ਕੈਪਟਨ ਨੇ ਹਟਾਈ ਬਾਜਵਾ ਦੀ ਸੁਰੱਖਿਆ, ਕਿਹਾ ਨਹੀਂ ਹੈ ਕੋਈ ਖ਼ਤਰਾ
ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਕਾਂਗਰਸੀਆਂ 'ਚ ਸ਼ੁਰੂ ਹੋਈ ਖਿੱਚੋ ਤਾਣ ਵੱਧਦੀ ਜਾ ਰਹੀ ਹੈ।ਕੈਪਟਨ ਤੇ ਬਾਜਵਾ ਦੀ ਲੜਾਈ 'ਚ ਹੁਣ ਨਵਾਂ ਟਵਿਸਟ ਆ ਗਿਆ ਹੈ।
ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਕਾਂਗਰਸੀਆਂ 'ਚ ਸ਼ੁਰੂ ਹੋਈ ਖਿੱਚੋ ਤਾਣ ਵੱਧਦੀ ਜਾ ਰਹੀ ਹੈ।ਕੈਪਟਨ ਤੇ ਬਾਜਵਾ ਦੀ ਲੜਾਈ 'ਚ ਹੁਣ ਨਵਾਂ ਟਵਿਸਟ ਆ ਗਿਆ ਹੈ।ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਤੇ ਹੁਣ ਕੈਪਟਨ ਸਰਕਾਰ ਨੇ ਕਾਊਂਟਰ ਅਟੈਕ ਕਰ ਦਿੱਤਾ ਹੈ।ਕੈਪਟਨ ਸਰਕਾਰ ਨੇ ਬਾਜਵਾ ਦੀ ਸੁਰੱਖਿਆ ਵਾਪਿਸ ਲੈ ਲਈ ਹੈ।
ਬਾਜਵਾ ਦੀ ਸੁਰੱਖਿਆ 'ਚ ਤਾਇਨਾਤ ਛੇ ਪੁਲਿਸ ਕਰਮਚਾਰੀ ਅਤੇ ਇੱਕ ਐਸਕੋਰਟ ਗੱਡੀ ਹਟਾ ਦਿੱਤੀ ਗਈ ਹੈ।ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਬਾਜਵਾ ਨੂੰ ਕੋਈ ਥ੍ਰੈਟ ਪ੍ਰਸਪਸ਼ਨ (threat perception) ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਵਲੋਂ ਦਿੱਤੀ ਗਈ ਜ਼ੈੱਡ ਸ਼੍ਰੇਣੀ ਸੁਰੱਖਿਆ ਵਾਪਿਸ ਲਈ ਜਾਂਦੀ ਹੈ।
ਪੁਲਿਸ ਵਲੋਂ ਬਾਜਵਾ ਨੂੰ 14 ਪੁਲਿਸ ਕਰਮੀ ਅਤੇ ਇੱਕ ਐਸਕੋਰਟ ਗੱਡੀ ਦਿੱਤੀ ਗਈ ਸੀ।ਇਸ ਵਿੱਚੋਂ 8 ਪੁਲਿਸ ਕਰਮਚਾਰੀ ਕੋਵਿਡ ਡਿਉਟੀ ਲਈ ਲਾਏ ਗਏ ਸਨ ਅਤੇ ਬਾਕੀ ਛੇ ਅੱਜ ਹੱਟਾ ਲਏ ਗਏ ਹਨ। ਪੰਜਾਬ ਸਰਕਾਰ ਨੇ ਕਿਹਾ ਬਾਜਵਾ ਨੂੰ ਜ਼ੀਰੋ ਥ੍ਰੈਟ ਹੈ।ਕੇਂਦਰ ਨੇ ਪ੍ਰਤਾਪ ਸਿੰਘ ਬਾਜਵਾ ਨੂੰ CISF ਸੁਰੱਖਿਆ ਦੇਣ ਤੋਂ ਪਹਿਲਾਂ ਰਾਜ ਸਰਕਾਰ ਦੀ ਕੋਈ ਰਿਪੋਰਟ ਨਹੀਂ ਲਈ ਸੀ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮਾਝਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 121 ਲੋਕਾਂ ਦੀ ਮੌਤ ਹੋ ਗਈ ਸੀ। ਸਾਂਸਦ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋ ਇਸ ਮਾਮਲੇ ਨੂੰ ਕੈਪਟਨ ਸਰਕਾਰ ਵਲੋਂ ਨਜ਼ਰਅੰਦਾਜ ਕੀਤੇ ਜਾਣ ਤੇ ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਸੀਬੀਆਈ ਜਾਂਚ ਲਈ ਪਹੁੰਚੇ ਸਨ।ਜਿਸ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਈ।