ਸੰਜੇ ਰਾਉਤ ਨੇ ਕਿਹਾ, "ਮੈਨੂੰ ਠਾਕਰੇ ਜੀ ਨੇ ਖਾਸ ਤੌਰ 'ਤੇ ਭੇਜਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਕਿਸਾਨਾਂ ਦੇ ਸਮਰਥਨ 'ਚ ਹਨ। 26 ਜਨਵਰੀ ਤੋਂ ਬਾਅਦ ਅਸੀਂ ਜੋ ਮਾਹੌਲ ਦੇਖਿਆ ਤੇ ਜਿਸ ਤਰ੍ਹਾਂ ਰਾਕੇਸ਼ ਟਿਕੈਤ ਜੀ ਦੀਆਂ ਅੱਖਾਂ 'ਚ ਹੰਝੂ ਦੇਖੇ, ਉਸ ਤੋਂ ਬਾਅਦ ਅਸੀਂ ਕਿਵੇਂ ਰਹਿ ਸਕਦੇ ਸੀ?" ਰਾਉਤ ਨੇ ਕਿਹਾ, "ਬਾਰਡਰ 'ਤੇ ਹਾਲ ਹੀ 'ਚ ਜੋ ਕੁਝ ਵੀ ਹੋਇਆ ਉਸ ਨਾਲ ਪੂਰਾ ਦੇਸ਼ ਬੀਜੇਪੀ ਤੋਂ ਨਾਰਾਜ਼ ਹੈ। ਰਾਕੇਸ਼ ਟਿਕੈਤ ਜੋ ਵੀ ਤੈਅ ਕਰਨਗੇ ਉਹ ਹੀ ਸਾਡੇ ਲਈ ਅਗਲੀ ਰਣਨੀਤੀ ਹੋਵੇਗੀ।"
ਕਿਸਾਨਾਂ ਦੇ ਹੱਕ 'ਚ ਜੇਜੇਪੀ ਲੀਡਰ ਨੇ ਪਾਰਟੀ ਵੀ ਛੱਡੀ ਤੇ ਅਹੁਦਾ ਵੀ, ਦੁਸ਼ਯੰਤ ਚੌਟਾਲਾ ਬਾਰੇ ਕਹੀ ਵੱਡੀ ਗੱਲ
ਜਦੋਂ ਸੰਜੇ ਰਾਉਤ ਨੂੰ ਪੁੱਛਿਆ ਗਿਆ ਕਿ ਦੋ ਮਹੀਨਿਆਂ ਬਾਅਦ ਸਰਹੱਦ ਕਿਉਂ ਆਏ ਤਾਂ ਇਸ ਸਵਾਲ ਦੇ ਜਵਾਬ ਵਿੱਚ ਰਾਉਤ ਨੇ ਕਿਹਾ, ਹੁਣ ਅੰਦੋਲਨ ਨੂੰ ਮਜ਼ਬੂਤੀ ਦੇਣ ਦੀ ਜ਼ਰੂਰਤ ਹੈ। ਰਾਉਤ ਨੇ ਕਿਹਾ, ਅਸੀਂ ਕਿਸਾਨਾਂ ਦੇ ਨਾਲ ਹਾਂ, ਰਾਜਨੀਤੀ ਨਾ ਕਰੋ। ਸਰਕਾਰ ਅਤੇ ਕਿਸਾਨ ਸੰਗਠਨਾਂ ਨੇ 11 ਗੇੜ ਵਾਰਤਾ ਕੀਤੀ, ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ