Airtel Network Issue: ਏਅਰਟੈੱਲ ਦਾ ਨੈੱਟਵਰਕ ਡਾਊਨ? ਬੱਸ 5 ਟ੍ਰਿਕਸ ਨਾਲ ਦੌੜਨ ਲੱਗੇਗਾ ਇਨਟਰਨੈੱਟ
Airtel Network Issue: ਦੇਸ਼ ਭਰ ਵਿੱਚ ਬਹੁਤ ਸਾਰੇ ਏਅਰਟੈੱਲ ਉਪਭੋਗਤਾ ਮੋਬਾਈਲ ਇੰਟਰਨੈਟ, ਕਾਲ ਤੇ ਬ੍ਰਾਡਬੈਂਡ ਸੇਵਾਵਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
Airtel Network Issue: ਦੇਸ਼ ਭਰ ਵਿੱਚ ਬਹੁਤ ਸਾਰੇ ਏਅਰਟੈੱਲ ਉਪਭੋਗਤਾ ਮੋਬਾਈਲ ਇੰਟਰਨੈਟ, ਕਾਲ ਤੇ ਬ੍ਰਾਡਬੈਂਡ ਸੇਵਾਵਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। Downdetector ਦੀਆਂ ਰਿਪੋਰਟਾਂ ਅਨੁਸਾਰ 13 ਮਈ ਨੂੰ ਰਾਤ 8:30 ਵਜੇ ਦੇ ਕਰੀਬ ਹਜ਼ਾਰਾਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਸ ਵਿੱਚ ਉਪਭੋਗਤਾਵਾਂ ਨੇ ਕਮਜ਼ੋਰ ਸਿਗਨਲ, ਕਾਲ ਡ੍ਰੌਪ ਤੇ ਇੰਟਰਨੈਟ ਬੰਦ ਹੋਣ ਦੀਆਂ ਸਮੱਸਿਆਵਾਂ ਦੀ ਰਿਪੋਰਟ ਕੀਤੀ।
ਇਹ ਸਮੱਸਿਆ ਚੇਨਈ, ਕੋਇੰਬਟੂਰ, ਡਿੰਡੀਗੁਲ, ਤ੍ਰਿਸ਼ੂਰ ਤੇ ਦਿੱਲੀ ਦੇ ਕੁਝ ਹਿੱਸਿਆਂ ਸਮੇਤ ਕਈ ਖੇਤਰਾਂ ਵਿੱਚ ਦਰਜ ਕੀਤੀ ਗਈ। ਏਅਰਟੈੱਲ ਉਪਭੋਗਤਾ ਐਕਸ 'ਤੇ ਸਮੱਸਿਆਵਾਂ ਨੂੰ ਸਾਂਝਾ ਕਰ ਰਹੇ ਹਨ। Downdetector ਅਨੁਸਾਰ ਏਅਰਟੈੱਲ ਦੇ ਜ਼ਿਆਦਾਤਰ ਉਪਭੋਗਤਾਵਾਂ ਲਗਪਗ 65% ਨੇ ਸਿਗਨਲ ਨਾ ਹੋਣ ਦੀ ਸ਼ਿਕਾਇਤ ਕੀਤੀ। ਜਦੋਂ ਕਿ 20% ਨੂੰ ਮੋਬਾਈਲ ਸੇਵਾਵਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ 15% ਉਪਭੋਗਤਾ ਅਜਿਹੇ ਸਨ ਜਿਨ੍ਹਾਂ ਨੂੰ ਮੋਬਾਈਲ ਇੰਟਰਨੈਟ ਕਨੈਕਟੀਵਿਟੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜੇਕਰ ਤੁਹਾਨੂੰ ਵੀ ਏਅਰਟੈੱਲ ਨੈੱਟਵਰਕ ਜਾਂ ਕਨੈਕਟੀਵਿਟੀ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇੱਥੇ ਅਸੀਂ ਤੁਹਾਨੂੰ 5 ਅਜਿਹੇ ਆਸਾਨ ਸੁਝਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੁਆਰਾ ਤੁਸੀਂ ਆਪਣੀ ਸਮੱਸਿਆ ਨੂੰ ਖੁਦ ਹੱਲ ਕਰ ਸਕਦੇ ਹੋ।
5 ਆਸਾਨ ਟ੍ਰਿਕਸ ਸਮੱਸਿਆ ਦਾ ਹੱਲ ਕਰਨਗੇ:
1. ਫ਼ੋਨ ਨੂੰ ਏਅਰਪਲੇਨ ਮੋਡ ਵਿੱਚ ਰੱਖੋ
ਜੇਕਰ ਤੁਹਾਡਾ ਫ਼ੋਨ ਨੈੱਟਵਰਕ ਜਾਂ ਇੰਟਰਨੈੱਟ ਕਨੈਕਟੀਵਿਟੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਫ਼ੋਨ ਨੂੰ ਕੁਝ ਸਕਿੰਟਾਂ ਲਈ ਏਅਰਪਲੇਨ ਮੋਡ ਵਿੱਚ ਰੱਖੋ ਤੇ ਫਿਰ ਇਸ ਨੂੰ ਹਟਾ ਦਿਓ। ਇਹ ਨੈੱਟਵਰਕ ਰੀਸੈਟ ਕਰਦਾ ਹੈ।
2. ਫ਼ੋਨ ਰੀਸਟਾਰਟ ਕਰੋ
ਕਈ ਵਾਰ ਫ਼ੋਨ ਰੀਸਟਾਰਟ ਕਰਕੇ ਛੋਟੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਇਹ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਫ਼ੋਨ ਨੂੰ ਦੁਬਾਰਾ ਸਿਗਨਲ ਮਿਲ ਸਕਦਾ ਹੈ। ਇਸ ਲਈ ਫ਼ੋਨ ਨੂੰ ਇੱਕ ਵਾਰ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰੋ।
3. ਸਿਮ ਕੱਢੋ ਤੇ ਦੁਬਾਰਾ ਪਾਓ
ਕਈ ਵਾਰ ਸਿਮ ਹਟਾਏ ਜਾਣ ਕਾਰਨ ਫ਼ੋਨ ਵਿੱਚ ਨੈੱਟਵਰਕ ਆਉਣਾ ਬੰਦ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਿਮ ਕਾਰਡ ਨੂੰ ਹਟਾਓ, ਇਸ ਨੂੰ ਸਾਫ਼ ਕਰੋ ਤੇ ਦੁਬਾਰਾ ਪਾਓ।
4. ਨੈੱਟਵਰਕ ਸੈਟਿੰਗਾਂ ਰੀਸੈਟ ਕਰੋ
ਫ਼ੋਨ ਸੈਟਿੰਗਾਂ 'ਤੇ ਜਾਓ ਤੇ "ਨੈੱਟਵਰਕ ਸੈਟਿੰਗਾਂ ਰੀਸੈਟ ਕਰੋ" ਚੁਣੋ। ਜੇਕਰ ਸੈਟਿੰਗਾਂ ਵਿੱਚ ਕੋਈ ਸਮੱਸਿਆ ਹੈ, ਤਾਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।
5. APN ਸੈਟਿੰਗਾਂ ਦੀ ਜਾਂਚ ਕਰੋ
ਜੇਕਰ ਇੰਟਰਨੈੱਟ ਕੰਮ ਨਹੀਂ ਕਰ ਰਿਹਾ ਤਾਂ ਇਹ ਫ਼ੋਨ ਦੀਆਂ APN (ਐਕਸੈਸ ਪੁਆਇੰਟ ਨੇਮ) ਸੈਟਿੰਗਾਂ ਵਿੱਚ ਸਮੱਸਿਆ ਦੇ ਕਾਰਨ ਹੋ ਸਕਦਾ ਹੈ। ਇਸ ਨੂੰ ਠੀਕ ਕਰਨ ਲਈ ਏਅਰਟੈੱਲ ਦੀ ਵੈੱਬਸਾਈਟ ਜਾਂ ਕਸਟਮਰ ਕੇਅਰ ਤੋਂ ਸਹੀ APN ਸੈਟਿੰਗਾਂ ਪ੍ਰਾਪਤ ਕਰੋ ਤੇ ਇਸ ਨੂੰ ਆਪਣੇ ਫ਼ੋਨ ਵਿੱਚ ਅੱਪਡੇਟ ਕਰੋ। ਇਸ ਨਾਲ ਇੰਟਰਨੈੱਟ ਦੁਬਾਰਾ ਕੰਮ ਕਰੇਗਾ।






















