ਸਹੁਰਿਆਂ ਦੇ ਪੈਸਿਆਂ ‘ਤੇ ਵਿਦੇਸ਼ ਗਈ ਨੂੰਹ ਨੇ ਬਦਲੇ ਤੇਵਰ, ਜਾਂਦਿਆਂ ਹੀ ਕਰ’ਤਾ ਵੱਡਾ ਕਾਂਡ, ਪਤੀ ਵੀ ਰਹਿ ਗਿਆ ਹੈਰਾਨ
Punjab News: ਗੁਰਦਾਸਪੁਰ ਵਿੱਚ ਇੱਕ ਕੁੜੀ ਨੂੰ ਉਸ ਦੇ ਸਹੁਰਿਆਂ ਨੇ ਲੱਖਾਂ ਰੁਪਏ ਖਰਚ ਕਰ ਕੇ ਵਿਦੇਸ਼ ਭੇਜਿਆ। ਪਰ ਵਿਦੇਸ਼ ਪਹੁੰਚਦਿਆਂ ਹੀ ਕੁੜੀ ਨੇ ਆਪਣਾ ਇਰਾਦਾ ਬਦਲ ਲਿਆ।

Punjab News: ਗੁਰਦਾਸਪੁਰ ਵਿੱਚ ਇੱਕ ਕੁੜੀ ਨੂੰ ਉਸ ਦੇ ਸਹੁਰਿਆਂ ਨੇ ਲੱਖਾਂ ਰੁਪਏ ਖਰਚ ਕਰ ਕੇ ਵਿਦੇਸ਼ ਭੇਜਿਆ। ਉੱਥੇ ਹੀ ਵਿਆਹ ਤੋਂ ਪਹਿਲਾਂ ਕੁੜੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਕੁੜੀ ਉੱਥੇ ਪਹੁੰਚਣ ਤੋਂ ਬਾਅਦ ਆਪਣੇ ਪਤੀ ਨੂੰ ਸੱਦ ਲਵੇਗੀ। ਪਰ ਉੱਥੇ ਵਿਦੇਸ਼ ਪਹੁੰਚਦਿਆਂ ਹੀ ਆਪਣੇ ਵਾਅਦੇ ਤੋਂ ਮੁਕਰ ਗਈ।
ਇਸ ਤੋਂ ਬਾਅਦ ਸਿਟੀ ਪੁਲਿਸ ਸਟੇਸ਼ਨ ਨੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਤਨੀ ਦਾ ਇਰਾਦਾ ਬਦਲਣ ਤੋਂ ਬਾਅਦ ਪਤੀ ਵੀ ਹੈਰਾਨ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹਾ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਿਆ ਹੈ। ਇਸ ਤੋਂ ਬਾਅਦ ਇੱਕ ਨੌਜਵਾਨ ਨੇ ਖੁਦਕੁਸ਼ੀ ਵੀ ਕਰ ਲਈ ਸੀ।
ਮੁੰਡੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਅਲੀਸ਼ਾ ਨਾਲ 11 ਜਨਵਰੀ 2023 ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ, ਲੜਕੀ ਦੇ ਪਰਿਵਾਰ ਨੇ ਕਿਹਾ ਸੀ ਕਿ ਵਿਆਹ ਤੋਂ ਬਾਅਦ ਅਲੀਸ਼ਾ ਸਟੱਡੀ ਵੀਜ਼ੇ 'ਤੇ ਯੂਕੇ ਜਾਵੇਗੀ। ਉੱਥੇ ਜਾਣ ਦਾ ਖਰਚਾ ਦੋਵੇਂ ਪਰਿਵਾਰ ਚੁੱਕਣਗੇ। ਉਸ ਅਨੁਸਾਰ, ਸਭ ਕੁਝ ਠੀਕ ਰਿਹਾ। ਪਰਿਵਾਰ ਨੇ ਬਹੁਤ ਖੁਸ਼ੀ ਨਾਲ ਵਿਆਹ ਕੀਤਾ।
ਸਪਾਊਜ਼ ਵੀਜ਼ੇ 'ਤੇ ਸੱਦਣ ਤੋਂ ਕੀਤਾ ਮਨ੍ਹਾ
ਜਿਵੇਂ ਦੋਹਾਂ ਪਰਿਵਾਰਾਂ ਵਿਚਾਲੇ ਗੱਲਬਾਤ ਹੋਈ ਸੀ, ਉਸੇ ਅਨੁਸਾਰ ਸਭ ਕੁਝ ਹੋੋਇਆ। ਦੋਵਾਂ ਦਾ ਵਿਆਹ ਹੋ ਗਿਆ। ਵਾਅਦੇ ਅਨੁਸਾਰ, ਅਲੀਸ਼ਾ ਨੂੰ ਲਗਭਗ 14-15 ਲੱਖ ਰੁਪਏ ਖਰਚ ਕਰਕੇ ਯੂਕੇ ਭੇਜਿਆ ਗਿਆ। ਯੂਕੇ ਪਹੁੰਚਣ ਤੋਂ ਬਾਅਦ, ਅਲੀਸ਼ਾ ਨੇ ਆਪਣੇ ਪਤੀ ਨੂੰ ਸਪਾਊਜ਼ ਵੀਜ਼ੇ 'ਤੇ ਸੱਦਣਾ ਸੀ ਪਰ ਉੱਥੇ ਜਾ ਕੇ ਉਸ ਦਾ ਇਰਾਦਾ ਬਦਲ ਗਿਆ।
ਲੜਕੀ ਨੇ ਆਪਣੇ ਪਿਤਾ ਇੰਦਰਜੀਤ ਸਿੰਘ ਭਗਤ ਅਤੇ ਆਸ਼ਾ ਰਾਣੀ ਨਾਲ ਸਲਾਹ ਕੀਤੀ। ਇਸ ਤੋਂ ਬਾਅਦ, ਪਤੀ ਦਾ ਵੀਜ਼ਾ ਲਵਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਤਰ੍ਹਾਂ ਉਸ ਨਾਲ ਧੋਖਾ ਹੋਇਆ। ਪੁਲਿਸ ਨੇ ਤਿੰਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















