ਮੁੰਬਈ: ਮਹਾਰਾਸ਼ਟਰ ਰਾਜ ਚੋਣ ਕਮਿਸ਼ਨਰ ਯੂਪੀਐਸ ਮਦਨ ਨੇ ਸਰਪੰਚ ਤੇ ਗ੍ਰਾਮ ਪੰਚਾਇਤ ਮੈਂਬਰਾਂ ਦੇ ਅਹੁਦਿਆਂ ਦੀ ਨੀਲਾਮੀ ਦੇ ਦੋਸ਼ਾਂ ਤੋਂ ਬਾਅਦ ਨਾਸਿਕ ਜ਼ਿਲ੍ਹੇ ਦੇ ਉਮਰੇਨ ਪਿੰਡ ਤੇ ਨੰਦੁਰਬਾਰ ਜ਼ਿਲ੍ਹੇ ਦੇ ਖੋਂਡਾਮਲੀ ਪਿੰਡ ਵਿੱਚ ਚੋਣ ਰੱਦ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਪੰਚਾਇਤਾਂ ਦੇ ਮੈਂਬਰਾਂ ਦੀਆਂ ਸੀਟਾਂ ਦੀ ਨੀਲਾਮੀ ਬਾਰੇ ਮੀਡੀਆ ਰਿਪੋਰਟਾਂ ਮਿਲੀਆਂ ਸਨ। ਤਹਿਸੀਲਦਾਰ, ਉੱਪ ਵਿਭਾਗੀ ਅਧਿਕਾਰੀ, ਚੋਣ ਨਿਗਰਾਨ ਤੇ ਕੁਲੈਕਟਰਾਂ ਦੀ ਰਿਪੋਰਟ ਦੇ ਆਧਾਰ ਉੱਤੇ ਇਹ ਚੋਣ ਰੱਦ ਕੀਤੀ ਗਈ ਹੈ।
ਚੋਣ ਕਮਿਸ਼ਨ ਨੇ ਜਾਂਚ ਦੌਰਾਨ ਪਾਇਆ ਕਿ ਕੇਵਲ ਪਿੰਡ ਵਾਸੀਆਂ ਦੇ ਇੱਕ ਵਰਗ ਦੇ ਦਬਾਅ ਕਾਰਣ ਚੋਣ ਲੜਨ ਦੇ ਇੱਛੁਕ ਲੋਕ ਮੌਕਾ ਮਿਲਣ ਤੋਂ ਵਾਂਝੇ ਸਨ ਤੇ ਨਾਲ ਹੀ ਵੋਟਰ ਵੀ ਆਪਣੀ ਪਸੰਦ ਦੇ ਵਿਅਕਤੀ ਦੇ ਹੱਕ ਵਿੱਚ ਆਪਣੀ ਵੋਟ ਨਹੀਂ ਪਾ ਸਕਦੇ ਸਨ। ਇੰਝ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਈ ਸੀ।
ਕਿਸਾਨ ਅੰਦੋਲਨ ਨੇ ਜਗਾਈ ਪਾਕਿਸਤਾਨੀ ਗਾਇਕ ਦੀ ਅਣਖ, ਪੂਰੀ ਦੁਨੀਆ ਦੇ ਕਿਸਾਨਾਂ ਲਈ ਬਣਾਇਆ ਗੀਤ, ਵੇਖੋ ਵੀਡੀਓ
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵrਡੀਓ ’ਚ ਕਥਿਤ ਤੌਰ ਉੱਤੇ ਇੱਕ ਪ੍ਰਸਿੱਧ ਪਿਆਜ਼ ਬਾਜ਼ਾਰ ਵਿੱਚ ਉਮਰੇਨ ਪਿੰਡ ਦੇ ਸਰਪੰਚ ਦੇ ਅਹੁਦੇ ਲਈ ਬੋਲੀ ਲਾਈ ਜਾ ਰਹੀ ਸੀ। ਬੋਲੀ 1.1 ਕਰੋੜ ਰੁਪਏ ਤੋਂ ਸ਼ੁਰੂ ਹੋਈ ਸੀ। ਆਖ਼ਰੀ ਬੋਲੀ ਲਾਉਣ ਵਾਲੇ ਨੇ 2 ਕਰੋੜ ਤੋਂ ਵੱਧ ਦੀ ਪੇਸ਼ਕਸ਼ ਕੀਤੀ ਸੀ। ਇਹ ਵrਡੀਓ ਵਾਇਰਲ ਹੋਣ ਤੋਂ ਬਾਅਦ ਨਾਸਿਕ ਦੇ ਕੁਲੈਕਟਰ ਸੂਰਜ ਮੰਧਾਰੇ ਨੇ ਇੱਕ ਰਿਪੋਰਟ ਮੰਗੀ ਸੀ, ਜਿਸ ਨੂੰ ਰਾਜ ਦੇ ਚੋਣ ਕਮਿਸ਼ਨ ਨੂੰ ਸੌਂਪਿਆ ਗਿਆ ਸੀ।
ਇੰਝ ਹੀ ਪਿੰਡ ਖੋਂਡਾਮਾਲੀ ’ਚ ਵੀ ਸਰਪੰਚ ਦੇ ਅਹੁਦੇ ਦੀ ਵrਡੀਓ ਵੀ ਵਾਇਰਲ ਹੋਈ ਸੀ। ਉੱਥੇ ਜੇਤੂ ਬੋਲੀਕਾਰ ਨੇ 42 ਲੱਖ ਰੁਪਏ ਦੀ ਬੋਲੀ ਲਾਈ ਸੀ ਤੇ ਉਹ ਰਕਮ ਮੰਦਰ ਦੀ ਉਸਾਰੀ ਲਈ ਦਿੱਤੀ ਜਾਣੀ ਸੀ। ਇਸ ਮਾਮਲੇ ’ਚ ਵੀ ਨੰਦੁਰਬਾਰ ਦੇ ਕੁਲੈਕਟਰ ਰਾਜੇਂਦਰ ਭਾਰੂਦ ਨੇ ਜਾਂਚਾ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਰਪੰਚ ਦਾ ਅਹੁਦਾ 2 ਕਰੋੜ ’ਚ ਨੀਲਾਮ, ਵੀਡੀਓ ਵਾਇਰਲ ਹੋਣ ਮਗਰੋਂ ਚੋਣ ਰੱਦ
ਏਬੀਪੀ ਸਾਂਝਾ
Updated at:
14 Jan 2021 02:50 PM (IST)
ਮਹਾਰਾਸ਼ਟਰ ਰਾਜ ਚੋਣ ਕਮਿਸ਼ਨਰ ਯੂਪੀਐਸ ਮਦਨ ਨੇ ਸਰਪੰਚ ਤੇ ਗ੍ਰਾਮ ਪੰਚਾਇਤ ਮੈਂਬਰਾਂ ਦੇ ਅਹੁਦਿਆਂ ਦੀ ਨੀਲਾਮੀ ਦੇ ਦੋਸ਼ਾਂ ਤੋਂ ਬਾਅਦ ਨਾਸਿਕ ਜ਼ਿਲ੍ਹੇ ਦੇ ਉਮਰੇਨ ਪਿੰਡ ਤੇ ਨੰਦੁਰਬਾਰ ਜ਼ਿਲ੍ਹੇ ਦੇ ਖੋਂਡਾਮਲੀ ਪਿੰਡ ਵਿੱਚ ਚੋਣ ਰੱਦ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਪੰਚਾਇਤਾਂ ਦੇ ਮੈਂਬਰਾਂ ਦੀਆਂ ਸੀਟਾਂ ਦੀ ਨੀਲਾਮੀ ਬਾਰੇ ਮੀਡੀਆ ਰਿਪੋਰਟਾਂ ਮਿਲੀਆਂ ਸਨ।
- - - - - - - - - Advertisement - - - - - - - - -