ਨਵੀਂ ਦਿੱਲੀ: ਦੇਸ਼ ਵਿੱਚ ਤੁਰੰਤ ਤਿੰਨ ਤਾਲਕ ਵਿਰੁੱਧ ਕਾਨੂੰਨ ਬਣਾਇਆ ਗਿਆ ਹੈ, ਪਰ ਫਿਰ ਵੀ ਔਰਤਾਂ ਨਾਲ ਹੋ ਰਹੇ ਜ਼ੁਲਮ ਰੁਕਣ ਦਾ ਨਾਂ ਨਹੀਂ ਲੈ ਰਹੇ। ਗੋਕਲਪੁਰੀ, ਦਿੱਲੀ 'ਚ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ। ਇੱਕ 27 ਸਾਲਾ ਔਰਤ ਗੁਲਨਾਜ਼ ਨਾਲ ਜਿਸ ਤਰ੍ਹਾਂ ਜ਼ੁਲਮ ਹੋਇਆ, ਉਹ ਹੈਰਾਨ ਕਰਨ ਵਾਲਾ ਹੈ।
ਇਹ ਇਲਜ਼ਾਮ ਲਾਇਆ ਗਿਆ ਹੈ ਕਿ ਗੁਲਨਾਜ਼ ਦੇ ਪਤੀ ਨੇ ਉਸ ਨੂੰ 3 ਦਿਨਾਂ ਤੱਕ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ, ਉਸ ਨਾਲ ਕੁੱਟ-ਮਾਰ ਕੀਤੀ ਤੇ ਫਿਰ ਜਦੋਂ ਉਸ ਦੇ ਮਾਤਾ-ਪਿਤਾ ਆਏ ਤਾਂ ਉਸ ਨੇ ਤਿੰਨ ਤਲਾਕ ਲੈ ਲਿਆ। ਗੁਲਨਾਜ਼ ਦੀ ਮਾਂ ਨੇ ਦੱਸਿਆ ਕਿ ਉਸ ਦੇ ਜਵਾਈ ਸਲਮਾਨ ਨੇ ਗੁਲਨਾਜ਼ ਨੂੰ ਉਸ ਦੇ ਸਾਹਮਣੇ ਤਲਾਕ ਦੇ ਦਿੱਤਾ।
ਕੇਂਦਰ ਸਰਕਾਰ ਨਹੀਂ ਖੇਤੀ ਕਨੂੰਨ ਵਾਪਸ ਲੈਣ ਦੇ ਮੂਡ 'ਚ! ਅੰਬਾਨੀ-ਅਡਾਨੀ ਖ਼ਿਲਾਫ਼ ਬੋਲਣ ਵਾਲੇ ਸਰਕਾਰ ਨੂੰ ਨਹੀਂ ਪਸੰਦ
ਗੁਲਨਾਜ਼ ਦਾ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ ਸਾਢੇ 4 ਸਾਲ ਹੋ ਗਏ ਹਨ ਪਰ ਉਹ ਮਾਂ ਨਹੀਂ ਬਣ ਸਕੀ। ਇਹੀ ਕਾਰਨ ਹੈ ਕਿ ਉਸ ਦਾ ਪਤੀ ਤੇ ਸੱਸ-ਸਹੁਰੇ ਉਸ ਨਾਲ ਕੁੱਟਮਾਰ ਕਰਦੇ ਹਨ ਤੇ ਧਮਕੀਆਂ ਦਿੰਦੇ ਸੀ ਕਿ ਉਹ ਉਸ ਨੂੰ ਛੱਡ ਦੇਣਗੇ। ਗੁਲਨਾਜ਼ ਦੇ ਸਰੀਰ 'ਤੇ ਜ਼ਖ਼ਮ ਇੰਨੇ ਡੂੰਘੇ ਹਨ, ਕਿ ਦੇਖਣ ਵਾਲੇ ਵੀ ਇਸ ਨੂੰ ਵੇਖ ਕੇ ਕੁਰਲਾ ਰਹੇ ਹਨ। ਦਿੱਲੀ ਪੁਲਿਸ ਨੇ ਗੁਲਨਾਜ਼ ਦੇ ਪਤੀ ਤੇ ਪਰਿਵਾਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ, ਪਰ ਦੋਸ਼ੀ ਫਰਾਰ ਹੈ।
ਪੀੜਤ ਔਰਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰਨ ਵਿੱਚ ਕਾਫ਼ੀ ਸਮਾਂ ਲਾਇਆ। ਇਸ ਤੋਂ ਬਾਅਦ ਦੋਸ਼ੀ ਨੂੰ ਥਾਣੇ ਤੋਂ ਜ਼ਮਾਨਤ ਮਿਲ ਗਈ। ਬਾਅਦ 'ਚ ਜਦੋਂ ਗੁਲਨਾਜ਼ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ, ਤਦ ਤਿੰਨ ਤਲਾਕ ਕਾਨੂੰਨਾਂ ਦੀਆਂ ਧਾਰਾਵਾਂ ਵੀ ਐਫਆਈਆਰ 'ਚ ਸ਼ਾਮਲ ਕੀਤੀਆਂ ਗਈਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਲਮਾਨ ਵੱਲੋਂ ਪਤਨੀ 'ਤੇ ਢਾਹਿਆ ਤਸ਼ੱਦਦ ਦੇਖ ਕੰਬ ਜਾਵੇਗੀ ਰੂਹ, ਤਿੰਨ ਤਲਾਕ ਦੇ ਪਰਿਵਾਰ ਸਣੇ ਫਰਾਰ
ਏਬੀਪੀ ਸਾਂਝਾ
Updated at:
23 Dec 2020 01:54 PM (IST)
ਦੇਸ਼ ਵਿੱਚ ਤੁਰੰਤ ਤਿੰਨ ਤਾਲਕ ਵਿਰੁੱਧ ਕਾਨੂੰਨ ਬਣਾਇਆ ਗਿਆ ਹੈ, ਪਰ ਫਿਰ ਵੀ ਔਰਤਾਂ ਨਾਲ ਹੋ ਰਹੇ ਜ਼ੁਲਮ ਰੁਕਣ ਦਾ ਨਾਂ ਨਹੀਂ ਲੈ ਰਹੇ। ਗੋਕਲਪੁਰੀ, ਦਿੱਲੀ 'ਚ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ। ਇੱਕ 27 ਸਾਲਾ ਔਰਤ ਗੁਲਨਾਜ਼ ਨਾਲ ਜਿਸ ਤਰ੍ਹਾਂ ਜ਼ੁਲਮ ਹੋਇਆ, ਉਹ ਹੈਰਾਨ ਕਰਨ ਵਾਲਾ ਹੈ।
- - - - - - - - - Advertisement - - - - - - - - -