ਪੜਚੋਲ ਕਰੋ

Punjab By Election Result: ਜਿਮਨੀ ਚੋਣਾਂ 'ਚ ਕੌਣ ਮਾਰੇਗਾ ਬਾਜੀ? ਨਤੀਜਿਆਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਦੇ ਅੰਕੜਿਆਂ ਨੇ ਮਚਾਈ ਹਲਚਲ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ ਚਾਰਾਂ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ।

Punjab By Election Result: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ ਚਾਰਾਂ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਨਤੀਜਿਆਂ ਉਪਰ ਹਨ ਜੋ 23 ਨਵੰਬਰ ਨੂੰ ਆਉਣਗੇ। ਇਸ ਤੋਂ ਪਹਿਲਾਂ ਸਿਆਸੀ ਮਾਹਿਰ ਵੋਟਿੰਗ ਪ੍ਰਤੀਸਤਤਾ ਤੇ ਰੁਝਾਨਾਂ ਨੂੰ ਵੇਖ ਕੇ ਅੰਦਾਜੇ ਲਾ ਰਹੇ ਹਨ। ਸੋਸ਼ਲ ਮੀਡੀਆ ਉਪਰ ਵੀ ਜਿੱਤ ਤੇ ਹਾਰ ਦੇ ਦਾਅਵਾ ਕੀਤੇ ਜਾ ਰਹੇ ਹਨ। 

ਹੋਰ ਪੜ੍ਹੋ : 300 ਯੂਨਿਟ ਮੁਫਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਵੱਡੀ ਖਬਰ, ਭੁੱਲ ਕੇ ਵੀ ਨਾ ਕਰੋ ਇਹ ਕੰਮ ਨਹੀਂ ਤਾਂ ਹੋ ਜਾਏਗੀ ਕਾਰਵਾਈ

 


ਦਰਅਸਲ ਚਾਰਾਂ ਸੀਟਾਂ ਉਪਰ ਔਸਤਨ 63.91 ਫੀਸਦੀ ਵੋਟਿੰਗ ਹੋਈ ਪਰ ਸਭ ਤੋਂ ਹੌਟ ਸੀਟ ਗਿੱਦੜਬਾਹਾ ਵਿੱਚ ਤਾਂ ਰਿਕਾਰਡ ਹੀ ਟੁੱਟ ਗਏ। ਇੱਥੇ ਜਨਤਾ ਨੇ ਸਾਰੇ ਪੁਰਾਣੇ ਰਿਕਾਰਡ ਤੋੜਦੇ ਹੋਏ 81.90 ਫੀਸਦੀ ਵੋਟਿੰਗ ਕੀਤੀ। ਦੂਜੇ ਪਾਸੇ ਸਭ ਤੋਂ ਘੱਟ ਵੋਟਿੰਗ ਚੱਬੇਵਾਲ ਸੀਟ 'ਤੇ ਦੇਖਣ ਨੂੰ ਮਿਲੀ, ਜਿੱਥੇ ਸਿਰਫ 53.43 ਫੀਸਦੀ ਵੋਟਿੰਗ ਹੀ ਹੋਈ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿੱਚ 64.1 ਫੀਸਦੀ ਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ ਹੈ। ਇਸ ਲਈ ਵੋਟ ਪ੍ਰਤੀਸ਼ਤਤਾ ਨੂੰ ਅਧਾਰ ਬਣਾ ਕੇ ਕਈ ਅਰਥ ਕੱਢੇ ਜਾ ਰਹੇ ਹਨ। ਕੁਝ ਲੋਕ ਇਸ ਨੂੰ ਸੱਤਾ ਪ੍ਰਤੀ ਨਾਰਾਜ਼ਗੀ ਤੇ ਕੁਝ ਲੋਕ ਬਦਲਾਅ ਨਾਲ ਜੋੜ ਕੇ ਦੇਖ ਰਹੇ ਹਨ।


ਦੱਸ ਦਈਏ ਕਿ ਇਸ ਵਾਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣ ਨਾ ਲੜਨ ਕਾਰਨ ਸਾਰੀਆਂ ਚਾਰ ਸੀਟਾਂ 'ਤੇ ਤਿਕੋਣਾ ਮੁਕਾਬਲਾ ਸੀ, ਪਰ ਚੋਣਾਂ ਦੇ ਆਖਰੀ ਪੜਾਅ 'ਚ ਅਕਾਲੀ ਦਲ ਦੇ ਆਗੂਆਂ ਨੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਅੰਦਰ-ਖਾਤੇ ਹਮਾਇਤ ਦੇ ਕੇ ਚੋਣ ਮੈਦਾਨ ਨੂੰ ਦਿਲਚਸਪ ਬਣਾ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਵੋਟ ਹੀ ਜਿੱਤ-ਹਾਰ ਦਾ ਫੈਸਲਾ ਕਰੇਗਾ। 

ਉਂਝ ਇਹ ਚੋਣਾਂ ਸੱਤਾਧਿਰ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ਲਈ ਵੀ ਵੱਕਾਰ ਦਾ ਸਵਾਲ ਮੰਨੀਆਂ ਜਾ ਰਹੀਆਂ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਚੋਣ ਲੜ ਰਹੀ ਹੈ ਜਦੋਂਕਿ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਬੀਜੇਪੀ ਵੱਲੋਂ ਗਿੱਦੜਬਾਹਾ ਤੋਂ ਚੋਣ ਲੜ ਰਹੇ ਮਨਪ੍ਰੀਤ ਬਾਦਲ ਦਾ ਵੱਕਾਰ ਵੀ ਦਾਅ ਉਪਰ ਲੱਗਾ ਹੋਇਆ ਹੈ।


1. ਗਿੱਦੜਬਾਹਾ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਹੋਵੇਗਾ ਫੈਸਲਾਕੁੰਨ
ਗਿੱਦੜਬਾਹਾ ਵਿੱਚ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਬੰਪਰ ਵੋਟਿੰਗ ਹੋਈ। ਇੱਥੇ ਜਨਤਾ ਨੇ 81 ਫੀਸਦੀ ਵੋਟਿੰਗ ਕੀਤੀ। ਇਸੇ ਤਰ੍ਹਾਂ 2017 ਤੇ 2022 ਵਿੱਚ ਹੋਈ ਵੋਟਿੰਗ ਨੇ ਕਾਂਗਰਸ ਲਈ ਮੈਦਾਨ ਤਿਆਰ ਕੀਤਾ ਸੀ। ਹਾਲਾਂਕਿ ਇਸ ਵਾਰ ਅਕਾਲੀ ਦਲ ਮੈਦਾਨ ਵਿੱਚ ਨਹੀਂ ਉਤਰਿਆ ਪਰ ਉਸ ਦਾ ਵੋਟ ਬੈਂਕ ਫੈਸਲਾਕੁੰਨ ਸਾਬਤ ਹੋਵੇਗਾ ਕਿਉਂਕਿ 2017 ਤੇ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੀ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਇਸ ਵਾਰ ਭਾਜਪਾ, 'ਆਪ' ਤੇ ਕਾਂਗਰਸ ਆਹਮੋ-ਸਾਹਮਣੇ ਹਨ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਤੇ ‘ਆਪ’ ਵੱਲੋਂ ਜੋ ਉਮੀਦਵਾਰ ਮੈਦਾਨ ਵਿੱਚ ਹਨ, ਉਹ ਸਾਬਕਾ ਅਕਾਲੀ ਲੀਡਰ ਹੀ ਹਨ। 


ਦੱਸ ਦਈਏ ਕਿ 2017 'ਚ 88.79 ਫੀਸਦੀ, 2022 'ਚ 84.93 ਫੀਸਦੀ ਵੋਟਿੰਗ ਹੋਈ ਸੀ ਤੇ ਇਸ ਵਾਰ ਉਪ ਚੋਣ 'ਚ 81 ਫੀਸਦੀ ਵੋਟਿੰਗ ਹੋਈ ਹੈ। ਪਿਛਲੀ ਵਾਰ ਵੀ ਤਿੰਨ ਤੋਂ ਚਾਰ ਫੀਸਦੀ ਘੱਟ ਵੋਟਿੰਗ ਦੇ ਬਾਵਜੂਦ ਨਤੀਜੇ ਕਾਂਗਰਸ ਦੇ ਹੱਕ ਵਿੱਚ ਹੀ ਦੇਖਣ ਨੂੰ ਮਿਲੇ ਸਨ। ਹਾਲਾਂਕਿ ਇਸ ਵਾਰ ਭਾਜਪਾ ਤੇ ‘ਆਪ’ ਵੱਲੋਂ ਦੋ ਸਾਬਕਾ ਅਕਾਲੀ ਆਗੂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਭਾਜਪਾ ਵੱਲੋਂ ਬਾਦਲ ਪਰਿਵਾਰ ਨਾਲ ਸਬੰਧਤ ਮਨਪ੍ਰੀਤ ਸਿੰਘ ਬਾਦਲ ਤੇ ‘ਆਪ’ ਵੱਲੋਂ ਸਾਬਕਾ ਅਕਾਲੀ ਆਗੂ ਹਰਦੀਪ ਡਿੰਪੀ ਢਿੱਲੋਂ ਚੋਣ ਮੈਦਾਨ ਵਿੱਚ ਹਨ। ਗਿੱਦੜਬਾਹਾ ਵਿੱਚ ਅਕਾਲੀ ਦਲ ਦਾ ਚੰਗਾ ਵੋਟ ਬੈਂਕ ਮੰਨਿਆ ਜਾਂਦਾ ਹੈ, ਇਸ ਲਈ ਵੋਟਾਂ ਤੋਂ ਠੀਕ ਪਹਿਲਾਂ ਸੁਖਬੀਰ ਬਾਦਲ ਤੇ ਡਿੰਪੀ ਢਿੱਲੋਂ ਦੇ ਪੋਸਟਰਾਂ ਨੇ ਜਿਸ ਤਰ੍ਹਾਂ ਹਲਚਲ ਮਚਾਈ ਸੀ, ਉਸ ਤੋਂ ਸਾਫ਼ ਹੈ ਕਿ ਅਕਾਲੀ ਦਲ ਦਾ ਵੋਟ ਬੈਂਕ ਹੀ ਜਿੱਤ ਜਾਂ ਹਾਰ ਦਾ ਫੈਸਲਾ ਕਰੇਗਾ।

 

2. ਚੱਬੇਵਾਲ 'ਚ ਲੋਕਾਂ ਦੀ ਨਰਾਜ਼ਗੀ ਸਾਹਮਣੇ ਆਈ
ਕੰਢੀ ਖੇਤਰ ਦੀ ਚੱਬੇਵਾਲ ਸੀਟ 'ਤੇ ਉਪ ਚੋਣ ਦੇ ਨਤੀਜੇ ਹੈਰਾਨ ਕਰ ਸਕਦੇ ਹਨ। ਇੱਥੇ ਉਪ ਚੋਣ ਵਿੱਚ ਸਭ ਤੋਂ ਘੱਟ 53 ਫੀਸਦੀ ਵੋਟਿੰਗ ਹੋਈ। 2017 ਦੀ ਵਿਧਾਨ ਸਭਾ 'ਚ 74.20 ਫੀਸਦੀ ਤੇ 2022 'ਚ 71.19 ਫੀਸਦੀ ਵੋਟਿੰਗ ਹੋਈ ਸੀ। ਲੋਕ ਸਭਾ ਚੋਣਾਂ ਦੌਰਾਨ ਵੀ ਇੱਥੇ 61.30 ਫੀਸਦੀ ਵੋਟਿੰਗ ਦੇਖਣ ਨੂੰ ਮਿਲੀ ਸੀ, ਪਰ ਉਪ ਚੋਣਾਂ ਵਿੱਚ ਸਿਰਫ 53 ਫੀਸਦੀ ਵੋਟਿੰਗ ਦਰਸਾਉਂਦੀ ਹੈ ਕਿ ਹਲਕੇ ਦੇ ਲੋਕ ਆਪਣੀ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਸ ਨੂੰ ਲੋਕਾਂ ਦੀ ਨਾਰਾਜ਼ਗੀ ਤੇ ਬਦਲਾਅ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇੱਥੋਂ ‘ਆਪ’ ਦਾ ਮੁਕਾਬਲਾ ਭਾਜਪਾ ਦੇ ਸੋਹਣ ਸਿੰਘ ਠੰਡਲ ਤੇ ਕਾਂਗਰਸ ਦੇ ਰਣਜੀਤ ਕੁਮਾਰ ਨਾਲ ਹੈ। ਠੰਡਲ ਚਾਰ ਵਾਰ ਵਿਧਾਇਕ ਤੇ ਮੰਤਰੀ ਵੀ ਰਹਿ ਚੁੱਕੇ ਹਨ, ਜਿਸ ਕਾਰਨ ਇੱਥੇ ‘ਆਪ’ ਤੇ ਭਾਜਪਾ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ।


3. ਡੇਰਾ ਬਾਬਾ ਨਾਨਕ 'ਚ ਵੀ ਖੂਬ ਵੋਟਿੰਗ
ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਵਿੱਚ 63 ਫੀਸਦੀ ਵੋਟਿੰਗ ਹੋਈ। ਬੇਸ਼ੱਕ 2017 ਤੇ 2022 ਦੇ ਮੁਕਾਬਲੇ ਵੋਟ ਪ੍ਰਤੀਸ਼ਤ ਘੱਟ ਹੈ, ਪਰ ਫਿਰ ਵੀ ਵੋਟ ਪ੍ਰਤੀਸ਼ਤਤਾ ਦਰਸਾਉਂਦੀ ਹੈ ਕਿ ਜਨਤਾ ਕੁਝ ਕਰ ਗੁਜਰਨ ਦੇ ਮੂੜ ਵਿੱਚ ਸੀ। ਇੱਥੇ 2017 ਵਿੱਚ 78.29 ਫੀਸਦੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 73.70 ਫੀਸਦੀ ਵੋਟਿੰਗ ਹੋਈ ਸੀ। ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇੱਥੋਂ ਕਾਂਗਰਸ ਦੇ ਸਾਂਸਦ ਸੁਖਜਿੰਦਰ ਰੰਧਾਵਾ ਨੇ 65.30 ਫੀਸਦੀ ਵੋਟਿੰਗ ਨਾਲ ਜਿੱਤ ਦਰਜ ਕੀਤੀ ਸੀ। ਹੁਣ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਮੈਦਾਨ ਵਿੱਚ ਹਨ। ਇੱਥੇ ‘ਆਪ’ ਵੱਲੋਂ ਗੁਰਦੀਪ ਸਿੰਘ ਰੰਧਾਵਾ ਤੇ ਭਾਜਪਾ ਵੱਲੋਂ ਰਵੀਕਰਨ ਸਿੰਘ ਕਾਹਲੋਂ ਚੋਣ ਮੈਦਾਨ ਵਿੱਚ ਹਨ। ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਤੇ ਬੀਜੇਪੀ ਉਮੀਦਵਾਰ ਰਵੀਕਰਨ ਕਾਹਲੋਂ ਦਾ ਚੰਗਾ ਸਿਆਸੀ ਪਿਛੋਕੜ ਹੈ। ਹਾਲਾਂਕਿ ਰੰਧਾਵਾ ਨੇ 2022 'ਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਇੱਥੇ ਵੀ ਅਕਾਲੀ ਦਲ ਦੀ ਵੋਟ ਨੂੰ ਫੈਸਲਾਕੁਨ ਮੰਨਿਆ ਜਾ ਰਿਹਾ ਹੈ।


4. ਬਰਨਾਲਾ 'ਚ 'ਆਪ' ਸਾਹਮਣੇ ਬਾਗੀ ਦੀ ਚੁਣੌਤੀ
ਸ਼ਹਿਰੀ ਖੇਤਰ ਬਰਨਾਲਾ ਵਿੱਚ ਜ਼ਿਮਨੀ ਚੋਣ ਵਿੱਚ ਸਿਰਫ਼ 54 ਫ਼ੀਸਦੀ ਵੋਟਿੰਗ ਹੋਈ। ਮੰਨਿਆ ਜਾ ਰਿਹਾ ਹੈ ਕਿ ਬਰਨਾਲਾ ‘ਚ ‘ਆਪ’ ਦੇ ਬਾਗੀ ਆਗੂ ਗੁਰਦੀਪ ਬਾਠ ਨੇ ਪਾਰਟੀ ਨੂੰ ਚੰਗੀ ਚੁਣੌਤੀ ਦਿੱਤੀ ਹੈ। 'ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਬਾਠ ਨੇ ਟਿਕਟ ਨਾ ਮਿਲਣ 'ਤੇ ਪਾਰਟੀ ਛੱਡ ਦਿੱਤੀ ਸੀ ਤੇ 'ਆਪ' ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਵਿਰੁੱਧ ਚੋਣ ਮੈਦਾਨ 'ਚ ਉਤਰੇ ਸਨ। ਬਰਨਾਲਾ 'ਚ 2017 'ਚ 78.17 ਫੀਸਦੀ ਤੇ 2022 'ਚ 71.45 ਫੀਸਦੀ ਵੋਟਿੰਗ ਹੋਈ ਸੀ ਪਰ ਜ਼ਿਮਨੀ ਚੋਣ 'ਚ ਵੋਟ ਫੀਸਦੀ 'ਚ ਅਚਾਨਕ ਆਈ ਗਿਰਾਵਟ ਦਾ ਕਾਰਨ ਚਹੇਤਿਆਂ ਦੀ ਨਰਾਜ਼ਗੀ ਦੱਸਿਆ ਜਾ ਰਿਹਾ ਹੈ। ਇੱਥੇ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਤੇ ਕਾਂਗਰਸ ਵੱਲੋਂ ਕੁਲਦੀਪ ਸਿੰਘ ਢਿੱਲੋਂ ਚੋਣ ਮੈਦਾਨ ਵਿੱਚ ਹਨ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
Advertisement
ABP Premium

ਵੀਡੀਓਜ਼

ਪੁਲਿਸ ਤੇ ਬਦਮਾਸ਼ ਵਿਚਾਲੇ ਹੋਇਆ ਮੁਕਾਬਲਾMoga Police Encounter | ਗੈਂਗਸਟਰ ਬਾਬਾ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾBarnala | Shiromani Akali Dal Amritsar ਦੇ ਉਮੀਦਵਾਰ Gobind Sandhu ਨੇ ਡੀਐਸਪੀ ਤੇ ਲਾਏ ਆਰੋਪਸਰਕਾਰ ਨੇ ਪੂਰੀ ਵਾਹ ਲਾ ਲਈ ਪਰ ਲੋਕਾਂ ਨੂੰ ਨਹੀਂ ਰੋਕ ਸਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Govinda Health Update: ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ 'ਚ ਉੱਠਿਆ ਸੀ ਦਰਦ, ਹੁਣ ਤੁਰਨ 'ਚ ਹੋ ਰਹੀ ਪਰੇਸ਼ਾਨੀ...
ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ 'ਚ ਉੱਠਿਆ ਸੀ ਦਰਦ, ਹੁਣ ਤੁਰਨ 'ਚ ਹੋ ਰਹੀ ਪਰੇਸ਼ਾਨੀ...
ABP Exclusive: ਸ਼ੁੱਕਰਵਾਰ ਨੂੰ ਆ ਸਕਦਾ ਅਰਸ਼ ਡੱਲਾ ਕੇਸ 'ਚ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ
ABP Exclusive: ਸ਼ੁੱਕਰਵਾਰ ਨੂੰ ਆ ਸਕਦਾ ਅਰਸ਼ ਡੱਲਾ ਕੇਸ 'ਚ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ
Ravinder Grewal Daughter: ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਿੰਮਤ ਸੰਧੂ, ਇੰਟਰਨੈੱਟ 'ਤੇ ਛਾਈਆਂ ਤਸਵੀਰਾਂ...
ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਿੰਮਤ ਸੰਧੂ, ਇੰਟਰਨੈੱਟ 'ਤੇ ਛਾਈਆਂ ਤਸਵੀਰਾਂ...
Embed widget