ਜਲੰਧਰ: ਸਥਾਨਕ ਲਵਲੀ ਆਟੋਜ਼ ਸ਼ੋਅਰੂਮ ਵਿੱਚ ਇੱਕ ਲੜਕੇ ਨੇ ਪਹਿਲਾਂ ਉੱਥੇ ਕੰਮ ਕਰਨ ਵਾਲੀ ਲੜਕੀ ਨੂੰ ਗੋਲ਼ੀ ਮਾਰ ਦਿੱਤੀ। ਫਿਰ ਆਪਣੇ ਆਪ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਲਈ।

ਲੜਕੀ ਨੂੰ ਗੋਲ਼ੀ ਮਾਰਨ ਪਿੱਛੋਂ ਤੁਰੰਤ ਬਾਅਦ ਲੜਕੇ ਨੇ ਖ਼ੁਦਕੁਸ਼ੀ ਕਰ ਲਈ। ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲੜਕੀ ਦਾ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਹਲਪਤਾਲ ਦਾਖ਼ਲ ਕਰਵਾਇਆ ਗਿਆ ਹੈ।