AAP CM face in Punjab: ਹੁਣ ਜਨਤਾ ਤੈਅ ਕਰੇਗੀ 'ਆਪ' ਦਾ ਮੁੱਖ ਮੰਤਰੀ ਚਿਹਰਾ, ਨੰਬਰ ਜਾਰੀ ਕਰਕੇ ਮੰਗੇ ਸੁਝਾਅ
ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦੇ ਸਵਾਲ ‘ਤੇ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਭਰਾ ਵਰਗੇ ਹਨ ਤੇ ਉਨ੍ਹਾਂ ਨੂੰ ਸੀਐਮ ਚਿਹਰਾ ਐਲਾਨਣ ਦੀ ਗੱਲ ਕੀਤੀ ਗਈ ਸੀ ਪਰ ਭਗਵੰਤ ਮਾਨ ਨੇ ਹੀ ਕਿਹਾ ਇਸ ‘ਚ ਜਨਤਾ ਦੀ ਰਾਏ ਲੈਣੀ ਚਾਹੀਦੀ ਹੈ।
ਚੰਡੀਗੜ੍ਹ: ਦੋ ਦਿਨਾਂ ਪੰਜਾਬ ਦੌਰੇ ‘ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਅੱਜ ਮੁਹਾਲੀ ‘ਚ ਪ੍ਰੈੱਸਵਾਰਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ‘ਆਪ’ ਪਾਰਟੀ ਚੋਣਾਂ ‘ਚ ਵੱਡੀ ਜਿੱਤ ਦਰਜ ਕਰੇਗੀ ਜਿਸ ਲਈ ਉਨ੍ਹਾਂ ਵੱਲੋਂ ਲੋਕਾਂ ਨੂੰ ਜੰਮ ਕੇ ਵੋਟ ਪਾਉਣ ਦੀ ਅਪੀਲ ਕੀਤੀ।
ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦੇ ਸਵਾਲ ‘ਤੇ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਭਰਾ ਵਰਗੇ ਹਨ ਤੇ ਉਨ੍ਹਾਂ ਨੂੰ ਸੀਐਮ ਚਿਹਰਾ ਐਲਾਨਣ ਦੀ ਗੱਲ ਕੀਤੀ ਗਈ ਸੀ ਪਰ ਭਗਵੰਤ ਮਾਨ ਨੇ ਹੀ ਕਿਹਾ ਇਸ ‘ਚ ਜਨਤਾ ਦੀ ਰਾਏ ਲੈਣੀ ਚਾਹੀਦੀ ਹੈ। ਜਨਤਾ ਜੋ ਜਿੰਮੇਵਾਰੀ ਦੇਵੇਗੀ ਉਹ ਨਿਭਾਵਾਂਗੇ। ਭਗਵੰਤ ਮਾਨ ਨੇ ਕਿਹਾ ਕਿ ਬੰਦ ਕਮਰੇ ‘ਚ ਸੀਐਮ ਚਿਹਰਾ ਚੁਣਨ ਦੀ ਬਜਾਏ ਲੋਕਾਂ ਦੀ ਪਸੰਦ ਜਾਣ ਲੈਣੀ ਚਾਹੀਦੀ ਹੈ।
ਲੋਕਾਂ ਨੂੰ ਸੀਐਮ ਚੁਣਨ ਦਾ ਦਿੱਤਾ ਮੌਕਾ
ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੇ ਮਨਪਸੰਦ ਦਾ ਸੀਐਮ ਚਿਹਰਾ ਚੁਣਿਆ ਜਾਵੇਗਾ ਜਿਸ ਲਈ 70748-70748 ਨੰਬਰ ਜਾਰੀ ਕੀਤਾ ਗਿਆ ਹੈ। ਇਸ ‘ਤੇ ਐਸਐਮਐਸ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਜਾਂ ਕਾਲ ਰਿਕਾਰਡ ਕਰਕੇ ਆਪਣੀ ਰਾਏ ਦੇ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਰਾਏ ‘ਤੇ ਹੀ ਮੁੱਖ ਮੰਤਰੀ ਦਾ ਚਿਹਰਾ ਚੁਣਨ ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਪਹਿਲੀ ਵਾਰ ਕੋਈ ਪਾਰਟੀ ਸੀਐਮ ਚੁਣਨ ਦਾ ਮੌਕਾ ਲੋਕਾਂ ਨੂੰ ਦੇ ਰਹੀ ਹੈ। 17 ਤਰੀਕ ਸ਼ਾਮ 5 ਵਜੇ ਤੱਕ ਇਸ ਨੰਬਰ ‘ਤੇ ਕਾਲ ਜਾਂ ਮੈਸੇਜ ਕਰਕੇ ਸੀਐਮ ਚਿਹਰਾ ਚੁਣਨ ਦਾ ਮੌਕਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ‘ਚ 14 ਫਰਵਰੀ ਨੂੰ ਚੋਣਾਂ ਹੋਣ ਵਾਲੀਆਂ ਹਨ ਅਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 10 ਮਾਰਚ ਨੂੰ ਹੋ ਜਾਵੇਗਾ ਜਿਸ ਲਈ ਹੁਣ ਹਰ ਪਾਰਟੀ ਸਰਗਰਮ ਨਜ਼ਰ ਆ ਰਹੀ ਹੈ। ਅਰਵਿੰਦ ਕੇਜਰੀਵਾਲ ਵੀ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਾਉਣ ਲਈ ਪੂਰੀ ਵਾਹ ਲਗਾ ਰਹੇ ਹਨ।
ਇਹ ਵੀ ਪੜ੍ਹੋ: Upcoming Punjabi Film: ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਗਏ ਹਨੀਮੂਨ 'ਤੇ, ਜਾਣੋ ਪੂਰਾ ਕਿੱਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin