ਸਮਰਾਲਾ: ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਅੱਜ ਸੂਬੇ ਭਰ 'ਚ ‘ਚੱਕਾ ਜਾਮ’ ਕਰ ਦਿੱਤਾ। ਇਸ ਦੌਰਾਨ ਸਮਰਾਲਾ 'ਚ ਲਗਾਏ ਗਏ ਧਰਨੇ 'ਚ ਪੰਜਾਬੀ ਕਲਾਕਾਰ ਜੱਸ ਬਾਜਵਾ ਸ਼ਾਮਲ ਹੋਏ। ਜੱਸ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐਮਐਲਏ ਨੂੰ ਨਾਲ ਲੈ ਕੇ ਯੰਤਰ ਮੰਤਰ 'ਤੇ ਬੈਠੇ ਹਨ, ਜੋ ਬਹੁਤ ਵਧੀਆ ਗੱਲ ਹੈ।


ਆਮ ਆਦਮੀ ਪਾਰਟੀ ਨੂੰ ਹੁਣ ਮਾਲ ਗੱਡੀਆਂ ਦਾ ਫਿਕਰ, ਮੋਦੀ ਨੂੰ ਕੀਤੀ ਅਪੀਲ

ਬਾਜਵਾ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਯੰਤਰ ਮੰਤਰ ਅੱਗੇ ਪੱਕੇ ਧਰਨੇ 'ਤੇ ਬੈਠਣ ਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਉਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਬੈਠਣ, ਜਿਸ ਨਾਲ ਮੋਦੀ ਸਰਕਾਰ ਦੇ ਨੱਕ 'ਚ ਦਮ ਹੋ ਜਾਵੇ।

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਹੋਵੇਗੀ ਚੋਣ, 27 ਨਵੰਬਰ ਨੂੰ ਬੁਲਾਇਆ ਇਜਲਾਸ

ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ। ਉਧਰ ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਹੱਲਾ ਬੋਲਦੇ ਹੋਏ ਕਿਹਾ ਕਿ ਕੇਂਦਰ ਕਿਸਾਨ ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਖੇਤੀ ਬਿੱਲ ਵਾਪਸ ਲਏ ਜਾਣ ਦਾ ਫ਼ੈਸਲਾ ਲਵੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ