ਪੜਚੋਲ ਕਰੋ

ਪੰਜਾਬ ਦਾ ਚੰਡੀਗੜ੍ਹ 'ਤੇ ਹਰਿਆਣਾ ਨਾਲੋਂ ਮਜ਼ਬੂਤ ਹੱਕ ਕਿਉਂ? ਕੀ ਕਹਿੰਦੇ ਦੋਵਾਂ ਸੂਬਿਆਂ ਦੇ ਦਾਅਵੇ, ਸਪੈਸ਼ਲ ਰਿਪੋਰਟ

ਪਹਿਲੀ ਨਵੰਬਰ, 1966 ਨੂੰ ਪੰਜਾਬ 'ਚੋਂ ਨਵੇਂ ਸੂਬੇ ਹਰਿਆਣਾ ਦਾ ਗਠਨ ਕੀਤਾ ਗਿਆ ਸੀ। ਉਦੋਂ ਤੋਂ ਹੀ ਪੰਜਾਬ ਚੰਡੀਗੜ੍ਹ ਤੇ ਹਮੇਸ਼ਾਂ ਆਪਣਾ ਦਾਅਵਾ ਜਤਾਉਂਦਾ ਰਿਹਾ ਤੇ ਹਰਿਆਣਾ ਆਪਣਾ ਹੱਕ ਜਤਾਉਂਦਾ ਹੈ ਪਰ ਪੰਜਾਬ ਨੇ ਹਰਿਆਣਾ ਦੇ ਚੰਡੀਗੜ੍ਹ 'ਤੇ ਦਾਅਵਿਆਂ ਦਾ ਹਮੇਸ਼ਾਂ ਖੰਡਨ ਕੀਤਾ ਹੈ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਹੈ। ਦੋਵੇਂ ਸੂਬੇ ਚੰਡੀਗੜ੍ਹ 'ਤੇ ਆਪੋ-ਆਪਣਾ ਹੱਕ ਜਤਾਉਂਦੇ ਆ ਰਹੇ ਹਨ। ਅਜਿਹੇ 'ਚ ਹਾਲ ਹੀ 'ਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਸੀ ਕਿ ਇਹ ਬਿਹਤਰ ਰਹੇਗਾ ਜੇਕਰ ਪੰਜਾਬ ਤੇ ਹਰਿਆਣਾ ਦੋਵੇਂ ਹੀ ਚੰਡੀਗੜ੍ਹ ਨੂੰ ਕੇਂਦਰ ਸਾਸਤ ਪ੍ਰਦੇਸ਼ ਮੰਨਦਿਆਂ ਆਪੋ-ਆਪਣੀ ਆਜ਼ਾਦ ਰਾਜਧਾਨੀ ਤੇ ਹਾਈਕੋਰਟ ਬਣਾਉਂਦੇ।

ਪਹਿਲੀ ਨਵੰਬਰ, 1966 ਨੂੰ ਪੰਜਾਬ 'ਚੋਂ ਨਵੇਂ ਸੂਬੇ ਹਰਿਆਣਾ ਦਾ ਗਠਨ ਕੀਤਾ ਗਿਆ ਸੀ। ਉਦੋਂ ਤੋਂ ਹੀ ਪੰਜਾਬ ਚੰਡੀਗੜ੍ਹ ਤੇ ਹਮੇਸ਼ਾਂ ਆਪਣਾ ਦਾਅਵਾ ਜਤਾਉਂਦਾ ਰਿਹਾ ਤੇ ਹਰਿਆਣਾ ਆਪਣਾ ਹੱਕ ਜਤਾਉਂਦਾ ਹੈ ਪਰ ਪੰਜਾਬ ਨੇ ਹਰਿਆਣਾ ਦੇ ਚੰਡੀਗੜ੍ਹ 'ਤੇ ਦਾਅਵਿਆਂ ਦਾ ਹਮੇਸ਼ਾਂ ਖੰਡਨ ਕੀਤਾ ਹੈ। ਇਸ ਪਿੱਛੇ ਕੀ ਕਾਰਨ ਹੈ ਜ਼ਰਾ ਵਿਸਥਾਰ ਨਾਲ ਜਾਣਦੇ ਹਾਂ।

ਪੰਜਾਬ ਕਿਉਂ ਕਰਦਾ ਚੰਡੀਗੜ੍ਹ 'ਤੇ ਦਾਅਵਾ?

ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਜੋ 1947 'ਚ ਦੇਸ਼ ਵੰਡ ਸਮੇਂ ਪਾਕਿਸਤਾਨ ਦਾ ਹਿੱਸਾ ਬਣਿਆ। 1952 ਤੋਂ 1966 ਤਕ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਿਆ ਰਿਹਾ। 1966 'ਚ ਪੰਜਾਬ ਦੀ ਵੰਡ ਹੋਈ ਤੇ ਹਰਿਆਣਾ ਨਵਾਂ ਸੂਬਾ ਬਣਿਆ। ਉਦੋਂ ਤੋਂ ਹੀ ਇਹ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਮੰਨਿਆ ਜਾਣ ਲੱਗਾ। ਚੰਡੀਗੜ੍ਹ ਦੀ ਜਾਇਦਾਦ ਪੰਜਾਬ ਦੇ ਹੱਕ 'ਚ 60:40 ਅਨੁਪਾਤ ਦੇ ਹਿਸਾਬ ਨਾਲ ਵੰਡੀ ਜਾਣੀ ਸੀ।

ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਲਾਨ ਕੀਤਾ ਸੀ ਕਿ ਨਿਰਧਾਰਤ ਤੌਰ 'ਤੇ ਹਰਿਆਣਾ ਦੀ ਆਪਣੀ ਰਾਜਧਾਨੀ ਹੋਵੇਗੀ ਤੇ ਚੰਡੀਗੜ੍ਹ ਪੰਜਾਬ 'ਚ ਜਾਵੇਗਾ। ਲੋਕ ਸਭਾ 'ਚ ਜਮ੍ਹਾ ਹੋਏ ਦਸਤਾਵੇਜ਼ਾਂ ਦੇ ਮੁਤਾਬਕ ਕੇਂਦਰ ਨੇ ਇਸ ਸਬੰਧੀ 29 ਜਨਵਰੀ, 1970 ਨੂੰ ਰਸਮੀ ਤੌਰ 'ਤੇ ਕਿਹਾ ਸੀ ਕਿ ਦੋਵਾਂ ਸੂਬਿਆਂ ਦੇ ਦਾਅਵਿਆਂ ਨੂੰ ਬੜੇ ਧਿਆਨ ਨਾਲ ਦੇਖਣ ਤੋਂ ਬਾਅਦ, ਚੰਡੀਗੜ੍ਹ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਪੰਜਾਬ 'ਚ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ 1985 'ਚ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ 26 ਜਨਵਰੀ, 1986 ਨੂੰ ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਜਾਣਾ ਸੀ ਪਰ ਰਾਜੀਵ ਗਾਂਧੀ ਸਰਕਾਰ ਨੇ ਐਨ ਆਖਰੀ ਮੌਕੇ 'ਤੇ ਆਪਣਾ ਫੈਸਲਾ ਵਾਪਸ ਲੈ ਲਿਆ ਸੀ।

ਹਰਿਆਣੇ ਦਾ ਕੀ ਦਾਅਵਾ ਹੈ?

1970 ਦੇ ਦਸਤਾਵੇਜ਼ਾਂ ਦੇ ਮੁਤਾਬਕ ਕੇਂਦਰ ਨੇ ਚੰਡੀਗੜ੍ਹ ਸ਼ਹਿਰ ਨੂੰ ਵੰਡਣ ਸਮੇਤ ਮਾਮਲਾ ਸੁਲਝਾਉਣ ਲਈ ਕਈ ਵਿਕਲਪਾਂ 'ਤੇ ਵਿਚਾਰ ਕੀਤਾ ਸੀ ਪਰ ਇਹ ਸੰਭਵ ਨਹੀਂ ਸੀ ਕਿਉਂਕਿ ਚੰਡੀਗੜ੍ਹ ਇਕ ਸੂਬੇ ਦੀ ਰਾਜਧਾਨੀ ਵਜੋਂ ਕੰਮ ਕਰਨ ਲਈ ਯੋਜਨਾਬੱਧ ਸ਼ਹਿਰ ਵਜੋਂ ਬਣਾਇਆ ਗਿਆ ਸੀ। ਹਰਿਆਣਾ ਨੂੰ ਕਿਹਾ ਗਿਆ ਸੀ ਕਿ ਉਹ ਸਿਰਫ ਪੰਜ ਸਾਲਾਂ ਲਈ ਚੰਡੀਗੜ੍ਹ 'ਚ ਦਫਤਰ ਤੇ ਰਿਹਾਇਸ਼ਾਂ ਦੀ ਵਰਤੋਂ ਉਦੋਂ ਤਕ ਕਰੇਗਾ ਜਦੋਂ ਤਕ ਉਹ ਆਪਣੀ ਨਵੀਂ ਰਾਜਧਾਨੀ ਨਹੀਂ ਬਣਾਉਂਦਾ। ਕੇਂਦਰ ਨੇ ਹਰਿਆਣਾ ਨੂੰ 10 ਕਰੋੜ ਰੁਪਏ ਗਰਾਂਟ ਤੇ ਨਵੀਂ ਪੂੰਜੀ ਸਥਾਪਤ ਕਰਨ ਲਈ ਬਰਾਬਰ ਦੇ ਕਰਜ਼ੇ ਦੀ ਪੇਸ਼ਕਸ਼ ਕੀਤੀ ਸੀ।

ਸਾਲ 2018 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਦੇ ਵਿਕਾਸ ਲਈ ਇਕ ਵਿਸੇਸ਼ ਸੰਸਥਾ ਸਥਾਪਤ ਕਰਨ ਦਾ ਸੁਝਾਅ ਦਿੱਤਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਇਹ ਸ਼ਹਿਰ ਨਿਰੋਲ ਪੰਜਾਬ ਦਾ ਹੈ। ਇੱਥੋਂ ਤਕ ਕਿ ਆਪਣੇ ਹਿੱਸੇ 'ਚ ਹਰਿਆਣਾ ਵੱਖਰੇ ਤੌਰ 'ਤੇ ਹਾਈਕੋਰਟ ਦੀ ਮੰਗ ਵੀ ਕਰ ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

MP ਅੰਮ੍ਰਿਤਪਾਲ ਸਿੰਘ 2027 ਦੀ ਪੰਜਾਬ ਵਿਧਾਨ ਸਭਾ ਚੋਣ ਲੜਣਗੇ , ਰਿਹਾਅ ਨਾ ਹੋਏ ਤਾਂ ਅਸਾਮ ਜੇਲ੍ਹ ਤੋਂ ਹੀ ਹੋਣਗੇ ਉਮੀਦਵਾਰ
MP ਅੰਮ੍ਰਿਤਪਾਲ ਸਿੰਘ 2027 ਦੀ ਪੰਜਾਬ ਵਿਧਾਨ ਸਭਾ ਚੋਣ ਲੜਣਗੇ , ਰਿਹਾਅ ਨਾ ਹੋਏ ਤਾਂ ਅਸਾਮ ਜੇਲ੍ਹ ਤੋਂ ਹੀ ਹੋਣਗੇ ਉਮੀਦਵਾਰ
Batala ਦੇ ਕਸਤੀਵਾਲ 'ਚ 50 ਸਾਲਾ ਵਿਅਕਤੀ ਲਾਪਤਾ, ਸੜਕ 'ਤੇ ਮਿਲੀਆਂ ਚੱਪਲਾਂ, ਪਰਿਵਾਰ ਨੇ ਜਤਾਇਆ ਅਗਵਾ ਹੋਣ ਦਾ ਸ਼ੱਕ
Batala ਦੇ ਕਸਤੀਵਾਲ 'ਚ 50 ਸਾਲਾ ਵਿਅਕਤੀ ਲਾਪਤਾ, ਸੜਕ 'ਤੇ ਮਿਲੀਆਂ ਚੱਪਲਾਂ, ਪਰਿਵਾਰ ਨੇ ਜਤਾਇਆ ਅਗਵਾ ਹੋਣ ਦਾ ਸ਼ੱਕ
Punjab News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਕੱਲ੍ਹ CM ਨਿਵਾਸ 'ਤੇ ਇਕੱਠੇ ਹੋਣਗੇ ਮੰਤਰੀ; ਮਾਨਸੂਨ ਸੈਸ਼ਨ ਸਣੇ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ..
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਕੱਲ੍ਹ CM ਨਿਵਾਸ 'ਤੇ ਇਕੱਠੇ ਹੋਣਗੇ ਮੰਤਰੀ; ਮਾਨਸੂਨ ਸੈਸ਼ਨ ਸਣੇ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ..
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੱਥੇ EV ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਬਾਈਕ ਅਤੇ ਆਟੋ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ, ਜਾਣੋ ਪੂਰੀ ਜਾਣਕਾਰੀ
ਇੱਥੇ EV ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਬਾਈਕ ਅਤੇ ਆਟੋ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ, ਜਾਣੋ ਪੂਰੀ ਜਾਣਕਾਰੀ
 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'
 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'
Big News: ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...
ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ
Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ
Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...
ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...
ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
Punjab News: ਪੰਜਾਬ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ, ਜਾਣੋ ਕਿਵੇਂ ਆਇਆ ਕਾਬੂ? ਜਾਅਲੀ ਪਾਸਪੋਰਟ 'ਤੇ ਗਿਆ ਸੀ ਵਿਦੇਸ਼; 4 ਕਤਲ ਮਾਮਲਿਆਂ 'ਚ ਸ਼ਾਮਲ...
ਪੰਜਾਬ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ, ਜਾਣੋ ਕਿਵੇਂ ਆਇਆ ਕਾਬੂ? ਜਾਅਲੀ ਪਾਸਪੋਰਟ 'ਤੇ ਗਿਆ ਸੀ ਵਿਦੇਸ਼; 4 ਕਤਲ ਮਾਮਲਿਆਂ 'ਚ ਸ਼ਾਮਲ...
Embed widget