Russia-Ukraine War LIVE: ਰੂਸੀ ਫੌਜ ਵੱਲੋਂ ਯੂਕਰੇਨ 'ਤੇ ਜ਼ੋਰਦਾਰ ਹਮਲੇ, ਦਰਜਨਾਂ ਸੈਨਿਕ ਹਲਾਕ, ਸੈਂਕੜੇ ਜ਼ਖਮੀ
Russia-Ukraine War LIVE: ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ (Vladimir Putin) ਨੇ ਯੂਕਰੇਨ Ukraine) ਖਿਲਾਫ ਫੌਜੀ ਕਾਰਵਾਈ ਦਾ ਆਦੇਸ਼ ਦੇ ਦਿੱਤਾ ਹੈ।
LIVE
Background
Russia-Ukraine War LIVE: ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ (Vladimir Putin) ਨੇ ਯੂਕਰੇਨ Ukraine) ਖਿਲਾਫ ਫੌਜੀ ਕਾਰਵਾਈ ਦਾ ਆਦੇਸ਼ ਦੇ ਦਿੱਤਾ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਫਪੀ ਨੇ ਦਿੱਤੀ ਹੈ। ਪੁਤਿਨ ਨੇ ਕਿਹਾ ਹੈ ਕਿ ਰੂਸ ਦੀ ਯੂਕਰੇਨ 'ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਪਰ ਰੂਸ ਕਿਸੇ ਵੀ ਬਾਹਰੀ ਖਤਰੇ ਦਾ ਤੁਰੰਤ ਜਵਾਬ ਦੇਵੇਗਾ। ਸੰਕਟ 'ਚ ਯੂਕਰੇਨ ਨੇ ਬੁੱਧਵਾਰ ਨੂਮ ਦੇਸ਼ਵਿਆਪੀ ਐਂਮਰਜੈਸੀ ਦਾ ਐਲਾਨ ਕਰ ਦਿੱਤਾ ਹੈ।
ਯੂਕਰੇਨ ਸੰਕਟ ਨੂੰ ਲੈ ਕੇ ਫਿਲਹਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂਕਰੇਨ 'ਤੇ ਐਂਮਰਜੈਸੀ ਸੈਸ਼ਲ ਚਲਾ ਰਿਹਾ ਹੈ। ਇਸ ਹਫਤੇ 'ਚ ਇਹ ਦੂਜੀ ਹੋਵੇਗੀ ਜਦੋਂ ਯੂਕਰੇਨ 'ਤੇ ਚਰਚਾ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੈਠਕ ਹੋ ਰਹੀ ਹੈ।
ਯੂਕਰੇਨ-ਰੂਸ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ।
ਯੂਕਰੇਨ ਵਿੱਚ ਇਸ ਸਮੇਂ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ, ਕਿਉਂਕਿ ਯੂਕਰੇਨ ਵਿੱਚ ਰੂਸ ਵੱਲੋਂ ਸਖ਼ਤ ਰਵੱਈਆ ਦਿਖਾਇਆ ਜਾ ਰਿਹਾ ਹੈ। ਜਿਸ ਕਾਰਨ ਭਾਰਤ ਤੋਂ ਪੜ੍ਹਨ ਗਏ ਵਿਦਿਆਰਥੀ ਵਾਪਸ ਭਾਰਤ ਆਉਣਾ ਚਾਹੁੰਦੇ ਹਨ। ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਏਅਰਲਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਕਈ ਵਿਦਿਆਰਥੀਆਂ ਨੂੰ ਹਵਾਈ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਮਿਲ ਰਹੀਆਂ ਹਨ ਅਤੇ ਨਾ ਹੀ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ।
ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵੀ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ, ਹਰ ਚੀਜ਼ ਦੁੱਗਣੀ ਕੀਮਤ 'ਤੇ ਮਿਲ ਰਹੀ ਹੈ। ਅਜਿਹੇ ਹਾਲਾਤਾਂ ਨੂੰ ਦੇਖ ਕੇ ਭਾਰਤ ਦਾ ਹਰ ਪਰਿਵਾਰ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਜਲਦੀ ਤੋਂ ਜਲਦੀ ਭਾਰਤ ਵਾਪਸ ਆਵੇ। ਅਜਿਹਾ ਹੀ ਇੱਕ ਵਿਦਿਆਰਥੀ ਜਿਸਦਾ ਨਾਂਅ ਹੈ ਮਨਪ੍ਰੀਤ ਸਿੰਘ ਯੂਕਰੇਨ ਤੋਂ ਵਾਪਸ ਜਲੰਧਰ ਆਇਆ ਹੈ।
Russia Ukraine War : ਰੂਸ-ਯੂਕਰੇਨ ਜੰਗ ਸਿਖਰ 'ਤੇ, 100 ਤੋਂ ਵੱਧ ਰੂਸੀ ਫੌਜੀ ਮਾਰੇ ਗਏ, 7 ਜਹਾਜ਼ ਅਤੇ 4 ਹੈਲੀਕਾਪਟਰ ਵੀ ਤਬਾਹ
ਰੂਸ ਦਾ ਕਹਿਣਾ ਹੈ ਕਿ ਉਸ ਨੇ ਯੂਕਰੇਨ ਵਿੱਚ 70 ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਵਿੱਚ 11 ਏਅਰਫੀਲਡ ਵੀ ਹਨ। ਰੂਸ-ਯੂਕਰੇਨ 'ਚ ਜੰਗ ਸਿਖਰ 'ਤੇ ਪਹੁੰਚ ਗਈ ਹੈ। ਸੈਂਟਰ ਫਾਰ ਡਿਫੈਂਸ ਸਟ੍ਰੈਟਿਜਿਸਟ ਮੁਤਾਬਕ 100 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ। ਇਸ ਤੋਂ ਇਲਾਵਾ 7 ਰੂਸੀ ਜਹਾਜ਼ ਅਤੇ 3 ਹੈਲੀਕਾਪਟਰ ਵੀ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ ਰੂਸ ਨੇ ਹੇਨੀਚੇਸਕ ਅਤੇ ਨੋਵਾ ਕਾਹੋਵਕਾ 'ਤੇ ਕਬਜ਼ਾ ਕਰ ਲਿਆ ਹੈ।
Ukraine-Russia War LIVE: ਅਮਰੀਕੀ ਰਾਸ਼ਟਰਪਤੀ ਨੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ
BREAKING NEWS | अमेरिकी राष्ट्रपति ने बुलाई सिक्योरिटी काउंसिल की बैठक @pratimamishra04 | https://t.co/p8nVQWGCTx #BreakingNews #RussiaUkraine #RussiaUkraineConflict pic.twitter.com/x3rsgcTCd4
— ABP News (@ABPNews) February 24, 2022
Ukraine-Russia War LIVE: ਕੀਵ ਨੇੜੇ ਯੂਕਰੇਨ ਦਾ ਫੌਜੀ ਜਹਾਜ਼ ਕਰੈਸ਼, 14 ਲੋਕ ਸੀ ਸਵਾਰ
Ukraine-Russia War: ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਤਣਾਅ ਯੁੱਧ ਵਿੱਚ ਬਦਲ ਗਿਆ ਹੈ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਯੂਕਰੇਨ ਦਾ ਇੱਕ ਫੌਜੀ ਜਹਾਜ਼ ਕੀਵ ਨੇੜੇ ਕਰੈਸ਼ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੌਜੀ ਜਹਾਜ਼ 'ਚ 14 ਲੋਕ ਸਵਾਰ ਸਨ।
Russia Ukraine War Live: NATO ਯੂਕਰੇਨ ਤੇ ਰੂਸ ਦੇ ਨੇੜੇ ਹਵਾਈ, ਜ਼ਮੀਨੀ ਤੇ ਸਮੁੰਦਰੀ ਬਲਾਂ ਨੂੰ ਵਧਾਉਣ ਲਈ ਸਹਿਮਤ
ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕਰਦੇ ਹੋਏ, ਨਾਟੋ ਦੇ ਸਕੱਤਰ-ਜਨਰਲ ਜੇਨਸ ਸਟੋਲਟਨਬਰਗ ਨੇ ਕਿਹਾ ਕਿ ਰੂਸ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨ ਲਈ ਤਾਕਤ ਦੀ ਵਰਤੋਂ ਕਰ ਰਿਹਾ ਹੈ।ਰੂਸ ਨੇ ਯੂਕਰੇਨ 'ਤੇ "ਜੰਗ ਸ਼ੁਰੂ ਕਰ ਦਿੱਤੀ ਹੈ" ਅਤੇ ਯੂਰਪੀ ਮਹਾਂਦੀਪ 'ਤੇ ਸ਼ਾਂਤੀ ਨੂੰ ਭੰਗ ਕਰ ਦਿੱਤਾ
Russia Ukraine War: ਰੂਸ-ਯੂਕਰੇਨ ਯੁੱਧ ਨੇ ਬਦਲਿਆ ਏਅਰ ਟ੍ਰੈਫਿਕ
ਰੂਸ-ਯੂਕਰੇਨ ਜੰਗ ਦੇ ਵਿਚਕਾਰ ਯੂਕਰੇਨ ਨੇ ਸਾਰੇ ਨਾਗਰਿਕ ਜਹਾਜ਼ਾਂ ਲਈ ਹਵਾਈ ਖੇਤਰ (Air Space) ਬੰਦ ਕਰ ਦਿੱਤਾ ਹੈ। ਵਾਲ ਸਟਰੀਟ ਜਰਨਲ ਨੇ ਇਸ ਬਾਰੇ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਇਸ ਸਬੰਧੀ ਪਾਇਲਟਾਂ ਤੇ ਆਪਰੇਟਰਾਂ ਨੂੰ ਰਸਮੀ ਨੋਟਿਸ ਭੇਜਿਆ ਗਿਆ ਹੈ ਜਿਸ ਵਿੱਚ ਸੰਭਾਵੀ ਖ਼ਤਰੇ ਦੀ ਚੇਤਾਵਨੀ ਦਿੱਤੀ ਗਈ ਹੈ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਸਥਿਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਇਹ ਤਬਦੀਲੀ ਹਵਾਈ ਖੇਤਰ ਵਿੱਚ ਵੀ ਦਿਖਾਈ ਦੇ ਰਹੀ ਹੈ। ਲਾਈਵ ਫਲਾਈਟ ਟ੍ਰੈਕਿੰਗ ਪਲੇਟਫਾਰਮ Flightradar24 ਨੇ ਇਸ ਸੰਬੰਧੀ ਇੱਕ ਟਵੀਟ ਵੀ ਸਾਂਝਾ ਕੀਤਾ ਹੈ। ਇਹ ਟਵੀਟ ਯੁੱਧ ਤੋਂ ਬਾਅਦ ਯੂਕਰੇਨ ਦੇ ਹਵਾਈ ਖੇਤਰ ਵਿੱਚ ਬਦਲਾਅ ਨੂੰ ਦਰਸਾਉਂਦਾ ਹੈ।
ਟਵੀਟ ਸੱਤ ਦਿਨ ਪਹਿਲਾਂ ਤੇ ਹੁਣ ਤੋਂ ਹਵਾਈ ਆਵਾਜਾਈ ਨੂੰ ਦਰਸਾਉਂਦਾ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਫਿਲਹਾਲ ਇਕ ਵੀ ਫਲਾਈਟ ਯੂਕਰੇਨ ਦੇ ਹਵਾਈ ਖੇਤਰ 'ਚੋਂ ਨਹੀਂ ਲੰਘ ਰਹੀ ਹੈ। ਸੁਰੱਖਿਆ ਕਾਰਨ ਕਈ ਉਡਾਣਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ।