ਚੰਡੀਗੜ੍ਹ: "ਪਾਰਟੀ ਹਾਈ ਕਮਾਨ ਜਿਸ ਨੂੰ ਵੀ ਹੁਕਮ ਦੇਵੇਗੀ, ਓਹੀ ਗੁਰਦਾਸਪੁਰ ਚੋਣ ਲੜੇਗਾ। ਮੈਂ ਸਾਰੀਆਂ ਭਾਵਨਾਵਾਂ ਪਾਰਟੀ ਤੱਕ ਭੇਜ ਦਿੱਤੀਆਂ ਦਿੱਤੀਆਂ ਹਨ ਤੇ ਫੈਸਲਾ ਜਲਦ ਹੋਵੇਗਾ।" ਇਹ ਗੱਲ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਜ਼ਿਮਨੀ ਚੋਣ ਬਾਰੇ ਕਹੀ ਹੈ। ਦਰਅਸਲ ਇਸ ਚੋਣ ਬਾਰੇ ਸੁਨੀਲ ਜਾਖੜ ਦੇ ਨਾਂ 'ਤੇ ਚਰਚਾ ਹੋ ਰਹੀ ਹੈ।


ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਵੀ ਉਸ ਹਲਕੇ ਤੋਂ ਹੈ ਤੇ ਉਹ ਵੀ ਦਾਅਵੇਦਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਉਮੀਦਵਾਰ ਬਣਾਏਗੀ ਸਭ ਉਸ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਵਿਦੇਸ਼ ਤੋਂ ਆਉਣ ਮਗਰੋਂ ਜਲਦ ਹੀ ਟਿਕਟ ਬਾਰੇ ਫੈਸਲਾ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਹੈ ਤੇ ਸਾਡੇ ਲਈ ਹਿੰਦੂ ਉਮੀਦਵਾਰ ਕੋਈ ਮਸਲਾ ਨਹੀਂ। ਉਨ੍ਹਾਂ ਕਿਹਾ ਕਿ ਜੋ ਵੀ ਪਾਰਟੀ ਦੇ ਸਿਧਾਂਤਾਂ 'ਤੇ ਖਰਾ ਉਤਰੇਗਾ, ਉਸ ਨੂੰ ਪਾਰਟੀ ਟਿਕਟ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਗੁਰਦਾਸਪੁਰ ਚੋਣ ਜਿੱਤੇਗੀ ਕਿਉਂਕਿ ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ ਤੇ ਅਸੀਂ ਪਹਿਲਾਂ ਵੀ ਉੱਥੇ ਵਿਧਾਨ ਸਭਾ ਸੀਟਾਂ ਜਿੱਤੇ ਹਾਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਕੂੜ ਪ੍ਰਚਾਰ ਤੋਂ ਬਿਨਾਂ ਹੋਰ ਕੁਝ ਨਹੀਂ।