ਸਰਦੀ ਦੇ ਮੌਸਮ ਬਾਰੇ ਵੱਡੀ ਭਵਿੱਖਬਾਣੀ, ਵਿਗਿਆਨੀਆਂ ਵੱਲੋਂ ਚੇਤਾਵਨੀ...ਹੜ੍ਹਾਂ ਤੋਂ ਬਾਅਦ ਠੰਡ ਵੀ ਤੋੜੇਗੀ ਕਈ ਰਿਕਾਰਡ
ਉੱਤਰ ਭਾਰਤ ਦੇ ਵਿੱਚ ਇਸ ਵਾਰ ਪਹਿਲਾਂ ਬਾਰਿਸ਼ ਦੇ ਪਾਣੀ ਨੇ ਕਹਿਰ ਮਚਾਇਆ ਹੁਣ ਮੌਸਮ ਵਿਗਿਆਨੀਆਂ ਦੀ ਡਰਾਉਣ ਵਾਲੀ ਭਵਿੱਖਬਾਣੀ ਸਾਹਮਣੇ ਆਈ ਹੈ। ਜੀ ਹਾਂ ਇਸ ਵਾਰ ਠੰਡ ਸਿਰੇ ਦੀ ਪਏਗੀ। ਸੰਘਣੀ ਧੁੰਦ ਲੋਕਾਂ ਨੂੰ ਪ੍ਰੇਸ਼ਾਨ ਕਰੇਗੀ।

ਉੱਤਰ ਭਾਰਤ ਵਿੱਚ ਇਸ ਵਾਰ ਸਰਦੀਆਂ ਬਹੁਤ ਹੀ ਸਖਤ ਹੋਣ ਵਾਲੀਆਂ ਹਨ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ 2025 ਦੀ ਸਰਦੀ ਹੁਣ ਤੱਕ ਦੇ ਕਈ ਰਿਕਾਰਡ ਤੋੜ ਸਕਦੀ ਹੈ। ਇਸ ਵਾਰ ਸਿਰਫ਼ ਸਰਦੀ ਹੀ ਨਹੀਂ, ਸਗੋਂ ਸੰਘਣੀ ਧੁੰਦ ਅਤੇ ਠੰਡੀ ਹਵਾਵਾਂ ਵੀ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣਨਗੀਆਂ।
ਮੌਸਮ ਵਿਭਾਗ ਦੇ ਅਨੁਸਾਰ, ਅਕਤੂਬਰ 2025 ਦੇ ਪਹਿਲੇ ਹਫ਼ਤੇ ਤੋਂ ਹੀ ਸਰਦੀ ਦੀ ਹਲਕੀ ਝਲਕ ਸ਼ੁਰੂ ਹੋ ਜਾਵੇਗੀ। ਦੁਸਹਿਰੇ ਅਤੇ ਦਿਵਾਲੀ ਦੇ ਦੌਰਾਨ ਹਲਕੀ ਸਰਦੀ ਮਹਿਸੂਸ ਹੋਵੇਗੀ, ਪਰ ਤਿਉਹਾਰਾਂ ਤੋਂ ਬਾਅਦ ਜਿਵੇਂ-ਜਿਵੇਂ ਤਾਪਮਾਨ ਘਟੇਗਾ, ਸਰਦੀ ਹੋਰ ਤੇਜ਼ ਹੋਵੇਗੀ। ਦਸੰਬਰ ਅਤੇ ਜਨਵਰੀ ਦੇ ਮਹੀਨੇ ਠੰਡ ਆਪਣੇ ਚਰਮ 'ਤੇ ਹੋਏਗੀ। ਇਸ ਦੌਰਾਨ ਘੱਟੋ-ਘੱਟ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਰਜਾਈਆਂ ਅਤੇ ਕੰਬਲ ਵੀ ਘੱਟ ਪੈ ਸਕਦੇ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਇੰਨੀ ਤੇਜ਼ ਹੋਵੇਗੀ ਕਿ ਰਜਾਈਆਂ ਅਤੇ ਕੰਬਲ ਵੀ ਘੱਟ ਪੈ ਸਕਦੇ ਹਨ। ਉੱਤਰ ਭਾਰਤ ਦੇ ਕਈ ਰਾਜਾਂ—ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ—ਵਿੱਚ ਇਸਦਾ ਡੂੰਘਾ ਪ੍ਰਭਾਵ ਦੇਖਣ ਨੂੰ ਮਿਲੇਗਾ। ਠੰਡੀ ਹਵਾਵਾਂ ਕਾਰਨ ਲੋਕਾਂ ਲਈ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਸਕਦਾ ਹੈ।
ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਰਦੀ ਦੇ ਨਾਲ-ਨਾਲ ਸੰਘਣੀ ਧੁੰਦ ਵੀ ਉੱਤਰ ਭਾਰਤ ਨੂੰ ਆਪਣੀ ਚਪੇਟ ਵਿੱਚ ਲਏਗੀ। ਦਸੰਬਰ ਅਤੇ ਜਨਵਰੀ ਵਿੱਚ ਧੁੰਦ ਦਾ ਪ੍ਰਭਾਵ ਇੰਨਾ ਡੂੰਘਾ ਹੋਵੇਗਾ ਕਿ ਸਵੇਰੇ ਅਤੇ ਰਾਤ ਦੇ ਸਮੇਂ ਵਿਜ਼ੀਬਿਲਟੀ ਕਾਫ਼ੀ ਘੱਟ ਹੋ ਸਕਦੀ ਹੈ। ਇਸਦਾ ਸਿੱਧਾ ਪ੍ਰਭਾਵ ਸੜਕ, ਰੇਲ ਅਤੇ ਹਵਾਈ ਯਾਤਰਾ ‘ਤੇ ਪਵੇਗਾ। ਠੰਡੀ ਹਵਾਵਾਂ ਅਤੇ ਸੰਘਣੀ ਧੁੰਦ ਮਿਲ ਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦੇਣਗੀਆਂ।
ਇਸਦੇ ਨਾਲ-ਨਾਲ, 2 ਤੋਂ 5 ਅਕਤੂਬਰ ਦੇ ਦਰਮਿਆਨ ਮੌਨਸੂਨ ਪੂਰੀ ਤਰ੍ਹਾਂ ਵਿੱਡਾ ਹੋ ਜਾਣ ਦੀ ਸੰਭਾਵਨਾ ਹੈ। ਇਸਦੇ ਤੁਰੰਤ ਬਾਅਦ ਉੱਤਰ ਭਾਰਤ ਵਿੱਚ ਪੱਛਮੀ ਹਵਾਵਾਂ ਦਾ ਦਬਾਅ ਵਧੇਗਾ, ਜਿਸ ਨਾਲ ਤਾਪਮਾਨ ਵਿੱਚ ਤੇਜ਼ੀ ਨਾਲ ਘਟਾਓ ਆਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਸਰਦੀ ਦਾ ਮੌਸਮ ਨਾ ਸਿਰਫ਼ ਕੜਾ ਹੋਵੇਗਾ, ਸਗੋਂ ਲੰਬਾ ਵੀ ਰਹੇਗਾ, ਜੋ ਫਰਵਰੀ ਤੱਕ ਜਾਰੀ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















