪੁਲਿਸ 'ਚ ਮੱਚਿਆ ਹੜਕੰਪ, SI ਹੈਰੋਇਨ ਸਣੇ ਗ੍ਰਿਫ਼ਤਾਰ: CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ...
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਹਾਈਕਮਾਨ ਦੇ ਅੱਗੇ ਝੁਕਿਆ ਚੰਨੀ ਗੁੱਟ; ਬਘੇਲ ਨੂੰ ਮਿਲਣਗੇ 2 ਆਗੂ: MLA ਰਾਣਾ-ਪ੍ਰਗਟ ਦੇ ਵੀ ਬਦਲੇ ਸੁਰ...
ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਹਾਈਕਮਾਨ ਦੇ ਅੱਗੇ ਝੁਕਿਆ ਚੰਨੀ ਗੁੱਟ; ਬਘੇਲ ਨੂੰ ਮਿਲਣਗੇ 2 ਆਗੂ: MLA ਰਾਣਾ-ਪ੍ਰਗਟ ਦੇ ਵੀ ਬਦਲੇ ਸੁਰ...
Congress Party: ਸਿਆਸੀ ਹਲਚਲ ਵਿਚਾਲੇ ਕਾਂਗਰਸ ਦੀ ਨਵੀਂ ਸਿਆਸੀ ਕੋਰ ਟੀਮ ਤਿਆਰ, ਲਿਸਟ 'ਚ ਇਹ ਸੀਨੀਅਰ ਆਗੂ ਸ਼ਾਮਲ...
ਸਿਆਸੀ ਹਲਚਲ ਵਿਚਾਲੇ ਕਾਂਗਰਸ ਦੀ ਨਵੀਂ ਸਿਆਸੀ ਕੋਰ ਟੀਮ ਤਿਆਰ, ਲਿਸਟ 'ਚ ਇਹ ਸੀਨੀਅਰ ਆਗੂ ਸ਼ਾਮਲ...
Singer Death: ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ! ਪਿੱਛੇ 6 ਸਾਲ ਦੀ ਧੀ ਨੂੰ ਛੱਡ ਗਈ...
ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ! ਪਿੱਛੇ 6 ਸਾਲ ਦੀ ਧੀ ਨੂੰ ਛੱਡ ਗਈ...
Earthquake: ਭੂਚਾਲ ਦੇ ਲਗਾਤਾਰ 4 ਝਟਕਿਆਂ ਨਾਲ ਕੰਬੀ ਧਰਤੀ, ਲੋਕਾ 'ਚ ਪੈ ਗਿਆ ਚੀਕ-ਚਿਹਾੜਾ; 4.6 ਅਤੇ 3.6 ਸਣੇ 3.9, 4.01 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਲਗਾਤਾਰ 4 ਝਟਕਿਆਂ ਨਾਲ ਕੰਬੀ ਧਰਤੀ, ਲੋਕਾ 'ਚ ਪੈ ਗਿਆ ਚੀਕ-ਚਿਹਾੜਾ; 4.6 ਅਤੇ 3.6 ਸਣੇ 3.9, 4.01 ਤੀਬਰਤਾ ਨਾਲ ਜ਼ਬਰਦਸਤ...
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
Embed widget