ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਲੇਖਕ ਸਲਮਾਨ ਰੂਸ਼ਦੀ ਦੇ ਦਿੱਲੀ ਦੀ ਸਿਵਲ ਲਾਈਨਜ਼ 'ਚ ਸਥਿਤ ਮਕਾਨ ਲਈ 130 ਕਰੋੜ ਰੁਪਏ ਦੀ ਕੀਮਤ ਲਗਾਈ ਹੈ। ਦੱਸ ਦੇਈਏ ਕਿ ਸਲਮਾਨ ਰੂਸ਼ਦੀ ਦੇ ਪਿਤਾ ਅਨੀਸ ਅਹਿਮਦ ਰੂਸ਼ਦੀ ਨੇ 1970 'ਚ ਕਾਂਗਰਸ ਨੇਤਾ ਭਿਕਰਮ ਜੈਨ ਨਾਲ ਘਰ ਵੇਚਣ ਦਾ ਸਮਝੌਤਾ ਕੀਤਾ ਸੀ। ਵਿਵਾਦ ਕਾਰਨ ਇਹ ਸੌਦਾ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ।
3 ਦਸੰਬਰ 2012 ਨੂੰ ਸੁਪਰੀਮ ਕੋਰਟ ਨੇ ਭਿਕੂਰਾਮ ਜੈਨ ਦੇ ਹੱਕ 'ਚ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਰੂਸ਼ਦੀ ਨੂੰ ਅਦਾਲਤ ਦੇ ਅੰਤਮ ਆਦੇਸ਼ ਦੇ ਦਿਨ ਤੱਕ ਬਾਜ਼ਾਰੀ ਕੀਮਤ ਅਨੁਸਾਰ ਜੈਨ ਨੂੰ ਘਰ ਸੌਂਪਣ ਲਈ ਕਿਹਾ। ਉਸੇ ਸਮੇਂ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਮਾਰਕੀਟ ਕੀਮਤ ਨਾਲ ਮਕਾਨ ਦੀ ਕੀਮਤ ਤੈਅ ਕਰਨ ਦੀ ਜ਼ਿੰਮੇਵਾਰੀ ਦਿੱਤੀ। ਦਿੱਲੀ ਹਾਈ ਕੋਰਟ ਨੇ ਇਸ ਮਕਾਨ ਦੀ ਕੀਮਤ 130 ਕਰੋੜ ਰੁਪਏ ਰੱਖੀ ਹੈ।
ਜਸਟਿਸ ਰਾਜੀਵ ਸਾਹੀ ਅੰਦਲਾਵ ਨੇ ਕਿਹਾ ਕਿ ਜੇ ਜੈਨ ਇਸ ਸਮੇਂ ਜਾਇਦਾਦ ਨਹੀਂ ਖਰੀਦ ਸਕਦੇ, ਤਾਂ ਰਸ਼ਦੀ ਨੂੰ ਛੇ ਮਹੀਨਿਆਂ 'ਚ 130 ਕਰੋੜ ਰੁਪਏ 'ਚ ਘਰ ਕਿਸੇ ਹੋਰ ਨੂੰ ਵੇਚਣਾ ਪਏਗਾ। ਹਾਈ ਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਜੇਕਰ ਸਲਮਾਨ ਰੂਸ਼ਦੀ ਨਿਰਧਾਰਤ ਸਮੇਂ 'ਚ 130 ਕਰੋੜ ਰੁਪਏ 'ਚ ਮਕਾਨ ਨਹੀਂ ਵੇਚ ਸਕਦੇ ਤਾਂ ਅਜਿਹੀ ਸਥਿਤੀ 'ਚ ਜੈਨ 60 ਦਿਨਾਂ 'ਚ 75 ਕਰੋੜ ਵਿੱਚ ਮਕਾਨ ਖਰੀਦ ਸਕਦੇ ਹਨ। ਹਾਈ ਕੋਰਟ ਨੇ ਕਿਹਾ ਕਿ ਜੇ ਜੈਨ 75 ਕਰੋੜ ਰੁਪਏ 'ਚ ਤੈਅ ਸੀਮਾ ਦੇ ਅੰਦਰ ਜਾਇਦਾਦ ਨਹੀਂ ਖਰੀਦਦੇ ਤਾਂ ਰੂਸ਼ਦੀ ਨੂੰ 1970 'ਚ ਸੰਪਤੀ 'ਤੇ ਹੋਏ ਸਮਝੌਤੇ 'ਚ ਰਾਹਤ ਮਿਲੇਗੀ।
ਦਿੱਲੀ ਹਾਈ ਕੋਰਟ ਨੇ ਸਲਮਾਨ ਰੂਸ਼ਦੀ ਦੇ ਘਰ ਦੀ ਕੀਮਤ 130 ਕਰੋੜ ਰੁਪਏ ਦੱਸੀ, ਜਾਣੋ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
28 Dec 2019 03:49 PM (IST)
ਦਿੱਲੀ ਹਾਈ ਕੋਰਟ ਨੇ ਲੇਖਕ ਸਲਮਾਨ ਰੂਸ਼ਦੀ ਦੇ ਦਿੱਲੀ ਦੀ ਸਿਵਲ ਲਾਈਨਜ਼ 'ਚ ਸਥਿਤ ਮਕਾਨ ਲਈ 130 ਕਰੋੜ ਰੁਪਏ ਦੀ ਕੀਮਤ ਲਗਾਈ ਹੈ। ਦੱਸ ਦੇਈਏ ਕਿ ਸਲਮਾਨ ਰੂਸ਼ਦੀ ਦੇ ਪਿਤਾ ਅਨੀਸ ਅਹਿਮਦ ਰੂਸ਼ਦੀ ਨੇ 1970 'ਚ ਕਾਂਗਰਸ ਨੇਤਾ ਭਿਕਰਮ ਜੈਨ ਨਾਲ ਘਰ ਵੇਚਣ ਦਾ ਸਮਝੌਤਾ ਕੀਤਾ ਸੀ।
- - - - - - - - - Advertisement - - - - - - - - -