ਪੜਚੋਲ ਕਰੋ

Who is Rajinder Gupta: ਕੌਣ ਹਨ ਰਜਿੰਦਰ ਗੁਪਤਾ, ਜਿਨ੍ਹਾਂ ਨੂੰ ਪੰਜਾਬ ਦਾ ਅੰਬਾਨੀ ਕਿਹਾ ਜਾਂਦਾ...ਰਾਜ ਸਭਾ ਪਹੁੰਚ ਰੱਖਣਗੇ ਪੰਜਾਬ ਦੇ ਹਿੱਤਾਂ ਦੀ ਗੱਲ

ਰਾਜ ਸਭਾ ਦੀ ਜ਼ਿਮਨੀ ਚੋਣ ’ਚ ਨਿੱਤਰੇ ਅਰਬਪਤੀ ਰਾਜਿੰਦਰ ਗੁਪਤਾ ਕੋਲ ਨਾ ਕੋਈ ਕਾਰ ਹੈ ਅਤੇ ਨਾ ਸਿਰ ’ਤੇ ਕੋਈ ਕਰਜ਼ਾ। ਨਾ ਖੇਤੀ ਵਾਲੀ ਜ਼ਮੀਨ ਅਤੇ ਨਾ ਹੀ ਕੋਈ ਵਪਾਰਕ ਇਮਾਰਤ । ਪਰ ਉਨ੍ਹਾਂ ਦੇ ਪਰਿਵਾਰ ਕੋਲ 5053.03 ਕਰੋੜ...

ਪੰਜਾਬ ਤੋਂ ਇਸ ਸਮੇਂ ਪਦਮਸ੍ਰੀ ਰਜਿੰਦਰ ਗੁਪਤਾ ਸੱਤਵੇਂ ਰਾਜਸਭਾ ਮੈਂਬਰ ਹੋਣਗੇ। ਪੰਜਾਬ ਤੋਂ ਗੁਪਤਾ ਸੱਤਵੇਂ ਅਜਿਹੇ ਨੇਤਾ ਹਨ ਜੋ ਰਾਜਸਭਾ ਵਿੱਚ ਪੰਜਾਬ ਦੀ ਗੱਲ ਰੱਖਣਗੇ। ਇਸ ਤੋਂ ਪਹਿਲਾਂ LPU ਦੇ ਚਾਂਸਲਰ ਅਸ਼ੋਕ ਮਿੱਤਲ, ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ, AAP ਨੇਤਾ ਰਾਘਵ ਚੱਢਾ, ਬਿਕਰਮਜੀਤ ਸਿੰਘ ਸਾਹਨੀ (ਕਾਰੋਬਾਰੀ), ਸੰਦੀਪ ਪਾਠ (AAP ਨੇਤਾ) ਅਤੇ ਬਲਵੀਰ ਸਿੰਘ ਸੀਚੇਵਾਲ (ਸਮਾਜਸੇਵੀ ਸੰਤ) ਸ਼ਾਮਲ ਹਨ। ਇਸ ਤੋਂ ਪਹਿਲਾਂ ਇਸ ਸੀਟ ‘ਤੇ ਸੰਜੀਵ ਅਰੋੜਾ ਰਾਜਸਭਾ ਮੈਂਬਰ ਬਣੇ ਸਨ। ਉਨ੍ਹਾਂ ਦੁਆਰਾ ਲੁਧਿਆਣਾ ਵੈਸਟ ਸੀਟ ਤੋਂ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਕੌਣ ਹਨ ਰਜਿੰਦਰ ਗੁਪਤਾ, ਜਿਨ੍ਹਾਂ ਨੂੰ ਪੰਜਾਬ ਦਾ ਅੰਬਾਨੀ ਕਿਹਾ ਜਾਂਦਾ ਹੈ...

ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿੱਚੋਂ ਇੱਕ ਹਨ। ਟ੍ਰਾਈਡੈਂਟ ਗਰੁੱਪ ਵੱਲੋਂ ਬਣਾਏ ਜਾਣ ਵਾਲੇ ਉਤਪਾਦ ਅੱਜ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਵੀ ਜਾ ਰਹੇ ਹਨ। ਟ੍ਰਾਈਡੈਂਟ ਗਰੁੱਪ ਦੀਆਂ ਯੂਨਿਟਾਂ ਲੁਧਿਆਣਾ, ਬਰਨਾਲਾ ਅਤੇ ਧੌਲਾ ਵਿੱਚ ਸਥਿਤ ਹਨ। ਲੁਧਿਆਣਾ ਵਿੱਚ ਕੰਪਨੀ ਦਾ ਕਾਰਪੋਰੇਟ ਦਫ਼ਤਰ ਹੈ, ਜਦਕਿ ਬਰਨਾਲਾ, ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਦਨੀ ਅਤੇ ਭੋਪਾਲ ਵਿੱਚ ਕੰਪਨੀ ਵੱਲੋਂ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਕੰਪਨੀ ਦੀਆਂ ਚੰਡੀਗੜ੍ਹ, ਦਿੱਲੀ, ਯੂ.ਪੀ., ਰਾਜਸਥਾਨ ਸਹਿਤ ਵਿਦੇਸ਼ ਵਿੱਚ ਵੀ ਸ਼ਾਖਾਂ ਹਨ।

ਪਿਛਲੇ ਸਾਲ ਰਜਿੰਦਰ ਗੁਪਤਾ ਨੇ ਤਿਰੁਪਤੀ ਬਾਲਾਜੀ ਮੰਦਰ ਨੂੰ 21 ਕਰੋੜ ਰੁਪਏ ਦਾਨ ਕੀਤੇ ਸਨ। ਇਹ ਰਕਮ ਰਜਿੰਦਰ ਗੁਪਤਾ ਨੇ ਤਿਰੁਮਲਾ ਤਿਰੁਪਤੀ ਦੇਵਸਥਾਨਮ (TTD) ਦੇ ਐਸਵੀ ਪ੍ਰਾਣਦਾਨ ਟਰੱਸਟ ਨੂੰ ਦਿੱਤੀ ਸੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।

ਉਦਯੋਗਪਤੀ ਦੇ ਨਾਲ-ਨਾਲ ਸਮਾਜਸੇਵੀ ਵੀ ਹਨ ਗੁਪਤਾ

ਰਜਿੰਦਰ ਗੁਪਤਾ ਮਸ਼ਹੂਰ ਉਦਯੋਗਪਤੀ ਹੀ ਹਨ, ਨਾਲ-ਨਾਲ ਸਮਾਜਸੇਵੀ ਵੀ ਹਨ। ਉਹ ਕਈ ਧਾਰਮਿਕ ਅਤੇ ਸਮਾਜਸੇਵੀ ਸੰਗਠਨਾਂ ਨੂੰ ਦਾਨ ਦਿੰਦੇ ਹਨ। ਕੋਰੋਨਾ ਕਾਲ ਵਿੱਚ ਵੀ ਟ੍ਰਾਈਡੈਂਟ ਵੱਲੋਂ ਦੇਸ਼ ਵਿੱਚ ਲੱਖਾਂ PPT ਕਿੱਟਾਂ ਅਤੇ ਮਾਸਕ ਤਿਆਰ ਕਰਕੇ ਮੁਫ਼ਤ ਵੰਡੇ ਗਏ ਸਨ। ਇਸਦੇ ਇਲਾਵਾ ਉਹ ਸ਼੍ਰੀ ਕਾਲੀ ਮਾਤਾ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। ਇਸ ਪਦ ਤੋਂ ਵੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ।

ਪਿਤਾ-ਪੁੱਤਰ ਮਿਲ ਕੇ ਚਲਾ ਰਹੇ ਬਿਜ਼ਨੈਸ

ਟ੍ਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ ਅਤੇ ਉਨ੍ਹਾਂ ਦਾ ਪੁੱਤਰ ਅਭਿਸੇਕ ਗੁਪਤਾ ਮਿਲ ਕੇ ਬਿਜ਼ਨੈਸ ਨੂੰ ਸੰਭਾਲ ਰਹੇ ਹਨ। ਅਭਿਸੇਕ ਕੰਪਨੀ ਵਿੱਚ ਪ੍ਰਬੰਧ ਨਿਰਦੇਸ਼ਕ ਦੇ ਪਦ ਤੇ ਹਨ। ਉਹ ਬ੍ਰਿਟੇਨ ਦੇ ਵਾਰਵਿਕ ਯੂਨੀਵਰਸਿਟੀ ਤੋਂ ਸਨਾਤਕ ਹਨ। ਰਜਿੰਦਰ ਗੁਪਤਾ ਦੀ ਇੱਕ ਧੀ ਨੇਹਾ ਗੁਪਤਾ ਹੈ, ਜਿਸ ਨੇ ਲੰਡਨ ਦੇ ਕੈਸ ਬਿਜ਼ਨੈਸ ਸਕੂਲ ਤੋਂ ਫਾਇਨੈਂਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ।

9 ਮਹੀਨੇ ਪਹਿਲਾਂ ਟਾਈਮ ਮੈਗਜ਼ੀਨ ਨੇ ਚੁਣਿਆ ਸੀ ਪਰਸਨ ਆਫ਼ ਦ ਇਯਰ

ਕਰੀਬ ਨੌਂ ਮਹੀਨੇ ਪਹਿਲਾਂ ਕਾਰੋਬਾਰੀ ਰਜਿੰਦਰ ਗੁਪਤਾ ਅਤੇ ਉਨ੍ਹਾਂ ਦੇ ਟ੍ਰਾਈਡੈਂਟ ਗਰੁੱਪ ਨੂੰ ਅੰਤਰਰਾਸ਼ਟਰੀ ਟਾਈਮ ਮੈਗਜ਼ੀਨ ਦੇ ਦਸੰਬਰ 2024 (Person of the Year) ਸੰਸਕਰਨ ਵਿੱਚ ਸ਼ਾਮਲ ਕੀਤਾ ਗਿਆ ਸੀ। ਟਾਈਮ ਦੇ ਮੁੱਖ ਸੰਪਾਦਕ ਸੈਮ ਜੇਕਬਸ ਦੇ ਅਨੁਸਾਰ, ਟ੍ਰਾਈਡੈਂਟ ਗਰੁੱਪ ਇੱਕ ਡਾਈਵਰਸੀਫਾਈਡ ਗਲੋਬਲ ਗਰੁੱਪ ਹੈ, ਜਿਸਦੀ ਟੈਕਸਟਾਈਲ (ਯਾਰਨ, ਬਾਥ ਅਤੇ ਬੇਡ ਲਿਨਨ), ਪੇਪਰ (ਕਣਕ ਦੇ ਭੂਸੇ 'ਤੇ ਆਧਾਰਿਤ) ਅਤੇ ਕੈਮਿਕਲ ਖੇਤਰ ਵਿੱਚ ਮਹੱਤਵਪੂਰਨ ਮੌਜੂਦਗੀ ਹੈ।

ਟ੍ਰਾਈਡੈਂਟ ਗਰੁੱਪ ਇੱਕ ਗਲੋਬਲ ਟੈਕਸਟਾਈਲ ਪਾਵਰ ਹਾਊਸ ਵਜੋਂ ਉਭਰਿਆ ਹੈ, ਜਿਥੇ ਅੱਜ 61% ਉਤਪਾਦਨ ਮੁੱਖ ਅੰਤਰਰਾਸ਼ਟਰੀ ਰੀਟੇਲ ਵਿਕਰੇਤਾਵਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
Dharmendra Asthi Visarjan: ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
Dharmendra Asthi Visarjan: ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ, ਆਹ ਆਗੂ ਭਾਜਪਾ ‘ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ, ਆਹ ਆਗੂ ਭਾਜਪਾ ‘ਚ ਹੋਏ ਸ਼ਾਮਲ
ਹੈਰੀ ਬਾਕਸਰ ਦੀ ਗੋਲਡੀ ਬਰਾੜ ਨੂੰ ਖੁੱਲ੍ਹੀ ਧਮਕੀ! ਆਪਣੀ ਆਖਰੀ ਖਵਾਹਿਸ਼ ਪੂਰੀ ਕਰ ਲੈ, ਅਗਲਾ ਨੰਬਰ ਤੇਰਾ...
ਹੈਰੀ ਬਾਕਸਰ ਦੀ ਗੋਲਡੀ ਬਰਾੜ ਨੂੰ ਖੁੱਲ੍ਹੀ ਧਮਕੀ! ਆਪਣੀ ਆਖਰੀ ਖਵਾਹਿਸ਼ ਪੂਰੀ ਕਰ ਲੈ, ਅਗਲਾ ਨੰਬਰ ਤੇਰਾ...
ਸ਼ਾਮ ਹੁੰਦਿਆਂ ਹੀ ਅਸਮਾਨ 'ਚ ਰੱਖੋ ਨਜ਼ਰ, ਸੂਪਰਮੂਨ ਪੂਰੀ ਕਰ ਸਕਦਾ ਤੁਹਾਡੀ Wish
ਸ਼ਾਮ ਹੁੰਦਿਆਂ ਹੀ ਅਸਮਾਨ 'ਚ ਰੱਖੋ ਨਜ਼ਰ, ਸੂਪਰਮੂਨ ਪੂਰੀ ਕਰ ਸਕਦਾ ਤੁਹਾਡੀ Wish
Embed widget