ਲੁਧਿਆਣਾ: ਇੱਥੇ ਦੀ ਐਸਟੀਐਫ ਤੇ ਕਾਉਂਟਰ ਇੰਟੈਲੀਜੈਂਸ ਨੇ ਜੁਆਇੰਟ ਆਪ੍ਰੇਸ਼ਾਨ ਦੌਰਾਨ ਇੱਕ ਕਿਲੋ 57 ਗ੍ਰਾਮ ਹੈਰੋਇਨ, ਇੱਕ ਲੱਖ ਦੋ ਹਜ਼ਾਰ ਰੁਪਏ ਡਰੱਗ ਮਨੀ, 20 ਮੋਬਾਈਲ ਫੋਨ ਤੇ 10 ਘੜੀਆਂ ਨਾਲ ਤਿੰਨ ਕਾਰਾਂ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨਾਲ ਇੱਕ ਔਰਤ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਇਲਾਕਿਆਂ ਵਿੱਚੋਂ ਸਸਤੀ ਕੀਮਤ ‘ਚ ਹੈਰੋਇਨ ਲਿਆਉਂਦੇ ਸੀ ਤੇ ਇੱਥੇ ਨਸ਼ਾ ਤਸਕਰਾਂ ਨੂੰ ਵੇਚਦੇ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਹਰਪ੍ਰੀਤ ਸਿੰਘ ਉਰਫ ਨੈਟੀ ਤੇ ਸਰਬਜੀਤ ਕੌਰ ਨਾਂ ਦੇ ਪਤੀ-ਪਤਨੀ ਵੀ ਗ੍ਰਿਫ਼ਤਾਰ ਹੋਏ ਹਨ।
ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਬੀਆਰਐਸ ਨਗਰ ਤੋਂ ਇਨ੍ਹਾਂ ਨੂੰ ਕਾਬੂ ਕੀਤਾ ਤੇ ਇਹ ਸਾਰਾ ਸਾਮਾਨ ਬਰਾਮਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੀਤੇ ਅੱਠ ਸਾਲਾ ਤੋਂ ਉਹ ਨਸ਼ਾ ਤਸਕਰੀ ਦੇ ਕੰਮ ‘ਚ ਸ਼ਾਮਲ ਹੈ। ਮੁਲਜ਼ਮਾਂ ‘ਤੇ ਵੱਖ-ਵੱਖ ਥਾਣਿਆਂ ‘ਚ ਮਾਮਲੇ ਦਰਜ ਹਨ ਜਿਨ੍ਹਾਂ ‘ਤੇ ਜਾਂਚ ਚਲ ਰਹੀ ਹੈ।
ਹੈਰੋਇਨ, ਲੱਖਾਂ ਦੀ ਡਰੱਗ ਮਨੀ ਸਣੇ ਔਰਤ ਤੇ ਦੋ ਮੁਲਜ਼ਮ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
20 Aug 2019 05:58 PM (IST)
ਲੁਧਿਆਣਾ ਦੀ ਐਸਟੀਐਫ ਤੇ ਕਾਉਂਟਰ ਇੰਟੈਲੀਜੈਂਸ ਨੇ ਜੁਆਇੰਟ ਆਪ੍ਰੇਸ਼ਾਨ ਦੌਰਾਨ ਇੱਕ ਕਿਲੋ 57 ਗ੍ਰਾਮ ਹੈਰੋਇਨ, ਇੱਕ ਲੱਖ ਦੋ ਹਜ਼ਾਰ ਰੁਪਏ ਡਰੱਗ ਮਨੀ, 20 ਮੋਬਾਈਲ ਫੋਨ ਤੇ 10 ਘੜੀਆਂ ਨਾਲ ਤਿੰਨ ਕਾਰਾਂ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
- - - - - - - - - Advertisement - - - - - - - - -