ਚੰਡੀਗੜ੍ਹ: ਅੱਜ ਸ਼ਨੀਵਾਰ ਸਵੇਰੇ ਪੰਜਾਬ ਵਿੱਚ ਭਾਰੀ ਬਾਰਸ਼ ਹੋਈ। ਚੰਡੀਗੜ੍ਹ ਵਿੱਚ ਵੀ ਤੇਜ਼ ਬਾਰਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਪਠਾਨਕੋਟ 'ਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਮੀਂਹ ਕਾਰਨ ਮੁਹਾਲੀ ਦਾ ਮੌਸਮ ਵੀ ਠੰਡਾ ਹੋ ਗਿਆ।


ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਇੱਕ ਜਵਾਨ ਸ਼ਹੀਦ

ਚੰਡੀਗੜ੍ਹ ਵਿੱਚ ਬਾਰਸ਼ 'ਚ ਤਕਰੀਬਨ ਇੱਕ ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਸੀ ਕਿ ਵਸਨੀਕਾਂ ਨੂੰ ਅਗਲੇ ਦਿਨਾਂ 'ਚ ਮੀਂਹ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮੌਨਸੂਨ 5 ਅਗਸਤ ਤੱਕ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਬਾਰਸ਼ ਦਾ ਕੋਈ ਸੰਭਾਵਨਾ ਨਹੀਂ ਹੈ। ਮੀਂਹ ਦੀ ਘਾਟ ਕਾਰਨ ਗਰਮੀ ਅਤੇ ਨਮੀ ਵਧ ਸਕਦੀ ਹੈ। ਇਸ ਕਾਰਨ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Birthday Special: ਬਚਪਨ ਤੋਂ ਲੈ ਕੇ ਜਵਾਨੀ ਤੱਕ ਮੀਨਾ ਕੁਮਾਰੀ ਦੀ ਜ਼ਿੰਦਗੀ 'ਚ ਸੀ ਸਟਰਗਲ, ਅਖੀਰ 'ਚ ਇਸ ਤਰ੍ਹਾਂ ਹੋਈ ਮੌਤ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਮੌਨਸੂਨ ਦੀਆਂ ਗਤੀਵਿਧੀਆਂ ਕੁਝ ਦਿਨਾਂ ਲਈ ਹੌਲੀ ਹੋ ਜਾਣਗੀਆਂ। 5 ਅਗਸਤ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇੱਕ ਜਾਂ ਦੋ ਥਾਵਾਂ ਤੇ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ, ਪਰ ਚੰਗੀ ਬਾਰਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ