ਪੜਚੋਲ ਕਰੋ
Advertisement
ਘਰੋਂ ਮਾਂ ਦੀ ਦਵਾਈ ਲੈਣ ਗਏ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਮਿਲੀ ਲਾਸ਼ , ਖ਼ਬਰ ਮਿਲਦਿਆਂ ਦਾਦੇ ਨੇ ਵੀ ਜ਼ਹਿਰ ਨਿਗਲ ਕੀਤੀ ਆਤਮ ਹੱਤਿਆ
Taran Taran News : ਤਰਨਤਾਰਨ ਦੇ ਪਿੰਡ ਵਈਪੁਈ ਦੇ 20 ਸਾਲਾ ਨੌਜਵਾਨ ਦੀ ਪਿੰਡ ਤੋਂ ਕੁੱਝ ਦੂਰੀ 'ਤੇ ਖਾਲੀ ਕਮਰੇ ਵਿੱਚੋ ਭੇਦਭਰੇ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜ਼ਵਾਨ ਘਰੋਂ ਮੋਟਰਸਾਈਕਲ 'ਤੇ
Taran Taran News : ਤਰਨਤਾਰਨ (Taran Taran ) ਦੇ ਪਿੰਡ ਵਈਪੁਈ ਦੇ 20 ਸਾਲਾ ਨੌਜਵਾਨ ਦੀ ਪਿੰਡ ਤੋਂ ਕੁੱਝ ਦੂਰੀ 'ਤੇ ਖਾਲੀ ਕਮਰੇ ਵਿੱਚੋ ਭੇਦਭਰੇ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜ਼ਵਾਨ ਘਰੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਂ ਦੀ ਦਵਾਈ ਲੈਣ ਗਿਆ ਸੀ ,ਜੋ ਦੇਰ ਰਾਤ ਤੱਕ ਘਰ ਨਹੀਂ ਪਰਤਿਆ। ਜਿਸ ਦੀ ਅੱਜ ਪਿੰਡ ਵਈਪੁਈ ਤੋਂ ਪਿੰਡ ਢੋਟੀਆ ਜਾਂਦੇ ਰਸਤੇ 'ਤੇ ਬਣੇ ਇੱਕ ਖਾਲੀ ਕਮਰੇ ਵਿੱਚ ਲਾਸ਼ ਬਰਾਮਦ ਹੋਈ ਹੈ।
ਮ੍ਰਿਤਕ ਨੌਜ਼ਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਲੇਟ ਦਿਲਬਾਗ ਸਿੰਘ ਵਾਸੀ ਵਈਪੁਈ ਵਜੋਂ ਹੋਈ ਹੈ। ਮ੍ਰਿਤਕ ਨੌਜ਼ਵਾਨ ਘਰੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਂ ਦੀ ਦਵਾਈ ਲੈਣ ਗਿਆ ਸੀ। ਮ੍ਰਿਤਕ ਨੌਜ਼ਵਾਨ ਦੀ ਲਾਸ਼ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਸਨ। ਇਸ ਦੁਖਦਾਈ ਖ਼ਬਰ ਨੂੰ ਸੁਣਦੇ ਸਾਰ ਮ੍ਰਿਤਕ ਨੌਜ਼ਵਾਨ ਦੇ ਦਾਦੇ ਲਖਬੀਰ ਸਿੰਘ ਨੇ ਵੀ ਜ਼ਹਿਰੀਲੀ ਦਵਾਈ ਨਿਗਲ ਲਈ ,ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।
ਇਸ ਮੌਕੇ 'ਤੇ ਪਹੁੰਚੀ ਪੁਲੀਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਦਵਿੰਦਰ ਸਿੰਘ ਦਾ ਮੋਟਰਸਾਈਕਲ ਵੀ ਗਾਇਬ ਹੈ। ਪੁਲੀਸ ਨੇ ਦੱਸਿਆ ਕਿ ਨੌਜ਼ਵਾਨ ਦੀ ਮੌਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕੁੱਝ ਕਿਹਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਬਠਿੰਡਾ 'ਚ ਕੂੜੇ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼ ,ਪੂਰੇ ਸ਼ਹਿਰ 'ਚ ਫੈਲੀ ਸਨਸਨੀ
ਇਹ ਵੀ ਪੜ੍ਹੋ :: ਪੰਜਾਬ 'ਚ 4 ਦਿਨਾਂ ਲਈ ਯੈਲੋ ਅਲਰਟ ਜਾਰੀ, ਹਰਿਆਣਾ ਵਿੱਚ 30 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਪੰਜਾਬ
ਸਿਹਤ
ਅਪਰਾਧ
Advertisement