ਦਿਨ-ਦਿਹਾੜੇ ਅਣਪਛਾਤਿਆਂ ਵੱਲੋਂ ਮਹਿਲਾ ਦਾ ਘਰ ਅੰਦਰ ਕਤਲ
ਗੁਰਦਾਸਪੂਰ ਦੇ ਬਟਾਲਾ ਦੇ ਬੇੜੀਆਂ ਮੁਹੱਲਾ ਦੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦਿਨ ਦਿਹਾੜੇ ਘਰ 'ਚ ਵੜ੍ਹ ਕੇ ਅਣਪਛਾਤੇ ਲੋਕਾਂ ਵਲੋਂ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ।ਕਤਲ ਦਾ ਕਾਰਨ ਤਾਂ ਅਜੇ ਤਕ ਪਤਾ ਨਹੀਂ ਚੱਲ ਸਕਿਆ ਹੈ।

ਬਟਾਲਾ: ਗੁਰਦਾਸਪੂਰ ਦੇ ਬਟਾਲਾ ਦੇ ਬੇੜੀਆਂ ਮੁਹੱਲਾ ਦੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦਿਨ ਦਿਹਾੜੇ ਘਰ 'ਚ ਵੜ੍ਹ ਕੇ ਅਣਪਛਾਤੇ ਲੋਕਾਂ ਵਲੋਂ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ।ਕਤਲ ਦਾ ਕਾਰਨ ਤਾਂ ਅਜੇ ਤਕ ਪਤਾ ਨਹੀਂ ਚੱਲ ਸਕਿਆ ਹੈ।
ਜਾਣਕਾਰੀ ਮੁਤਾਬਿਕ ਬੇੜੀਆਂ ਮੁਹੱਲਾ ਦੀ ਰਹਿਣ ਵਾਲੀ ਪ੍ਰਵੇਸ਼ (50) ਘਰ ਵਿੱਚ ਇਕਲੀ ਸੀ। ਮ੍ਰਿਤਕਾ ਪ੍ਰਵੇਸ਼ ਦਾ ਪਤੀ ਅਤੇ ਬੱਚੇ ਦੁਕਾਨ ਤੇ ਸਨ। ਪ੍ਰਵੇਸ਼ ਦੇ ਪਤੀ ਨਰਿੰਦਰ ਨੇ ਰੋਜ ਦੀ ਤਰ੍ਹਾਂ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਛਾਲੂ ਨੂੰ ਘਰ ਰੋਟੀ ਵਾਲਾ ਡੱਬਾ ਲੈਣ ਲਈ ਭੇਜਿਆ ਸੀ, ਜਿਸ ਤੋਂ ਇਸ ਸਾਰੀ ਘਟਨਾ ਦਾ ਪਤਾ ਲਗਾ।
ਜਾਣਕਾਰੀ ਦਿੰਦੇ ਹੋਏ ਰੋਟੀ ਲੈਣ ਘਰ ਗਏ ਛਾਲੂ ਨੇ ਦਸੀਆ ਕਿ, ਉਹ ਜਦੋਂ ਰੋਟੀ ਲੈਣ ਘਰ ਆਇਆ ਤਾਂ ਘਰ ਦਾ ਮੁੱਖ ਦਰਵਾਜਾ ਖੁੱਲ੍ਹਾ ਹੋਇਆ ਹੈ, ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ, ਪ੍ਰਵੇਸ਼ ਜ਼ਮੀਨ ਤੇ ਡਿੱਗੀ ਹੋਈ ਸੀ ਅਤੇ ਉਸਦੇ ਸਿਰ ਵਿੱਚੋਂ ਖੂਨ ਵਗ ਰਿਹਾ ਸੀ, ਕੋਲ ਕੱਚ ਦੀਆਂ ਬੋਤਲਾਂ ਵੀ ਟੂਟੀਆਂ ਹੋਇਆ ਸਨ ਅਤੇ ਸਮਾਨ ਵੀ ਖਿਲਰਿਆ ਹੋਇਆ ਸੀ।
ਬਾਅਦ ਵਿਚ ਉਸਨੇ ਅਪਣੇ ਮਾਲਿਕ ਨੂੰ ਫੋਨ ਕਰਕੇ ਘਰ ਬੁਲਾਇਆ ਅਤੇ ਪ੍ਰਵੇਸ਼ ਨੂੰ ਹਸਪਤਾਲ ਲੈਕੇ ਗਏ, ਪਰ ਪ੍ਰਵੇਸ਼ ਦੀ ਮੌਤ ਹੋ ਚੁੱਕੀ ਸੀ।
ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦਸਿਆ ਕਿ ਸੂਚਨਾ ਮਿਲੀ ਸੀ, ਕਿ ਬੇੜੀਆਂ ਮੁਹੱਲਾ 'ਚ ਕਿਸੇ ਮਹਿਲਾ ਦੀ ਹੱਤਿਆ ਹੋਈ ਹੈ, ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ, ਮੁਹੱਲੇ ਦੀ ਰਹਿਣ ਵਾਲੀ ਪ੍ਰਵੇਸ਼ ਦੀ ਹੱਤਿਆ ਹੋਈ ਹੈ, ਪੁਲਿਸ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।ਪੁਲਿਸ ਨੇ ਆਪਣਾ ਫੋਟੋਗ੍ਰਾਫਰ ਅਤੇ ਫਿੰਗਰ ਪ੍ਰਿੰਟ ਲੈਣ ਵਾਲੇ ਬੁਲਾ ਲਏ ਹਨ।ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।






















