ਪੜਚੋਲ ਕਰੋ
(Source: ECI/ABP News)
ਦਿੱਲੀ ਹਿੰਸਾ ਦੌਰਾਨ ਹੀ ਬਦਲੇ ਦਿੱਲੀ ਦੇ ਪੁਲਿਸ ਕਮਿਸ਼ਨਰ, ਜਾਣੋ ਅਮੁੱਲਿਆ ਪਟਨਾਇਕ ਦੀ ਥਾਂ ਕੌਣ ਸੰਭਾਲਣਗੇ ਅਹੁਦਾ
ਐਸਐਨ ਸ੍ਰੀਵਾਸਤਵ ਨੂੰ ਦਿੱਲੀ ਪੁਲਿਸ 'ਚ ਇੱਕ ਉੱਚ ਪ੍ਰੋਫਾਈਲ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਡੀਸੀਪੀ ਹੋਣ ਦੇ ਨਾਤੇ, ਉਨ੍ਹਾਂ ਨੇ ਦੱਖਣ-ਪੱਛਮੀ ਤੇ ਉੱਤਰੀ ਜ਼ਿਲ੍ਹਿਆਂ ਦਾ ਕਾਰਜਭਾਰ ਸੰਭਾਲ ਲਿਆ ਹੈ। ਉਹ ਦਿੱਲੀ ਪੁਲਿਸ ਦੇ ਟ੍ਰੈਫਿਕ ਵਿਭਾਗ 'ਚ ਵੀ ਤਾਇਨਾਤ ਰਹੇ ਹਨ।
![ਦਿੱਲੀ ਹਿੰਸਾ ਦੌਰਾਨ ਹੀ ਬਦਲੇ ਦਿੱਲੀ ਦੇ ਪੁਲਿਸ ਕਮਿਸ਼ਨਰ, ਜਾਣੋ ਅਮੁੱਲਿਆ ਪਟਨਾਇਕ ਦੀ ਥਾਂ ਕੌਣ ਸੰਭਾਲਣਗੇ ਅਹੁਦਾ S N Shrivastava appointed Delhi Police Commissioner, replaces Amulya Patnaik ਦਿੱਲੀ ਹਿੰਸਾ ਦੌਰਾਨ ਹੀ ਬਦਲੇ ਦਿੱਲੀ ਦੇ ਪੁਲਿਸ ਕਮਿਸ਼ਨਰ, ਜਾਣੋ ਅਮੁੱਲਿਆ ਪਟਨਾਇਕ ਦੀ ਥਾਂ ਕੌਣ ਸੰਭਾਲਣਗੇ ਅਹੁਦਾ](https://static.abplive.com/wp-content/uploads/sites/5/2020/02/28170241/S-N-Shrivastava.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਐਸਐਨ ਸ੍ਰੀਵਾਸਤਵ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਉਨ੍ਹਾਂ ਦੇ ਨਾਂ ਦਾ ਐਲਾਨ ਜਲਦੀ ਹੀ ਕੀਤੀ ਜਾਏਗਾ। ਉਹ ਮੌਜੂਦਾ ਪੁਲਿਸ ਕਮਿਸ਼ਨਰ ਅਮੁੱਲਿਆ ਪਟਨਾਇਕ ਦੀ ਥਾਂ ਲੈਣਗੇ। ਦੱਸ ਦੇਈਏ ਕਿ ਦੋ ਸਾਲ ਪਹਿਲਾਂ ਡੀਜੀ ਐਸਐਨ ਸ੍ਰੀਵਾਸਤਵ ਜੰਮੂ-ਕਸ਼ਮੀਰ 'ਚ ਸੀ ਤੇ ਘਾਟੀ 'ਚ ਉਨ੍ਹਾਂ ਨੇ ਆਪ੍ਰੇਸ਼ਨ ਆਲ ਆਉਟ ਵਿੱਚ ਫੌਜ ਦਾ ਸਾਥ ਦਿੱਤਾ ਸੀ।
ਐਸਐਨ ਸ੍ਰੀਵਾਸਤਵ ਏਜੀਐਮਯੂ ਕਾਡਰ 'ਚ 1985 ਬੈਚ ਦੇ ਅਧਿਕਾਰੀ ਹਨ। ਐਸਐਨ ਸ੍ਰੀਵਾਸਤਵ ਨੂੰ ਦਿੱਲੀ ਪੁਲਿਸ 'ਚ ਇੱਕ ਉੱਚ ਪ੍ਰੋਫਾਈਲ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਡੀਸੀਪੀ ਹੋਣ ਦੇ ਨਾਤੇ ਉਨ੍ਹਾਂ ਨੇ ਦੱਖਣ ਪੱਛਮੀ ਤੇ ਉੱਤਰੀ ਜ਼ਿਲ੍ਹਿਆਂ ਦਾ ਕਾਰਜਭਾਰ ਸੰਭਾਲ ਲਿਆ। ਉਹ ਦਿੱਲੀ ਪੁਲਿਸ ਦੇ ਟ੍ਰੈਫਿਕ ਵਿਭਾਗ ਵਿੱਚ ਵੀ ਤਾਇਨਾਤ ਰਹੇ ਹਨ। ਸ੍ਰੀਵਾਸਤਵ ਨੇ ਸਿਖਲਾਈ ਸ਼ਾਖਾ ਤੋਂ ਇਲਾਵਾ ਦਿੱਲੀ ਪੁਲਿਸ ਵਿੱਚ ਹੈੱਡ ਕੁਆਰਟਰ ਸ਼ਾਖਾ ਵੀ ਸੰਭਾਲੀ ਹੈ।
ਅੱਤਵਾਦ ਰੋਕੂ ਮੁਹਿੰਮ 'ਚ ਵੀ ਰਹੇ ਸ਼ਾਮਲ
ਇਸ ਤੋਂ ਬਾਅਦ ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ 'ਚ ਤਾਇਨਾਤ ਰਹੇ ਜਿੱਥੇ ਉਨ੍ਹਾਂ ਨੇ ਅੱਤਵਾਦ ਵਿਰੋਧੀ ਕਈ ਮੁਹਿੰਮਾਂ ਚਲਾਈਆਂ। ਨਾਲ ਹੀ ਫੇਮਸ ਮੈਚ ਫਿਕਸਿੰਗ ਘੁਟਾਲਾ ਵੀ ਉਨ੍ਹਾਂ ਦੇ ਸਮੇਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਐਸਐਨ ਸ੍ਰੀਵਾਸਤਵ ਸੀਆਰਪੀਐਫ ਲਈ ਡੈਪੂਟੇਸ਼ਨ 'ਤੇ ਗਏ। ਸ਼੍ਰੀਵਾਸਤਵ ਨੂੰ ਸੀਆਰਪੀਐਫ ਵਿੱਚ ਪੱਛਮੀ ਜ਼ੋਨ ਦਾ ਏਡੀਜੀ ਬਣਾਇਆ ਗਿਆ ਸੀ ਜਿੱਥੇ ਉਹ ਫੌਜ ਨਾਲ ਅੱਤਵਾਦੀਆਂ ਵਿਰੁੱਧ ਕਈ ਮੁਠਭੇੜ 'ਚ ਸ਼ਾਮਲ ਹੋਏ।
ਆਪ੍ਰੇਸ਼ਨ ਆਲ ਆਉਟ 'ਚ ਅਹਿਮ ਭੂਮਿਕਾ
ਸਾਲ 2017 ਵਿੱਚ ਐਸਐਨ ਸ੍ਰੀਵਾਸਤਵ ਨੇ ਦੱਖਣੀ ਕਸ਼ਮੀਰ ਵਿੱਚ ਆਪ੍ਰੇਸ਼ਨ ਆਲ ਆਉਟ ਤਹਿਤ ਇਸ ਤਰ੍ਹਾਂ ਦੇ ਕਈ ਮੁਕਾਬਲੇ ਕਰਵਾਏ ਜਿਸ 'ਚ ਹਿਜ਼ਬੁਲ ਮੁਜਾਹਿਦੀਨ ਸਮੇਤ ਕਈ ਅੱਤਵਾਦੀ ਸਮੂਹਾਂ ਦੇ ਕਈ ਚੋਟੀ ਦੇ ਕਮਾਂਡਰ ਸ਼ਾਮਲ ਸੀ।
ਇਸ ਤੋਂ ਬਾਅਦ, ਉਨ੍ਹਾਂ ਨੂੰ ਸੀਆਰਪੀਐਫ ਦੀ ਸਿਖਲਾਈ ਸ਼ਾਖਾ ਭੇਜਿਆ ਗਿਆ ਜਿੱਥੋਂ ਉਨ੍ਹਾਂ ਨੂੰ ਵਧੀਕ ਵਿਸ਼ੇਸ਼ ਕਮਿਸ਼ਨਰ ਵਜੋਂ ਦਿੱਲੀ ਪੁਲਿਸ 'ਚ ਲਾਅ ਐਂਡ ਆਰਡਰ ਦੇ ਅਹੁਦੇ 'ਤੇ ਲਿਆਂਦਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)