ਪੜਚੋਲ ਕਰੋ
ਪਾਕਿਸਤਾਨੋਂ ਭੱਜ ਭਾਰਤ 'ਚ ਵੜੀ ਔਰਤ ਨੂੰ ਬੀਐਸਐਫ ਨੇ ਮਾਰੀ ਗੋਲ਼ੀ
ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ ਦੀ ਗੋਲ਼ੀ ਕਾਰਨ ਪਾਕਿਸਤਾਨੀ ਔਰਤ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਦਾ ਨਾਂ ਗੁਲਸ਼ਨ ਹੈ ਤੇ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਥਾਣੀਂ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਵਿੱਚ ਸੀ। ਇਸ ਸਮੇਂ ਜ਼ਖ਼ਮੀ ਮਹਿਲਾ ਦਾ ਅੰਮ੍ਰਿਤਸਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਦੀ ਬਸੰਤਰ ਬਾਰਡਰ ਪੋਸਟ 'ਤੇ ਤਾਇਨਾਤ 10ਵੀਂ ਬਟਾਲੀਅਨ ਨੇ ਦੇਰ ਰਾਤ ਪਾਕਿਸਤਾਨ ਵਾਲੇ ਪਾਸਿਓਂ ਔਰਤ ਨੂੰ ਭਾਰਤ ਵਿੱਚ ਦਾਖ਼ਲ ਹੁੰਦੇ ਵੇਖਿਆ। ਜਵਾਨਾਂ ਨੇ ਤੁਰੰਤ ਉਸ ਨੂੰ ਲਲਕਾਰਿਆ, ਪਰ ਉਹ ਨਾ ਰੁਕੀ ਤਾਂ ਜਵਾਨਾਂ ਨੇ ਉਸ 'ਤੇ ਗੋਲ਼ੀ ਚਲਾ ਦਿੱਤੀ। ਗੋਲ਼ੀ ਵੱਜਦਿਆਂ ਹੀ ਔਰਤ ਉੱਥੇ ਹੀ ਡਿੱਗ ਪਈ। ਜਵਾਨਾਂ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਗੁਰਦਾਸਪੁਰ ਦੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਜ਼ਖ਼ਮੀ ਔਰਤ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਫਿਲਹਾਲ ਲੜਕੀ ਸਦਮੇ ਵਿੱਚ ਹੈ ਤੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ। ਉਸ ਦਾ ਇਲਾਜ ਚੱਲ ਰਿਹਾ ਹੈ ਤੇ ਹਾਲਤ ਸਥਿਰ ਹੈ। ਉਸ ਨੂੰ ਕੰਡਿਆਲੀ ਤਾਰ ਤੇ ਗੋਲ਼ੀ ਦੇ ਜ਼ਖ਼ਮ ਹਨ। ਉਕਤ ਮਹਿਲਾ 'ਤੇ ਪੁਲਿਸ ਦਾ ਪਹਿਰਾ ਵੀ ਲਾਇਆ ਗਿਆ ਹੈ ਤੇ ਡਾਕਟਰਾਂ ਵੱਲੋਂ ਆਪ੍ਰੇਸ਼ਨ ਕਰਨ ਮਗਰੋਂ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਕ੍ਰਿਕਟ
Advertisement